ਨਵਜੋਤ ਸਿੱਧੂ ਦਾ ਬਿਕਰਮ ਮਜੀਠੀਆ 'ਤੇ ਨਿਸ਼ਾਨਾ, 'ਹੁਣ ਕਿੱਥੇ ਲੁੱਕ ਗਿਆ ਮਜੀਠੀਆ'
Published : Dec 26, 2021, 4:03 pm IST
Updated : Dec 26, 2021, 4:03 pm IST
SHARE ARTICLE
Navjot Sidhu
Navjot Sidhu

ਐੱਫ. ਆਈ. ਆਰ. ਤਾਂ ਬੇਅਦਬੀ ਦੇ ਮੁੱਦੇ ’ਤੇ ਵੀ ਦਰਜ ਕੀਤੀ ਗਈ ਸੀ ਇਹੋ ਜਿਹੀਆਂ ਖਾਨਾਪੂਰਤੀਆਂ ਨਾ ਕੀਤੀਆਂ ਜਾਣ।

 

ਬਟਾਲਾ - ਅੱਜ ਬਟਾਲਾ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਅਸ਼ਵਨੀ ਸੇਖੜੀ ਦੇ ਹੱਕ ’ਚ ਰੈਲੀ ਕੀਤੀ ਗਈ। ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਬਿਕਰਮ ਮਜੀਠੀਆ ’ਤੇ ਤਿੱਖਾ ਵਾਰ ਕੀਤਾ। ਉਹਨਾਂ ਨੇ ਅਕਾਲੀ ਦਲ ਨੂੰ ਲਲਕਾਰਦੇ ਹੋਏ ਕਿਹਾ ਕਿ ਉਹ ਉਦੋਂ ਤੱਕ ਚੁੱਪ ਨਹੀਂ ਬੈਠਣਗੇ ਜਦੋਂ ਤੱਕ ਮਜੀਠੀਆ ਦੀ ਗ੍ਰਿਫ਼ਤਾਰੀ ਨਹੀਂ ਹੋ ਜਾਂਦੀ। ਸਿੱਧੂ ਨੇ ਕਿਹਾ ਕਿ ਆਖ਼ਿਰ ਹੁਣ ਮਜੀਠੀਆ ਕਿੱਥੇ ਚਲਾ ਗਿਆ। ਪੁਲਿਸ ਦੇ ਪਟੇ ਤੋਂ ਡਰ ਕੇ ਮਜੀਠੀਆ ਕਿੱਥੇ ਲੁਕ ਗਿਆ। ਮਜੀਠੀਆ ਸਿਰਫ਼ ਐੱਫ. ਆਈ. ਆਰ. ਨਾਲ ਕੁਝ ਨਹੀਂ ਬਣਨ ਵਾਲਾ ਅਤੇ ਉਦੋਂ ਤੱਕ ਮੈਂ ਚੁੱਪ ਨਹੀਂ ਬੈਠਾਂਗਾ ਜਦੋਂ ਤੱਕ ਮਜੀਠੀਆ ਦੀ ਗ੍ਰਿਫ਼ਤਾਰੀ ਨਹੀਂ ਹੋ ਜਾਂਦੀ। ਉਹਨਾਂ ਕਿਹਾ ਕਿ ਜੇਕਰ ਦਮ ਹੈ ਤਾਂ ਮਜੀਠੀਆ ਡਟ ਕੇ ਬਾਹਰ ਆਵੇ ਸਾਡੇ ਸਾਹਮਣੇ।

Navjot Sidhu Navjot Sidhu

ਉਨ੍ਹਾਂ ਕਿਹਾ ਕਿ ਐੱਫ. ਆਈ. ਆਰ. ਤਾਂ ਬੇਅਦਬੀ ਦੇ ਮੁੱਦੇ ’ਤੇ ਵੀ ਦਰਜ ਕੀਤੀ ਗਈ ਸੀ ਇਹੋ ਜਿਹੀਆਂ ਖਾਨਾਪੂਰਤੀਆਂ ਨਾ ਕੀਤੀਆਂ ਜਾਣ। ਸਿੱਧੂ ਨੇ ਆਪਣੀ ਹੀ ਸਰਕਾਰ ’ਤੇ ਤੰਜ ਕੱਸਦੇ ਹੋਏ ਕਿਹਾ ਕਿ 5 ਸਾਲ ਤੱਕ ਲੜਾਈ ਮੈਂ ਵੀ ਲੜੀ ਹੈ। 6 ਸਾਲ ਤੱਕ ਕਦੇ ਕਿਸੇ ਨੂੰ ਡੀ. ਜੀ. ਪੀ. ਲਾਇਆ ਤਾਂ ਕਦੇ ਕਿਸੇ ਨੂੰ ਇਹ ਹੁਣ ਕਦੋਂ ਤੱਕ ਚੱਲੇਗਾ, ਇਹ ਸਭ ਹੁਣ ਨਹੀਂ ਚੱਲਣ ਵਾਲਾ। ਸਿੱਧੂ ਨੇ ਕਿਹਾ ਕਿ ਇਹ ਓਹੀ ਲੋਕ ਸਨ, ਜੋ ਪਿੰਦੀ, ਸੱਤਾ ਅਤੇ ਅਮਰਿੰਦਰ ਦੇ ਨਾਲ ਸੌਂਦੇ ਰਹੇ ਸਨ।  

Bikram Singh MajithiaBikram Singh Majithia

ਇੱਥੇ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਪੰਜਾਬ ਮਾਡਲ ਦੀ ਗੱਲ ਕੀਤੀ ਅਤੇ ਕਿਹਾ ਕਿ ਪਹਿਲਾਂ ਬਟਾਲਾ ’ਚ 5 ਹਜ਼ਾਰ ਟੂਲਸ ਦੀ ਇੰਡਸਟਰੀ ਸੀ ਜੋ ਕਿ ਬਰਬਾਦ ਹੋ ਗਈ। ਸਿੱਧੂ ਵਚਨ ਦਿੰਦਾ ਹੈ ਕਿ ਬਟਾਲਾ ਦੀ ਇੰਡਸਟਰੀ ਨੂੰ ਵਾਪਸ ਲਿਆਂਦਾ ਜਾਵੇਗਾ ਅਤੇ ਪੰਜਾਬ ਮਾਡਲ ਅਧੀਨ ਸਾਰੀ ਇੰਡਸਟਰੀ ਲਈ ਸਭ ਤੋਂ ਸਸਤੀ ਬਿਜਲੀ ਖ਼ਰੀਦ ਸਕੇਗੀ। ਸਿੱਧੂ ਨੇ ਕਿਹਾ ਕਿ ਬਟਾਲਾ ’ਚ ਕੋਈ ਵੀ ਪੈਰਾਸ਼ੂਟ ਉਮੀਦਵਾਰ ਨਹੀਂ ਆਉਣ ਦੇਵਾਂਗੇ। ਇਥੇ ਦੂਜੇ ਹਲਕੇ ਤੋਂ ਕੋਈ ਉਮੀਦਵਾਰ ਨਹੀਂ ਆਵੇਗਾ ਅਤੇ ਦੂਜੇ ਉਮੀਦਵਾਰ ਜਿੱਥੋਂ ਭੱਜ ਕੇ ਆਉਣਗੇ, ਉਸ ਹਲਕੇ ਨੂੰ ਕੌਣ ਬਚਾਵੇਗਾ। ਪੰਜਾਬ ਮਾਡਲ ਨਾ ਤਾਂ ਕਿਸਾਨੀ ਨੂੰ ਥੱਲੇ ਡਿੱਗਣ ਦੇਵੇਗਾ ਅਤੇ ਨਾ ਹੀ ਨੌਜਵਾਨਾਂ ਨੂੰ ਬਾਹਰ ਜਾਣ ਦੇਵੇਗਾ।

Arvind KejriwalArvind Kejriwal

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਖਜਾਨਾ ਭਰਨਾ ਹੈ ਤਾਂ ਇਸ ਵਾਰ ਵੋਟ ਸਹੀ ਵਿਅਕਤੀ ਨੂੰ ਹੀ ਪਾਈ ਜਾਵੇ। ਅਰਵਿੰਦ ਕੇਜਰੀਵਾਲ ’ਤੇ ਸ਼ਬਦੀ ਹਮਲਾ ਕਰਦੇ ਹੋਏ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਉਹਨਾਂ ਨੂੰ ਚੈਲੰਜ ਕੀਤਾ ਤੇ ਕਿਹਾ ਕਿ ਕੇਜਰੀਵਾਲ ਜਿੱਥੇ ਮਰਜ਼ੀ ਆ ਜਾਵੇ, ਜੇਕਰ ਸਿੱਧੂ ਬਹਿਸ ’ਚ ਹਾਰ ਗਿਆ ਤਾਂ ਉਹ ਰਾਜਨੀਤੀ ਛੱਡ ਦੇਵੇਗਾ। ਉਹਨਾਂ ਕਿਹਾ ਕਿ ਦਿੱਲੀ ’ਚ ਕੇਜਰੀਵਾਲ ਨੇ ਲੋਕਾਂ ਲਈ ਕੁਝ ਨਹੀਂ ਕੀਤਾ। ਦਿੱਲੀ ’ਚ ਕੇਜਰੀਵਾਲ ਕਹਿੰਦਾ ਸੀ ਕਿ 8 ਲੱਖ ਨੌਕਰੀ ਦੇਵਾਂਗੇ ਪਰ 440 ਦਿੱਤੀ। ਦਿੱਲੀ ’ਚ ਕਰੀਬ 22 ਹਜ਼ਾਰ ਅਧਿਆਪਕ ਧੱਕੇ ਖਾ ਰਹੇ ਹਨ।

ਕੇਜਰੀਵਾਲ ਨੇ ਅਧਿਆਪਕ 15-15 ਦਿਨਾਂ ਦੇ ਕੰਟਰੈਕਟ 'ਤੇ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਸਿੱਧੂ ਵਿਧਾਨ ਸਭਾ ’ਚ ਮਜੀਠੀਆ ਨਾਲ ਲੜਦਾ ਹੁੰਦਾ ਸੀ ਤਾਂ ਕੇਜਰੀਵਾਲ ਮਜੀਠੀਆ ਨੂੰ ਕਹਿੰਦਾ ਹੁੰਦਾ ਸੀ ਕਿ ‘ਸੌਰੀ’। ਮਜੀਠੀਆ ਤੋਂ ਮੁਆਫ਼ੀਆਂ ਮੰਗਦਾ ਹੁੰਦਾ ਸੀ ਤਾਂ ਹੁਣ ਕੇਜਰੀਵਾਲ ਕਿਹੜੀ ਜ਼ਮੀਰ ਨਾਲ ਆ ਕੇ ਇਥੇ ਵੋਟਾਂ ਮੰਗੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement