
ਇਸ ਸਬੰਧੀ ਬਿਨੈਕਾਰ ਫਾਰਮ 1 ਜਨਵਰੀ ਤੋਂ ਪੀ.ਐਸ.ਈ.ਬੀ. ਦੀ ਵੈੱਬਸਾਈਟ ਤੋਂ ਉਪਲਬਧ ਹੋਣਗੇ।
PSEB Additional Punjabi Exam: ਪੰਜਾਬ ਵਿਚ ਸਰਕਾਰੀ ਨੌਕਰੀ ਲਈ 10ਵੀਂ ਤਕ ਪੰਜਾਬੀ ਵਿਸ਼ਾ ਪੜ੍ਹਨਾ ਜ਼ਰੂਰੀ ਹੈ। ਅਜਿਹੀ ਸਥਿਤੀ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵਲੋਂ ਹਰ ਚਾਰ ਮਹੀਨਿਆਂ ਬਾਅਦ ਪੰਜਾਬੀ ਵਿਸ਼ੇ ਦੀ ਵਾਧੂ ਪ੍ਰੀਖਿਆ ਲਈ ਜਾਂਦੀ ਹੈ। ਇਸੇ ਲੜੀ ਵਿਚ ਪੀਐਸਈਬੀ ਵਲੋਂ ਇਹ ਪ੍ਰੀਖਿਆ 30 ਅਤੇ 31 ਜਨਵਰੀ ਨੂੰ ਕਰਵਾਈ ਜਾਵੇਗੀ। ਇਸ ਸਬੰਧੀ ਬਿਨੈਕਾਰ ਫਾਰਮ 1 ਜਨਵਰੀ ਤੋਂ ਪੀ.ਐਸ.ਈ.ਬੀ. ਦੀ ਵੈੱਬਸਾਈਟ ਤੋਂ ਉਪਲਬਧ ਹੋਣਗੇ।
ਪੀਐਸਈਬੀ ਦੇ ਅਧਿਕਾਰੀਆਂ ਅਨੁਸਾਰ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਬਿਨੈਕਾਰਾਂ ਨੂੰ Dਪਣੇ ਫਾਰਮ ਪੂਰੀ ਤਰ੍ਹਾਂ ਭਰ ਕੇ ਮੁਹਾਲੀ ਸਥਿਤ ਪੀਐਸਈਬੀ ਦੇ ਮੁੱਖ ਦਫ਼ਤਰ ਵਿਚ ਜਮ੍ਹਾਂ ਕਰਵਾਉਣੇ ਹੋਣਗੇ। ਫਾਰਮ PSEB ਦੀ ਸਿੰਗਲ ਵਿੰਡੋ 'ਤੇ ਜਮ੍ਹਾ ਕੀਤੇ ਜਾਣਗੇ। 18 ਜਨਵਰੀ ਤਕ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ। PSEB ਦੁਆਰਾ ਬਿਨੈਕਾਰਾਂ ਨੂੰ ਰੋਲ ਨੰਬਰ 25 ਜਨਵਰੀ ਨੂੰ ਬੋਰਡ ਦੀ ਵੈੱਬਸਾਈਟ 'ਤੇ ਆਨਲਾਈਨ ਜਾਰੀ ਕੀਤੇ ਜਾਣਗੇ।
ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਬਿਨੈਕਾਰਾਂ ਨੂੰ PSEB ਹੈੱਡਕੁਆਰਟਰ ਵਿਖੇ ਫਾਰਮ ਭਰਦੇ ਸਮੇਂ ਆਪਣਾ 10ਵੀਂ ਜਮਾਤ ਦਾ ਅਸਲ ਸਰਟੀਫਿਕੇਟ, ਦੋ ਪਛਾਣ ਪੱਤਰ ਅਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਫੋਟੋ ਸਟੇਟ ਕਾਪੀਆਂ ਲਿਆਉਣੀਆਂ ਪੈਣਗੀਆਂ। ਤਸਦੀਕਸ਼ੁਦਾ ਕਾਪੀਆਂ ਬੋਰਡ ਦੇ ਹੈੱਡਕੁਆਰਟਰ 'ਤੇ ਜਮ੍ਹਾਂ ਕਰਵਾਈਆਂ ਜਾਣਗੀਆਂ। ਅਜਿਹਾ ਨਾ ਕਰਨ ਵਾਲੇ ਬਿਨੈਕਾਰ ਦਾ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ।
ਦਰਅਸਲ ਸੂਬੇ ਵਿਚ ਪੰਜਾਬ ਰਾਜ ਭਾਸ਼ਾ ਐਕਟ ਲਾਗੂ ਹੈ। ਸੂਬੇ ਵਿਚ ਕਿਸੇ ਵੀ ਕਿਸਮ ਦੀ ਸਰਕਾਰੀ ਨੌਕਰੀ ਹਾਸਲ ਕਰਨ ਲਈ 10ਵੀਂ ਜਮਾਤ ਤਕ ਪੰਜਾਬੀ ਵਿਸ਼ਾ ਪੜ੍ਹਨਾ ਲਾਜ਼ਮੀ ਕਰ ਦਿਤਾ ਗਿਆ ਹੈ। ਇਸ ਕਾਰਨ ਬੋਰਡ ਵਲੋਂ ਸਾਲ ਵਿਚ ਚਾਰ ਵਾਰ ਵਾਧੂ ਪੰਜਾਬੀ ਪ੍ਰੀਖਿਆ ਕਰਵਾਈ ਜਾਂਦੀ ਹੈ।
(For more Punjabi news apart from PSEB Additional Punjabi Exam date announced, stay tuned to Rozana Spokesman)