
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਖਜ਼ਾਨਾਂ ਖਾਲੀ ਹੋਣ ਦਾ ਨਾਮ ਲੈ ਕੇ ਆਪਣੀਆਂ ਕਮਜ਼ੋਰੀਆਂ ਦਾ ਬਹਾਨਾ ਲਗਾ ਰਹੇ ਹਨ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਪੁਲਿਸ ਪ੍ਰਸ਼ਾਸਨ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਕਾਂਗਰਸ ਦੇ ਇਸ਼ਾਰੇ 'ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਦਾ ਵੀ ਪੰਜਾਬ ਪੁਲਿਸ 'ਤੇ ਕੋਈ ਕੰਟਰੋਲ ਨਹੀਂ ਹੈ ਤੇ ਜਿੰਨ੍ਹੇ ਵੀ ਪੰਜਾਬ 'ਚ ਐੱਸ.ਐੱਸ.ਪੀ., ਡੀ.ਐੱਸ.ਪੀ. ਸਿਰਫ ਨਾਂ ਦੇ ਹੀ ਐੱਸ.ਐੱਸ.ਪੀ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਕਾਂਗਰਸ ਨੂੰ ਰਿਪੋਰਟ ਕਰਦੇ ਹਨ ਤੇ ਫਿਰ ਉਹ ਫੈਸਲਾ ਕਰਦੇ ਹਨ ਕਿ ਕਿਸ ਨੂੰ ਫੜਨਾ ਹੈ ਤੇ ਕਿਸ ਨੂੰ ਛੱਡਣਾ ਹੈ।
Congress
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪੰਜਾਬ ਦਾ ਕੰਮ ਕਿਵੇਂ ਚੱਲੇਗਾ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਖਜ਼ਾਨਾਂ ਖਾਲੀ ਹੋਣ ਦਾ ਨਾਮ ਲੈ ਕੇ ਆਪਣੀਆਂ ਕਮਜ਼ੋਰੀਆਂ ਦਾ ਬਹਾਨਾ ਲਗਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਦਾ ਕੋਈ ਖਜ਼ਾਨਾ ਖਾਲੀ ਨਹੀਂ ਹੈ ਸਿਰਫ ਕਾਂਗਰਸ ਆਪਣੀ ਕਮਜ਼ੋਰੀਆਂ ਲੁਕਾਉਣ ਲਈ ਇਹ ਸਭ ਬੋਲ ਰਹੀ ਹੈ।
Captain Amrinder Singh
ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਵੀ ਆਈ ਸੀ ਪਰ ਬਾਦਲ ਸਾਹਿਬ ਨੇ ਤਾਂ ਕਦੇ ਖਜ਼ਾਨਾ ਖਾਲੀ ਦਾ ਬਹਾਨਾ ਨਹੀਂ ਲਗਾਇਆ ਉਹਨਾਂ ਕਿਹਾ ਕਿ ਉਹਨਾਂ ਨੇ ਵੀ ਇਨਫਰਾਸਟਰਕਚਰ ਡਿਵੈਲਪ ਕੀਤਾ ਸੀ ਅਤੇ ਉਹਨਾਂ ਨੇ ਸਾਰੇ ਮਿਹਨਤੀ ਮਜ਼ਦੂਰਾਂ ਨੂੰ ਟਾਇਮ ਸਿਰ 'ਤੇ ਹਰ ਇਕ ਚੀਜ਼ ਲਿਆ ਕੇ ਦਿੱਤੀ ਅਤੇ ਕਿਸੇ ਵੀ ਮਜ਼ਦੂਰ ਨੇ ਕਦੇ ਕੋਈ ਸ਼ਿਕਾਇਤ ਨਹੀਂ ਸੀ ਕੀਤੀ।
Sukhbir Singh Badal
ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਸਮਾਰਟਫੋਨ ਲਈ ਤਾਰੀਕ ਤੇ ਤਾਰੀਕ ਦੇ ਰਹੀ ਹੈ ਪਰ ਇਕ ਦਿਨ ਪੰਜਾਬ ਦੀ ਜਨਤਾ ਨੇ ਆਉਣ ਵਾਲੇ 2 ਸਾਲ ਤੱਕ ਉਹਨਾਂ ਨੂੰ ਤਾਰੀਕ ਦੇ ਦੇਣੀ ਹੈ। ਉਹਨਾਂ ਨੇ ਸੁਖਦੇਵ ਢੀਡਸਾ ਬਾਰੇ ਗੱਲ ਕਰਦਿਆਂ ਕਿਹਾ ਕਿ ਜੋ ਉਹਨਾਂ ਦੇ ਨਾਲ ਮਨਜੀਤ ਜੀਕੇ ਹਨ ਉਹ ਇਕ ਅਜਿਹਾ ਇਨਸਾਨ ਹੈ
Sukhdev Dhindsa
ਜਿਸ ਨੇ ਬੰਗਲਾ ਸਾਹਿਬ ਦੀ ਗੋਲਕ ਵਿਚੋਂ 10 ਕਰੋੜ ਰੁਪਏ ਕੱਢੇ ਅਤੇ ਆਪਣੇ ਨਿੱਜੀ ਕੰਮਾਂ ਲਈ ਵਰਤੇ ਅਤੇ ਉੱਥੋਂ ਦੀਆਂ ਜਾਇਦਾਦਾਂ ਆਪਣੇ ਨਾਮ ਕਰਵਾਈਆਂ ਅਤੇ ਕੋਰਟ ਨੇ ਉਹਨਾਂ ਤੇ ਪਰਚਾ ਵੀ ਦਰਜ ਕੀਤਾ ਅਤੇ ਹੁਣ ਉਹੀ ਮਨਜੀਤ ਜੀਕੇ ਸਿੱਖੀ ਦੀ ਗੱਲ ਕਰਦਾ ਹੈ। ਉਹਨਾਂ ਨੇ ਆਪਣੀ ਪਾਰਟੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਇਕੋ ਇਕ ਸਿਧਾਂਤ ਹੈ ਕਿ ਭਾਈਚਾਰਕ ਸਾਂਝ।
Captain Amarinder Singh
ਮਤਲਬ ਸਾਰੇ ਧਰਮਾਂ ਨੂੰ ਬਰਾਬਰ ਸਮਝਣਾ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਾਰਲੀਮੈਂਟ ਵਿਚ ਵੀ ਇਹੀ ਹੱਲ ਕਹੀ ਸੀ ਸ਼੍ਰੋਮਲੀ ਅਕਾਲੀ ਦਲ ਗੁਰੂ ਦੇ ਸਿਧਾਂਤਾ ਤੇ ਚੱਲਣ ਵਾਲੀ ਪਾਰਟੀ ਹੈ। ਬਾਦਲ ਨੇ ਕਿਹਾ ਕਿ ਕੈਪਟਨ ਗਾਂਧੀ ਪਰਿਵਾਰ ਦੇ ਹੁਕਮ ਤੇ ਚੱਲਦੇ ਹਨ। ਉਹਨਾਂ ਕਿਹਾ ਕਿ ਕੈਪਟਨ ਸਾਹਿਬ ਸਿਰਫ਼ ਆਪਣੀ ਕੁਰਸੀ ਬਚਾਉਣ ਤੇ ਲੱਗੇ ਹੋਏ ਹਨ। ਉਹਨਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਾ ਜੋ ਗਠਜੋੜ ਹੈ ਉਹ ਪੰਜਾਬ ਦੀ ਅਮਨ ਸ਼ਾਂਤੀ ਦਾ ਗਠਜੋੜ ਹੈ। ਉਹਨਾਂ ਕਿਹਾ ਕਿ ਜਦੋਂ ਵੀ ਪੰਜਾਬ ਵਿਚ ਅਮਨ ਸ਼ਾਂਤੀ ਆਈ ਹੈ ਉਹ ਸਿਰਫ਼ ਸਾਡੇ ਗਠਜੋੜ ਕਰਕੇ ਹੀ ਆਈ ਹੈ।