ਬਿਕਰਮ ਮਜੀਠੀਆ ਤੇ ਜੱਗੂ ਭਗਵਾਨਪੁਰੀਆ ਦੇ ਰਿਸ਼ਤਿਆਂ ਨੂੰ ਬੇਨਕਾਬ ਕਰਦੀ Exclusive ਰਿਪੋਰਟ
Published : Dec 26, 2021, 6:07 pm IST
Updated : Dec 26, 2021, 6:23 pm IST
SHARE ARTICLE
Exclusive report exposing the relationship between Bikram Majithia and Jaggu Bhagwanpuria
Exclusive report exposing the relationship between Bikram Majithia and Jaggu Bhagwanpuria

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਐੱਨ. ਡੀ. ਆਰ. ਐੱਫ.

ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਦੀਆਂ ਮੁਸ਼ਕਿਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ। ਹੁਣ ਸਪੋਕਸਮੈਨ ਦੇ ਹੱਥ ਇਕ ਹੋਰ ਰਿਪੋਰਟ ਲੱਗੀ ਹੈ ਜਿਸ ਵਿਚ ਕਈ ਅਹਿਮ ਖੁਲਾਸੇ ਹੋਏ ਹਨ। 

Jaggu BhagwanpuriaJaggu Bhagwanpuria

ਦਰਅਸਲ ਇਸ ਰਿਪੋਰਟ ਵਿਚ ਵੀ ਬਿਕਰਮ ਮਜੀਠੀਆ ਦਾ ਨਾਮ ਆ ਰਿਹਾ ਹੈ। ਦਰਅਸਲ ਜੱਗੂ ਭਗਵਾਨਪੁਰੀਆ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਜਿੰਦਰ ਰੰਧਾਵਾ 'ਤੇ ਇਲਜ਼ਾਮ ਲਗਾਏ ਗਏ ਸਨ ਕਿ ਉਙਨਾਂ ਦੇ ਸੰਪਰਕ ਭਗਵਾਨਪੁਰੀਆਂ ਨਾਲ ਹਨ ਪਰ ਇਹ ਰਿਪੋਰਟ ਅਕਾਲੀ ਦਲ ਵੱਲੋਂ ਲਗਾਏ ਗਏ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਾਕਾਰ ਰਹੀ ਹੈ।

Bikram Singh MajithiaBikram Singh Majithia

ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਜਾਂਚ ਵੀ ਕਰਵਾਈ ਸੀ ਤੇ ਇਹ ਰਿਪੋਰਟ ਕੁੰਵਰ ਵਿਜੈ ਪ੍ਰਤਾਪ, ਡੀਆਈਜੀ ਸੁਰਜੀਤ ਸਿੰਘ ਤੇ ਏਆਈਜੀ ਬਲਰਾਮ ਵੱਲੋਂ ਤਿਆਰ ਕੀਤੀ ਗਈ ਹੈ।

Captain Amarinder Singh Captain Amarinder Singh

ਇਸ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ 2010 ਵਿਚ ਜੱਗੂ ਭਗਵਾਨਪੁਰੀਆਂ ਜੋ ਇਕ ਮਾਮੂਲੀ ਜਿਹਾ ਨਾਮ ਸੀ ਤੇ ਇਸ ਤੋਂ ਬਾਅਦ ਉਹ ਕਿਵੇਂ ਅਪਣਾ ਨਾਮ ਉੱਚਾ ਕਰਦਾ ਗਿਆ ਤੇ ਉੱਚਾ ਰੁਤਬਾ ਹਾਸਲ ਕਰਦਾ ਗਿਆ ਤੇ ਇਸ ਪਿੱਛੇ ਕਿਸ ਦੀ ਸ਼ਹਿ ਸੀ। ਉਸ ਸਮੇਂ ਗ੍ਰਹਿ ਮੰਤਰਾਲਾ ਸੁਖਬੀਰ ਬਾਦਲ ਕੋਲ ਸੀ ਤੇ ਉਸ ਸਮੇਂ ਭਗਵਾਨਪੁਰੀਆ 'ਤੇ 2010 ਤੋਂ ਲੈ ਕੇ 2015 ਤੱਕ ਕੁੱਲ 32 ਮਾਮਲੇ ਦਰਜ ਹੋਏ। ਇਸ ਰਿਪੋਰਟ ਮੁਤਾਬਕ ਜੱਗੂ ਭਗਵਾਨਪੁਰੀਆਂ ਐਨੇ ਸਾਲਾਂ ਵਿਚ ਅਪਣਾ ਨਾਮ ਬਿਕਰਮ ਮਜੀਠੀਆ ਦੀ ਸ਼ਹਿ ਉ4ਤੇ ਅੱਗੇ ਲੈ ਕੇ ਗਿਆ ਤੇ ਉਹਨਾਂ ਨੂੰ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਜਿਸ ਦਾ ਲੋਕਾਂ ਦੇ ਮਨਾਂ ਵਿਚ ਅੱਜ ਵੀ ਖੌਫ ਹੈ।

 Kunwar Vijay Pratap Singh Kunwar Vijay Pratap Singh

ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਤਿਆਰ ਕੀਤੀ ਇਸ ਰਿਪੋਰਟ ਵਿਚ ਕੁੱਝ ਇਸ ਤਰ੍ਹਾਂ ਦੇ ਖੁਲਾਸੇ ਹੋਏ
1. ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ ਹਰਮਨਪ੍ਰਭ ਸ਼ਰਨਪ੍ਰੀਤ ਕੌਰ ਦੀ ਰਹੱਸਮਈ ਹਾਲਤ 'ਚ ਮੌਤ 10-11 ਅਪ੍ਰੈਲ 2019 ਦੀ ਰਾਤ ਨੂੰ ਪਿੰਡ ਭਗਵਾਨਪੁਰ 'ਚ ਹੋਈ ਸੀ। ਸੱਸ ਹਰਜੀਤ ਕੌਰ ਤੇ ਰਿਸ਼ਤੇਦਾਰਾਂ ਨੇ ਅੰਤਮ ਸਸਕਾਰ ਕੀਤਾ ਸੀ। ਉਦੋਂ ਦੱਸਿਆ ਗਿਆ ਸੀ ਕਿ ਹਰਮਨਪ੍ਰਭ ਸ਼ਰਨਪ੍ਰੀਤ ਕੌਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।

2. ਸਤਨਾਮ ਸਿੰਘ ਉਰਫ਼ ਸੱਤਾ ਵਾਸੀ ਖੋਡੇ ਬਾਂਗਰ ਫ਼ਤਿਹਗੜ੍ਹ ਚੂੜੀਆਂ ਬਟਾਲਾ ਦੀ 11 ਮਾਰਚ 2019 ਮਤਲਬ ਜੱਗੂ ਭਗਵਾਨਪੁਰੀਏ ਦੀ ਘਰਵਾਲੀ ਤੋਂ ਇਕ ਮਹੀਨਾ ਪਹਿਲਾਂ ਮੌਤ ਹੋਈ ਸੀ। ਜੱਗੂ ਭਗਵਾਨਪੁਰੀਏ ਦੀ ਘਰਵਾਲੀ ਅਤੇ ਸਤਨਾਮ ਸਿੰਘ ਵਿਚਕਾਰ ਪ੍ਰੇਮ ਸਬੰਧ ਸਨ, ਜਿਸ ਦਾ ਪਤਾ ਜੱਗੂ ਭਗਵਾਨਪੁਰੀਏ ਨੂੰ ਲੱਗ ਗਿਆ। ਜੇਲ੍ਹ ਅੰਦਰ ਬੈਠਿਆਂ ਜੱਗੂ ਭਗਵਾਨਪੁਰੀਏ ਨੇ ਸੁਪਾਰੀ ਕਿੱਲਰ ਵਰਿੰਦਰ ਸਿੰਘ ਉਰਫ਼ ਫ਼ਤਿਹ ਅਤੇ ਸ਼ੁਭਮ ਸਿੰਘ ਰਾਹੀਂ ਸਤਨਾਮ ਸਿੰਘ ਦਾ ਕਤਲ ਕਰਵਾ ਦਿੱਤਾ ਸੀ।

Jaggu BhagwanpuriaJaggu Bhagwanpuria

3. ਜਿਸ ਸਮੇਂ ਇਹ ਦੋਵੇਂ ਵਾਰਦਾਤਾਂ ਵਾਪਰੀਆਂ ਉਸੇ ਸਮੇਂ ਜੱਗੂ ਭਗਵਾਨਪੁਰੀਏ ਨੂੰ ਰੋਪੜ ਤੋਂ ਅੰਮ੍ਰਿਤਸਰ ਜੇਲ੍ਹ 'ਚ ਸ਼ਿਫ਼ਟ ਕੀਤਾ ਗਿਆ ਸੀ। ਆਪਣੀ ਪਤਨੀ ਦੀ ਮੌਤ ਦੇ ਇਕ ਹਫ਼ਤੇ ਮਗਰੋਂ ਹੀ ਭਗਵਾਨਪੁਰੀਏ ਨੂੰ ਦੁਬਾਰਾ ਰੋਪੜ ਜੇਲ੍ਹ ਸ਼ਿਫ਼ਟ ਕਰ ਦਿੱਤਾ ਗਿਆ ਸੀ।

4. ਖ਼ਾਸ ਗੱਲ ਇਹ ਹੈ ਕਿ ਸਤਨਾਮ ਸਿੰਘ ਦੀ ਹੱਤਿਆ ਕਰਨ ਮਗਰੋਂ ਉਸ ਦੀ ਲਾਸ਼ ਨੂੰ ਹਲਕਾ ਮਜੀਠਾ 'ਚ ਪੈਂਦੇ ਪਿੰਡ ਧ੍ਰੀਏਵਾਲ ਦੇ ਨਾਲੇ 'ਚ ਸੁੱਟ ਦਿੱਤੀ ਸੀ। ਜੱਗੂ ਭਗਵਾਨਪੁਰੀਏ ਨੇ ਜਾਣਬੁੱਝ ਕੇ ਲਾਸ਼ ਨੂੰ ਹਲਕਾ ਮਜੀਠਾ 'ਚ ਸੁੱਟਿਆ ਸੀ, ਕਿਉਂਕਿ ਉਸ ਦੇ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨਾਲ ਵਧੀਆ ਸਬੰਧ ਸਨ। ਕਿਸੇ ਗੰਭੀਰ ਪੁਲਿਸ ਕਾਰਵਾਈ ਜਾਂ ਜਾਂਚ ਤੋਂ ਬਚਣ ਲਈ ਭਗਵਾਨਪੁਰੀਏ ਨੂੰ ਬਿਕਰਮ ਮਜੀਠੀਏ ਨਾਲ ਦੋਸਤੀ ਨਾਲ ਲਾਭ ਵੀ ਮਿਲਿਆ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਪਣੀ ਘਰਵਾਲੀ ਦੀ ਬੇਵਫ਼ਾਈ ਕਾਰਨ ਜੱਗੂ ਭਗਵਾਨਪੁਰੀਏ ਨੇ ਪਤਨੀ ਅਤੇ ਸਤਨਾਮ ਸਿੰਘ ਦਾ ਕਤਲ ਕਰਵਾਇਆ ਸੀ।

5. ਜੱਗੂ ਭਗਵਾਨਪੁਰੀਆ ਪਹਿਲਾਂ ਗਲੀ-ਮੁਹੱਲੇ ਦਾ ਗੁੰਡਾ ਸੀ। ਸਾਲ 2010 ਤੋਂ ਬਾਅਦ ਜਦੋਂ ਸੁਖਬੀਰ ਬਾਦਲ ਗ੍ਰਹਿ ਮੰਤਰੀ ਬਣੇ ਤਾਂ ਬਿਕਰਮ ਸਿੰਘ ਮਜੀਠੀਏ ਦੀ ਪਾਵਰ ਹੋਰ ਵੱਧ ਗਈ। ਭਗਵਾਨਪੁਰੀਏ ਨੂੰ ਮਜੀਠੀਏ ਨਾਲ ਨਜ਼ਦੀਕੀ ਸਬੰਧਾਂ ਦਾ ਫ਼ਾਇਦਾ ਮਿਲਿਆ ਅਤੇ ਅਗਲੇ ਕੁੱਝ ਸਾਲਾਂ 'ਚ ਉਸ ਦੀ ਬਦਮਾਸ਼ੀ ਤੇ ਖੌਫ਼ ਦਾ ਦਾਇਰਾ ਹੋਰ ਵੱਧ ਗਿਆ ਅਤੇ ਪੰਜਾਬ ਦੇ ਟਾਪ ਗੈਂਗਸਟਰਾਂ 'ਚ ਨਾਂਅ ਬੋਲਣ ਲੱਗਿਆ।

6. ਸਾਲ 2010 ਤੋਂ 2015 ਵਿਚਕਾਰ ਕਈ ਵੱਡੇ ਕਬੱਡੀ ਟੂਰਨਾਮੈਂਟ ਉਨ੍ਹਾਂ ਇਲਾਕਿਆਂ 'ਚ ਕਰਵਾਏ ਗਏ, ਜਿੱਥੇ ਜੱਗੂ ਭਗਵਾਨਪੁਰੀਏ ਦੀ ਤੂਤੀ ਬੋਲਦੀ ਸੀ। ਇਸ ਦੌਰਾਨ ਵੱਡੇ ਪੱਧਰ 'ਤੇ ਵਿਦੇਸ਼ਾਂ 'ਚ ਮਨੁੱਖੀ ਅਤੇ ਨਸ਼ੇ ਦੀ ਤਸਕਰੀ ਕੀਤੀ ਗਈ। 

7. ਹਰਜਿੰਦਰ ਸਿੰਘ, ਜਿਸ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ 12 ਮਾਮਲੇ ਦਰਜ ਹਨ, ਉਸ ਨੇ ਪੁੱਛਗਿੱਛ 'ਚ ਗੈਂਗਸਟਰ ਗੁਰਪ੍ਰੀਤ ਸੇਖੋਂ ਦਾ ਨਾਂਅ ਲਿਆ ਸੀ। ਸੇਖੋਂ ਦੀ ਪਤਨੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜੀ ਹੋਈ ਸੀ। 

8. ਬਿਕਰਮ ਮਜੀਠੀਏ ਦੇ ਕਈ ਹੋਰ ਗੈਂਗਸਟਰਾਂ ਅਤੇ ਅਪਰਾਧੀਆਂ ਨਾਲ ਵੀ ਸਬੰਧ ਰਹੇ ਸਨ। ਸੋਨੂੰ ਕਾਂਗਲਾ ਵਾਸੀ ਹਰਿਜਨ ਕਾਲੋਨੀ ਅੰਮ੍ਰਿਤਸਰ ਕਈ ਕਤਲ, ਕਾਂਟ੍ਰੈਕਟ ਕਿਲਿੰਗ ਸਮੇਤ ਨਸ਼ਾ ਤਸਕਰੀ ਦੇ ਮਾਮਲਿਆਂ 'ਚ ਮੁਲਜ਼ਮ ਹੈ। ਸੋਨੂੰ ਕਾਂਗਲਾ ਵੀ 2009 ਤੱਕ ਬਦਮਾਸ਼ੀ 'ਚ ਗਲੀ-ਮੁਹੱਲੇ ਤਕ ਸੀਮਤ ਸੀ, ਪਰ ਬਿਕਰਮ ਮਜੀਠੀਏ ਨਾਲ ਨੇੜਤਾ ਤੋਂ ਬਾਅਦ ਉਹ ਵੱਡਾ ਗੈਂਗਸਟਰ ਬਣ ਗਿਆ। ਇਸੇ ਤਰ੍ਹਾਂ ਅਭਿਜੀਤ ਸਿੰਘ ਅਤੇ ਜਗਤਾਰ ਸਿੰਘ ਉਰਫ਼ ਬੌਕਸਰ ਦੇ ਵੀ ਮਜੀਠੀਆ ਨਾਲ ਨੇੜਤਾ ਬਾਰੇ ਇਸ ਰਿਪੋਰਟ 'ਚ ਜ਼ਿਕਰ ਹੈ।

Sukhjinder Singh RandhawaSukhjinder Singh Randhawa

ਇਸ ਦੇ ਨਾਲ ਦੱਸ ਦਈਏ ਕਿ ਇਸ ਰਿਪੋਰਟ ਵਿਚ ਇਹ ਗੱਲ ਸਿਰੇ ਤੋਂ ਨਕਾਰੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਸੁਖਜਿੰਦਰ ਰੰਧਾਵਾ 'ਤੇ ਜੱਗੂ ਭਗਵਾਨਪੁਰੀਆਂ ਨਾਲ ਸਬੰਧ ਦੇ ਇਲਜ਼ਾਮ ਲਗਾਏ ਗਏ ਹਨ ਉਹ ਬਿਲਕੁਲ ਗਲਤ ਹਨ ਅਜਿਹਾ ਕੁੱਝ ਵੀ ਨਹੀਂ ਹੈ।  ਰਿਪੋਰਟ ਵਿਚ ਜੱਗੂ ਭਗਵਾਨਪੁਰੀਆਂ 'ਤੇ ਦਰਜ ਹੋਏ ਮਾਮਲਿਆਂ ਦੀ ਵੀ ਜਾਣਕਾਰੀ ਲਿਖੀ ਹੋਈ ਹੈ। 2010 ਵਿਚ ਭਗਵਾਨਪੁਰੀਆਂ 'ਤੇ ਕੁੱਲ 4 ਮਾਮਲੇ ਦਰਜ ਸਨ ਤੇ 6 ਐੱਫਆਈਆਰ 2011 ਵਿਚ ਦਰਜ ਹੁੰਦੀਆਂ ਹਨ ਤੇ 6 ਹੀ 2012 ਵਿਚ ਦਰਜ ਹੁੰਦੀਆਂ ਹਨ। 2013 ਵਿਚ 5, 17 ਮਾਮਲੇ 2014 ਵਿਚ ਦਰਜ ਹੁੰਦੇ ਹਨ ਤੇ 2015 ਵਿਚ 10 ਮਾਮਲੇ ਦਰਜ ਹੁੰਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement