
ਸੀ.ਸੀ.ਟੀ.ਵੀ. ’ਚ ਕੈਦ ਹੋਈ ਸਾਰੀ ਵਾਰਦਾਤ,14 ਹਥਿਆਰ, 300 ਰੌਂਦ ਤੇ ਡੇਢ ਲੱਖ ਰੁਪਏ ਚੋਰੀ....
ਚੰਡੀਗੜ੍ਹ : ਅਪਰਾਧਕ ਵਰਤੀ ਵਾਲੇ ਲੋਕਾਂ ਦੇ ਹੌਂਸਲੇ ਬੁਲੰਦ ਨੇ ਤੇ ਉਹ ਬੇਖੌਫ਼ ਹੋ ਕੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਇਸਦੀ ਤਾਜ਼ਾ ਉਦਾਹਰਨ ਬਰਨਾਲਾ ਦੇ ਕਸਬਾ ਤਪਾ ਮੰਡੀ ’ਚ ਦੇਖਣ ਨੂੰ ਮਿਲੀ, ਜਿੱਥੇ ਅਸਲਾ ਡਿੱਪੂ ’ਚ ਵੱਡੀ ਚੋਰੀ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਹ ਸਾਰੀ ਵਾਰਦਾਤ ਸੀਸੀਟੀਵੀ ’ਚ ਕੈਦ ਹੋਈ ਹੈ ਜਿਸ ’ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਚੋਰ ਕਿਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਰੱਫੂਚੱਕਰ ਹੋ ਗਏ।
Gun House
ਵਾਰਦਾਤ ਦੌਰਾਨ ਗੰਨ ਹਾਊਸ ’ਚੋਂ ਵੱਖ-ਵੱਖ ਕਿਸਮ ਦੇ ਕੁੱਲ 14 ਹਥਿਆਰ, ਤਕਰੀਬਨ 300 ਰੌਂਦ ਅਤੇ ਡੇਢ ਲੱਖ ਰੁਪਏ ਚੋਰੀ ਕੀਤੇ ਜਾਣ ਦੀ ਖ਼ਬਰ ਹੈ। ਚੋਰ ਜਾਂਦੇ ਹੋਏ ਸੀ.ਸੀ.ਟੀ.ਵੀ. ਕੈਮਰੇ ਅਤੇ ਡੀ.ਵੀ.ਆਰ. ਵੀ ਲੈ ਗਏ ਪਰ ਪੁਲਿਸ ਨੂੰ ਇਹ ਤਸਵੀਰਾਂ ਗੰਨ ਹਾਊਸ ਨਜ਼ਦੀਕ ਲੱਗੇ ਸੀ.ਸੀ.ਟੀ.ਵੀ. ਤੋਂ ਮਿਲੀਆਂ। ਚੋਰਾਂ ਨੇ ਗੰਨ ਹਾਊਸ ਦੀ ਕੰਧ ਨੂੰ ਸੰਨ੍ਹ ਮਾਰੀ ਤੇ ਬੋਰੀ ਭਰ ਕੇ ਅਸਲਾ ਬਾਹਰ ਕੱਢ ਕੇ ਮੋਟਰਸਾਈਕਲਾਂ ’ਤੇ ਫ਼ਰਾਰ ਹੋ ਗਏ।
Gun House
ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਗਣਤੰਤਰ ਦਿਵਸ ਮੌਕੇ ਪੁਲਿਸ ਦੀ ਚੌਕਸੀ ਦੇ ਦੌਰਾਨ ਹੋਈ ਇਸ ਵਾਰਦਾਤ ਨੇ ਪੁਲਿਸ ਦੀ ਕਾਰਜਪ੍ਰਣਾਲੀ ਨੂੰ ਇੱਕ ਵਾਰ ਫੇਰ ਸਵਾਲਾਂ ਦੇ ਕਟਹਿਰੇ ’ਚ ਜ਼ਰੂਰ ਖੜਾ ਕਰ ਦਿੱਤਾ ਹੈ।