
ਸਾਡੇ ਨਾਲ ਕੋਈ ਰਿਸ਼ਤਾ ਨਹੀਂ, ਉਹ ਅੰਮ੍ਰਿਤਸਰ 'ਚ ਕਿਰਾਏ 'ਤੇ ਰਹਿੰਦਾ ਹੈ : ਅਕਾਸ਼ਦੀਪ ਦੀ ਮਾਂ
Dr. Ambedkar statue destroyed Akashdeep mother News in punjabi: 26 ਜਨਵਰੀ ਨੂੰ ਅੰਮ੍ਰਿਤਸਰ 'ਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਦਾ ਦੋਸ਼ੀ ਆਕਾਸ਼ ਸਿੰਘ ਮੋਗਾ ਦੇ ਧਰਮਕੋਟ ਦਾ ਰਹਿਣ ਵਾਲਾ ਹੈ। ਆਕਾਸ਼ ਸਿੰਘ ਦਾ ਪਰਿਵਾਰ ਧਰਮਕੋਟ ਦੀ ਚੁਗਾ ਬਸਤੀ 'ਚ ਕਿਰਾਏ 'ਤੇ ਰਹਿੰਦਾ ਹੈ। ਮੁਲਜ਼ਮ ਆਕਾਸਦੀਪ ਦੀ ਮਾਂ ਆਸ਼ਾ ਰਾਣੀ ਕੈਮਰੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਆਪਣੇ ਲੜਕੇ ਅਕਾਸ਼ਦੀਪ ਨਾਲ ਕੋਈ ਸਬੰਧ ਨਹੀਂ ਹੈ।
ਆਕਾਸ਼ ਸਿੰਘ ਦੇ ਤਿੰਨ ਭਰਾ ਅਤੇ ਇੱਕ ਭੈਣ ਹੈ। ਅਕਾਸ਼ਦੀਪ ਕੰਮ ਦੀ ਭਾਲ ਵਿੱਚ ਦੁਬਈ ਚਲਾ ਗਿਆ ਸੀ। ਮੋਗਾ ਵਿੱਚ ਉਸ ਦੇ ਮਾਤਾ-ਪਿਤਾ ਅਤੇ ਦੋ ਛੋਟੇ ਭਰਾ ਹਨ। ਮਾਪੇ ਮਜ਼ਦੂਰੀ ਕਰਦੇ ਹਨ। ਆਕਾਸ਼ ਦਾ ਇੱਕ ਭਰਾ ਪੜ੍ਹਦਾ ਹੈ ਅਤੇ ਦੂਜਾ ਮਜ਼ਦੂਰੀ ਕਰਦਾ ਹੈ।
ਪਰਿਵਾਰ ਮੁਤਾਬਕ ਆਕਾਸ਼ਦੀਪ ਨੇ ਦੁਬਈ ਜਾਣ ਤੋਂ ਬਾਅਦ ਘਰ ਨਾਲ ਕੋਈ ਸੰਪਰਕ ਨਹੀਂ ਰੱਖਿਆ। ਉਹ ਚਾਰ ਮਹੀਨੇ ਪਹਿਲਾਂ ਦੁਬਈ ਤੋਂ ਵਾਪਸ ਆਇਆ ਸੀ ਪਰ ਉਹ ਘਰ ਨਹੀਂ ਆਇਆ ਤੇ ਅੰਮ੍ਰਿਤਸਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਿਆ। ਆਕਾਸ਼ਦੀਪ ਦੀ ਮਾਂ ਨੇ ਕਿਹਾ ਕਿ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ।