
ਜਿਵੇਂ ਜਿਵੇਂ ਪੰਜਾਬ ਦੀਆਂ ਵਿਧਾਨ ਸਭ ਚੋਣਾਂ ਨੇੜੇ ਆ ਰਹੀਆਂ ਹਨ ਸਿਆਸੀ ਸਰਗਰਮੀਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ।
ਚੰਡੀਗੜ੍ਹ : ਜਿਵੇਂ ਜਿਵੇਂ ਪੰਜਾਬ ਦੀਆਂ ਵਿਧਾਨ ਸਭ ਚੋਣਾਂ ਨੇੜੇ ਆ ਰਹੀਆਂ ਹਨ ਸਿਆਸੀ ਸਰਗਰਮੀਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਸਿਆਸੀ ਆਗੂਆਂ ਵਲੋਂ ਪਾਰਟੀਆਂ ਦੀ ਬਦਲੀ ਕੀਤੀ ਜਾ ਰਹੀ ਹੈ। ਸਿਆਸਤਦਾਨਾਂ ਵਲੋਂ ਪੰਜਾਬ ਦੀ ਜਨਤਾ ਨਾਲ ਵਾਅਦੇ ਅਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਹੀ ਪੰਜਾਬ ਦਾ ਭਵਿੱਖ ਸਵਾਰ ਸਕਦੀ ਹੈ।
ਜਿਸ ਦੇ ਚਲਦਿਆਂ ਕੋਈ ਕਰਜ਼ਾ ਮੁਆਫ਼ ਦੀ ਗੱਲ ਕਰ ਰਿਹਾ ਹੈ ਅਤੇ ਕੋਈ ਉਨ੍ਹਾਂ ਦੀਆਂ ਅਧੂਰੀਆਂ ਪਈਆਂ ਮੰਗਾਂ ਨੂੰ ਪੂਰਾ ਕਰਨ ਦੇ ਵਾਅਦੇ ਕਰ ਰਿਹਾ ਹੈ। ਇਸ ਸਭ ਦੇ ਚਲਦੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਖ਼ਰ ਪੰਜਾਬ ਦੀ ਜਨਤਾ ਕਿਸ ਨੂੰ ਆਪਣੇ ਨੁਮਾਇੰਦੇ ਦੇ ਰੂਪ ਵਿਚ ਦੇਖ ਕੇ ਖੁਸ਼ ਹੈ। ਇਸ ਬਾਬਤ ਇੱਕ ਨਿੱਜੀ ਚੈਨਲ ਵਲੋਂ ਸੀ ਵੋਟਰ ਨਾਲ ਇੱਕ ਸਰਵੇ ਕੀਤਾ ਗਿਆ ਅਤੇ ਪੰਜਾਬ ਦੀ ਜਨਤਾ ਤੋਂ ਤਿੰਨ ਸਵਾਲ ਪੁੱਛੇ ਗਏ ਜਿਨ੍ਹਾਂ ਦੇ ਅਧਾਰ 'ਤੇ ਕੁਝ ਅੰਕੜੇ ਸਾਂਝੇ ਕਰਨ ਜਾ ਰਹੇ ਹਾਂ :-
ਸਵਾਲ 1: ਕੌਣ ਹੋਵੇ ਪੰਜਾਬ ਦਾ ਮੁੱਖ ਮੰਤਰੀ ?
ਜਵਾਬ : ਲੋਕਾਂ ਵਲੋਂ ਪ੍ਰਗਟਾਈ ਇੱਛਾ ਅਨੁਸਾਰ ਪੰਜਾਬ ਦਾ ਅਗਲਾ ਮੁੱਖ ਮੰਤਰੀ
ਚਰਨਜੀਤ ਸਿੰਘ ਚੰਨੀ : 32 ਫ਼ੀ ਸਦੀ ਲੋਕ ਚਾਹੁੰਦੇ ਹਨ
ਅਰਵਿੰਦ ਕੇਜਰੀਵਾਲ : 24 ਫ਼ੀ ਸਦੀ ਲੋਕ ਚਾਹੁੰਦੇ ਹਨ
ਸੁਖਬੀਰ ਸਿੰਘ ਬਾਦਲ : 17 ਫ਼ੀ ਸਦੀ ਲੋਕ ਚਾਹੁੰਦੇ ਹਨ
ਭਗਵੰਤ ਮਾਨ : 13 ਫ਼ੀ ਸਦੀ ਲੋਕ ਚਾਹੁੰਦੇ ਹਨ
ਕੋਈ ਹੋਰ ਨੇਤਾ : 7 ਫ਼ੀ ਸਦੀ ਲੋਕ ਚਾਹੁੰਦੇ ਹਨ
ਨਵਜੋਤ ਸਿੰਘ ਸਿੱਧੂ : 5 ਫ਼ੀ ਸਦੀ ਲੋਕ ਚਾਹੁੰਦੇ ਹਨ
ਕੈਪਟਨ ਅਮਰਿੰਦਰ ਸਿੰਘ : 2 ਫ਼ੀ ਸਦੀ ਲੋਕ ਚਾਹੁੰਦੇ ਹਨ
ਦੱਸ ਦੇਈਏ ਕਿ 17 ਦਸੰਬਰ ਨੂੰ ਜਾਰੀ ਸਰਵੇਖਣ ਵਿਚ ਇਹ ਅੰਕੜਾ ਕ੍ਰਮਵਾਰ 30 ਫ਼ੀ ਸਦੀ ਸੀ, 26 ਫ਼ੀ ਸਦੀ,18 ਫ਼ੀ ਸਦੀ, 13 ਫ਼ੀ ਸਦੀ, 7 ਫ਼ੀਸਦੀ, 4 ਫ਼ੀ ਸਦੀ ਅਤੇ 2 ਫ਼ੀ ਸਦੀ ਸੀ।
ਸਵਾਲ 2 : ਮੁੱਖ ਮੰਤਰੀ ਚੰਨੀ ਦਾ ਕੰਮ ਕਿਵੇਂ ਰਿਹਾ ?
ਜਵਾਬ :
ਚੰਗਾ : 44%
ਔਸਤ : 32%
ਮਾੜਾ : 24%
ਸਵਾਲ 3 : ਕੀ ਕਾਂਗਰਸ ਆਪਣਾ ਘਰ ਨਹੀਂ ਸੰਭਾਲ ਸਕੀ ?
ਜਵਾਬ :
ਹਾਂ : 52 %
ਨਹੀਂ : 30%
ਪਤਾ ਨਹੀਂ : 17%