ਲੁਧਿਆਣਾ ਬੰਬ ਧਮਾਕਾ ਮਾਮਲੇ 'ਚ ਨਵਾਂ ਮੋੜ, CCTV ਫੁਟੇਜ ਤੋਂ ਮਿਲੇ ਕਈ ਸੁਰਾਗ਼
Published : Dec 26, 2021, 2:21 pm IST
Updated : Dec 26, 2021, 2:21 pm IST
SHARE ARTICLE
Ludhiana bomb blast case
Ludhiana bomb blast case

ਗਗਨਦੀਪ ਸਿੰਘ ਘਟਨਾ ਵਾਲੇ ਦਿਨ ਐਕਟਿਵਾ 'ਤੇ ਸੀ ਬਾਹਰ, ਸਫ਼ੈਦ ਐਕਟਿਵਾ ਵੀ ਪੁਲਿਸ ਨੇ ਕੀਤੀ ਬਰਾਮਦ

ਲੁਧਿਆਣਾ : ਲੁਧਿਆਣਾ ਬੰਬ ਧਮਾਕੇ ਵਿਚ ਹੁਣ ਨਵਾਂ ਮੋੜ ਆਇਆ ਹੈ। ਜਾਣਕਾਰੀ ਮੁਤਾਬਕ ਘਟਨਾ 'ਚ ਮਾਰੇ ਗਏ ਦੋਸ਼ੀ ਗਗਨਦੀਪ ਸਿੰਘ ਧਮਾਕੇ ਵਾਲੇ ਦਿਨ ਚਿੱਟੇ ਰੰਗ ਦੀ ਐਕਟਿਵਾ 'ਤੇ ਘਰੋਂ ਨਿਕਲਿਆ ਸੀ ਪਰ ਕਾਰ ਰਾਹੀਂ ਲੁਧਿਆਣਾ ਕੋਰਟ ਕੰਪਲੈਕਸ ਪਹੁੰਚਿਆ। ਜਿਸ ਤੋਂ ਬਾਅਦ ਹੁਣ ਪੁਲਿਸ ਅਤੇ ਐਨਆਈਏ ਦੀ ਟੀਮ ਨੇ ਉਸ ਚਿੱਟੇ ਰੰਗ ਦੀ ਐਕਟਿਵਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਕਿ ਜੇਕਰ ਗਗਨਦੀਪ ਸਿੰਘ ਐਕਟਿਵਾ ਲੈ ​​ਕੇ ਘਰੋਂ ਨਿਕਲਿਆ ਸੀ ਤਾਂ ਉਹ ਕਾਰ ਵਿਚ ਅਦਾਲਤ ਦੀ ਚਾਰਦੀਵਾਰੀ ਵਿਚ ਕਿਵੇਂ ਪਹੁੰਚਿਆ। ਦੱਸ ਦੇਈਏ ਕਿ ਹੁਣ ਬਰਾਮਦ ਹੋਈ ਸਫ਼ੈਦ ਐਕਟਿਵ ਸਰਕਾਰੀ ਹਸਪਤਾਲ ਖੰਨਾ ਦੀ ਪਾਰਕਿੰਗ ਵਿਚੋਂ ਮਿਲੀ ਹੈ। 

Ludhiana bomb blast caseLudhiana bomb blast case

ਇਸ ਤੋਂ ਇਲਾਵਾ ਖੰਨਾ ਸੀ.ਆਈ.ਏ. ਸਟਾਫ਼ ਵਲੋਂ ਗੁਰਦੀਪ ਰਾਣੋ ਜੋ ਕਿ ਵੱਡਾ ਨਸ਼ਾ ਤਸਕਰ ਜੇਲ੍ਹ ਵਿਚ ਬੰਦ ਹੈ, ਉਸ ਦੇ ਰਿਸ਼ਤੇਦਾਰੀ ਵਿਚ ਭਰਾ ਲਗਦੇ ਇੱਕ ਵਿਅਕਤੀ ਨੂੰ ਪੁੱਛਗਿੱਛ ਲਈ ਲੈ ਕੇ ਜਾਇਆ ਗਿਆ ਹੈ। ਹਾਲਾਂਕਿ ਸੀ.ਆਈ.ਏ. ਸਟਾਫ਼ ਦੇ ਸਬ ਇੰਸਪੈਕਟਰ ਅਮਰੀਕ ਸਿੰਘ ਵਲੋਂ ਇਹ ਕਿਹਾ ਗਿਆ ਕਿ ਇਸ ਵਿਅਕਤੀ ਨੂੰ ਕਿਸੇ ਹੋਰ ਨਸ਼ਾ ਤਸਕਰੀ ਮਾਮਲੇ ਵਿਚ ਲਿਆਂਦਾ ਗਿਆ ਹੈ ਕਿਉਂਕਿ ਪੁਲਿਸ ਲੁਧਿਆਣਾ ਬੰਬ ਧਮਾਕੇ ਬਾਰੇ ਕੋਈ ਵੀ ਖੁਲਾਸਾ ਨਹੀਂ ਕਰ ਰਹੀ ਹੈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਿਅਕਤੀ ਨੂੰ ਲੁਧਿਆਣਾ ਬੰਬ ਧਮਾਕੇ ਦੇ ਮਾਮਲੇ ਵਿਚ ਹੀ ਪੁੱਛਗਿੱਛ ਲਈ ਲਿਆਂਦਾ ਗਿਆ ਹੈ।

Ludhiana bomb blast caseLudhiana bomb blast case

ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਵੀ ਗਗਨਦੀਪ ਸਿੰਘ ਸਦਰ ਖੰਨਾ ਥਾਣੇ 'ਚ ਆਉਂਦਾ ਰਹਿੰਦਾ ਹੈ। ਐਨਆਈਏ ਅਤੇ ਪੁਲਿਸ ਸਦਰ ਥਾਣੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰ ਰਹੀ ਹੈ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਗਗਨਦੀਪ ਨੂੰ ਮਿਲਣ ਵਾਲੇ ਪੁਲਿਸ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ।

Ludhiana bomb blast caseLudhiana bomb blast case

ਸੂਤਰਾਂ ਅਨੁਸਾਰ ਲੁਧਿਆਣਾ ਏਆਈ ਸਟਾਫ਼ ਵੱਲੋਂ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਸੀਸੀਟੀਵੀ ਫੁਟੇਜ ਤੋਂ ਕਈ ਅਹਿਮ ਸੁਰਾਗ਼ ਮਿਲੇ ਹਨ।ਗਗਨਦੀਪ ਦੀ ਪਤਨੀ ਨਾਲ ਐਕਟਿਵਾ 'ਤੇ ਜਾਂਦੇ ਹੋਏ ਵੀਡੀਓ ਵੀ ਪੁਲਿਸ ਦੇ ਧਿਆਨ 'ਚ ਆ ਚੁੱਕੀ ਹੈ ਅਤੇ ਖੰਨਾ ਪੁਲਿਸ ਦੇ SHO ਜਸਪ੍ਰੀਤ ਕੌਰ ਅਜੇ ਸਵੇਰੇ ਗਗਨਦੀਪ ਦੀ ਪਤਨੀ ਨੂੰ ਐਨ.ਆਈ.ਏ. ਦੀ ਟੀਮ ਕੋਲ ਪੁੱਛਗਿੱਛ ਲਈ ਲੈ ਕੇ ਗਏ ਹਨ। ਜਿਥੇ ਐਨ.ਆਈ.ਏ. ਵਲੋਂ ਉਸ ਤੋਂ ਵੱਖ ਵੱਖ ਪਹਿਲੂਆਂ 'ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

Ludhiana bomb blast caseLudhiana bomb blast case

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਕੋਰਟ ਕੰਪਲੈਕਸ ਦੀ ਤੀਜੀ ਮੰਜ਼ਿਲ 'ਤੇ ਅਜਿਹਾ ਹੋਇਆ ਸੀ। ਧਮਾਕੇ ਨਾਲ ਬਾਥਰੂਮ ਦੀ ਕੰਧ ਢਹਿ ਗਈ ਅਤੇ ਕੰਧ ਦਾ ਮਲਬਾ ਹੇਠਾਂ ਖੜ੍ਹੇ ਵਾਹਨਾਂ 'ਤੇ ਡਿੱਗ ਗਿਆ, ਜਿਸ ਨਾਲ ਉਨ੍ਹਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਕਾਫੀ ਨੁਕਸਾਨ ਹੋ ਗਿਆ। ਇਸ ਦੇ ਨਾਲ ਹੀ ਇਸ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖ਼ਮੀ ਦੱਸੇ ਜਾ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement