ਭੂਦਨ ਦੀ ਪੰਚਾਇਤ ਅਤੇ ਪਿੰਡ ਦੇ ਲੋਕ ਇਕੱਠੇ ਹੋ ਕੇ SSP ਦਫ਼ਤਰ ਪਹੁੰਚੇ
ਮਲੇਰਕੋਟਲਾ: ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਭੂਦਨ ਵਿੱਚ ਪਿਛਲੇ ਦਿਨੀਂ ਇੰਦਰਪਾਲ ਕੌਰ ਨੇ ਆਪਣੀ ਮਾਂ ਅਤੇ ਆਪਣੇ ਬੱਚੇ ਸਮੇਤ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ ਸੀ। ਖੁਦਕੁਸ਼ੀ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਇੰਦਰਪਾਲ ਕੌਰ ਨੇ ਆਪਣੀ ਭੂਆ ਨੂੰ ਭੇਜ ਦਿੱਤੀ ਸੀ। ਉਸ ਵੀਡੀਓ ਵਿੱਚ ਉਸ ਨੇ 10 ਜਣਿਆਂ ਦੇ ਨਾਮ ਲਏ ਸਨ ਕਿ ਮੈਨੂੰ ਇਹਨਾਂ ਤੋਂ ਖਤਰਾ ਹੈ।
ਅੱਜ ਪਿੰਡ ਭੂਦਨ ਦੀ ਪੰਚਾਇਤ ਅਤੇ ਭੂਦਨ ਪਿੰਡ ਦੇ ਕਾਫੀ ਲੋਕ ਇਕੱਠੇ ਹੋ ਕੇ ਐਸਐਸਪੀ ਦਫਤਰ ਮਲੇਰਕੋਟਲਾ ਪਹੁੰਚੇ। ਉਹਨਾਂ ਕਿਹਾ ਕਿ ਜਿਨਾਂ ਜਾਣਿਆਂ ਦੇ ਇੰਦਰਪਾਲ ਕੌਰ ਨੇ ਨਾਮ ਲਏ ਹਨ, ਉਹ ਨਿਰਦੋਸ਼ ਹਨ। ਉਹਨਾਂ ਕਿਹਾ ਕਿ ਪੁਲਿਸ ਬਰੀਕੀ ਨਾਲ ਜਾਂਚ ਕਰੇ ਕਿ ਇੰਦਰਪਾਲ ਕੌਰ ਅਤੇ ਬਾਕੀ ਦੋ ਜਣਿਆਂ ਦੇ ਮਰਨ ਦਾ ਅਸਲੀ ਕਾਰਨ ਕੀ ਹੈ ਅਤੇ ਜਿੰਨਾ 10 ਜਣਿਆਂ ’ਤੇ ਐਫਆਈਆਰ ਹੋਈ ਹੈ, ਉਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ।
