Tarn Taran News : ਤਰਨਤਾਰਨ ’ਚ 4 ਏਕੜ ਜ਼ਮੀਨ ਪਿੱਛੇ ਭਤੀਜਿਆਂ ਦਾ ਭੂਆ ਨਾਲ ਰੌਲਾ
Published : Jan 27, 2025, 1:32 pm IST
Updated : Jan 27, 2025, 1:32 pm IST
SHARE ARTICLE
Nephews argument with aunt behind 4 acres of land in Tarn Taran Latest News in Punjabi
Nephews argument with aunt behind 4 acres of land in Tarn Taran Latest News in Punjabi

Tarn Taran News : ਭੂਆ ਦੇ ਹੱਕ ֹ’ਚ ਕਿਸਾਨ ਜਥੇਬੰਦੀਆਂ ਨੂੰ ਦਖ਼ਲਅੰਦਾਜ਼ੀ ਕਰਨੀ ਪਈ ਮਹਿੰਗੀ

Nephews argument with aunt behind 4 acres of land in Tarn Taran Latest News in Punjabi : ਤਰਨਤਾਰਨ ਦੇ ਪਿੰਡ ਰੂੜੀਵਾਲਾ ਵਿਖੇ ਭੂਆ ਅਤੇ ਭਤੀਜਿਆਂ ਦੇ ਵਿਚ 4 ਏਕੜ ਜ਼ਮੀਨ ਦੇ ਚੱਲ ਰਹੇ ਵਿਵਾਦ ਵਿਚ ਕਿਸਾਨ ਜਥੇਬੰਦੀਆਂ ਨੂੰ ਦਖ਼ਲਅੰਦਾਜ਼ੀ ਕਰਨੀ ਇਸ ਕਦਰ ਮਹਿੰਗੀ ਪਈ ਕਿ ਟਰੈਕਟਰ ਲੈ ਕੇ ਜ਼ਮੀਨ ਵਹਾਉਣ ਗਏ ਕਿਸਾਨ ਅਤੇ ਪਿੰਡ ਵਾਸੀ ਆਹਮੋ-ਸਾਹਮਣੇ ਹੋ ਗਏ।

ਝਗੜਾ ਇਸ ਕਦਰ ਵੱਧ ਗਿਆ ਕਿ ਆਪਸ ਵਿਚ ਡਾਂਗਾਂ ਸੋਟਿਆਂ ਚੱਲ ਪਈਆਂ। ਜ਼ਮੀਨ ਵਾਹੁਣ ਆਏ ਲੋਕਾਂ ਨੂੰ ਟਰੈਕਟਰ ਲੈ ਕੇ ਉਥੋਂ ਭੱਜਣਾ ਪਿਆ ਜਿਸ ਕਾਰਨ ਕਈ ਲੋਕ ਟਰੈਕਟਰ ਦੇ ਥੱਲੇ ਆਉਂਦੇ-ਆਉਂਦੇ ਬਚੇ। ਝਗੜੇ ਦੀ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਝਗੜੇ ਵਾਲੀ ਜ਼ਮੀਨ ਨਾਲ ਸਬੰਧਤ ਪਰਵਾਰ ਅਤੇ ਪਿੰਡ ਦੇ ਸਰਪੰਚ ਨੇ ਦਸਿਆ ਪਿੰਡ ਬਲਵੰਤ ਸਿੰਘ ਅਤੇ ਭਗਵੰਤ ਸਿੰਘ ਜੋ ਕਿ ਸਕੇ ਭਰਾ ਹਨ ਉਨ੍ਹਾਂ ਦਾ ਜ਼ਮੀਨ ਨੂੰ ਲੈ ਕੇ ਵਿਵਾਦ ਅਪਣੀ ਭੂਆ ਬਲਵੀਰ ਕੌਰ ਨਾਲ ਝਗੜਾ ਚੱਲ ਰਿਹਾ ਹੈ ਉਨ੍ਹਾਂ ਦਸਿਆ ਕਿ ਉਕਤ ਪਰਵਾਰ ਦੀ 12 ਏਕੜ ਜ਼ਮੀਨ ਹੈ ਉਕਤ ਜ਼ਮੀਨ ਦੋ ਵੱਖ ਵੱਖ ਥਾਵਾਂ ’ਤੇ ਮੋਜੂਦ ਹੈ ਭੂਆ ਬਲਵੀਰ ਕੌਰ ਜਿਸ ਦਾ ਵਿਆਹ ਨਹੀਂ ਹੋਇਆ ਹੈ ਉਸ ਦੇ ਹਿੱਸੇ ਚਾਰ ਏਕੜ ਜ਼ਮੀਨ ਆਉਦੀ ਹੈ।

ਬਲਵੀਰ ਕੌਰ ਸ਼ੁਰੂ ਤੋਂ ਪਿੰਡ ਦੇ ਨੇੜਲੇ ਪੈਦੀ ਜ਼ਮੀਨ ਵਿਚੋਂ 2 ਏਕੜ ਅਤੇ ਦੂਸਰੇ ਰਕਬੇ ਵਿਚੋਂ 2 ਏਕੜ ਜ਼ਮੀਨ ਵਹਾਉਂਦੀ ਆ ਰਹੀ ਸੀ ਲੇਕਿਨ ਹੁਣ ਉਹ ਪਿੰਡ ਦੇ ਨਾਲ ਦੀ ਭਤੀਜਿਆਂ ਦੇ ਹਿੱਸੇ ਆਉਂਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜਿਸ ਨੂੰ ਪਿੰਡ ਅਤੇ ਪੰਚਾਇਤ ਨੇ ਕਿਹਾ ਜਿਸ ਤਰ੍ਹਾਂ ਜ਼ਮੀਨ ’ਤੇ ਪਹਿਲਾਂ ਤੋਂ ਕਬਜ਼ਾ ਚੱਲਿਆ ਆਉਦਾ ਹੈ ਉਸੇ ਤਰ੍ਹਾਂ ਚੱਲਦਾ ਰਹਿਣਾ ਚਾਹੀਦਾ ਹੈ। ਲੇਕਿਨ ਭੂਆ ਬਲਵੀਰ ਕੌਰ ਅਪਣੇ ਭਤੀਜਿਆਂ ਨੂੰ ਜ਼ਮੀਨ ’ਚ ਵੜਨ ਤੋਂ ਰੋਕਦੀ ਰਹੀ।

ਬੀਤੇ ਦਿਨ ਕਿਸਾਨ ਯੂਨੀਅਨ ਨਾਲ ਸਬੰਧਤ 150 ਦੇ ਕਰੀਬ ਕਿਸਾਨਾਂ ਵਲੋਂ ਭੂਆ ਦੇ ਹੱਕ ’ਚ ਧੱਕੇ ਜ਼ੋਰੀ ਕਰਦਿਆਂ ਟਰੈਕਟਰ ਲਿਆ ਕੇ ਬਲਵੰਤ ਸਿੰਘ ਅਤੇ ਭਗਵੰਤ ਸਿੰਘ ਦੀ ਜ਼ਮੀਨ ਨੂੰ ਵਾਹੁਣਾ ਸ਼ੁਰੂ ਕਰ ਦਿਤਾ। ਜਿਸ ਕਾਰਨ ਬਲਵੰਤ ਸਿੰਘ ਅਤੇ ਭਗਵੰਤ ਸਿੰਘ ਵਲੋਂ ਜ਼ਮੀਨ ਵਾਹੁਣ ਤੋਂ ਰੋਕੇ ਜਾਣ ’ਤੇ ਉਕਤ ਕਿਸਾਨਾਂ ਵਲੋਂ ਡਾਂਗਾਂ ਸੋਟੀਆਂ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਵੱਡੀ ਗਿਣਤੀ ਵਿੱਚ ਪਿੰਡ ਵਾਲੇ ਇਕੱਠੇ ਹੋ ਗਏ ਜਿਸ ਦੋਰਾਨ ਦੋਵਾਂ ਧਿਰਾਂ ਵਿਚਕਾਰ ਡਾਂਗਾਂ ਸੋਟੀਆਂ ਚੱਲ ਪਈਆਂ। ਜਿਸ ਵਿੱਚ ਭਗਵੰਤ ਸਿੰਘ ਜ਼ਖ਼ਮੀ ਹੋ ਗਿਆ।

ਪਿੰਡ ਵਾਸੀਆਂ ਦਾ ਇਕੱਠ ਨੂੰ ਵੇਖਦਿਆਂ ਕਿਸਾਨ ਯੂਨੀਅਨ ਨਾਲ ਸਬੰਧਤ ਕਿਸਾਨ ਟਰੈਕਟਰ ਲੈ ਕੇ ਉਥੋਂ ਭੱਜ ਨਿਕਲੇ। ਪਿੰਡ ਦੇ ਸਰਪੰਚ ਨੇ ਕਿਹਾ ਕਿ ਕਿਸਾਨ ਯੂਨੀਅਨ ਵਾਲਿਆਂ ਨੂੰ ਸਰਕਾਰ ਨਾਲ ਲੜਾਈ ਲੜਣੀ ਚਾਹੀਦੀ ਹੈ ਤੇ ਪਿੰਡਾਂ ਦੇ ਮਸਲਿਆਂ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ। ਸਰਪੰਚ ਨੇ ਕਿਹਾ ਕਿ ਸਾਰਾ ਪਿੰਡ ਬਲਵੰਤ ਸਿੰਘ ਅਤੇ ਭਗਵੰਤ ਸਿੰਘ ਦੇ ਨਾਲ ਖੜ੍ਹਾ ਹੈ। ਭੂਆਂ ਵਲੋਂ ਦੋਵਾਂ ਭਰਾਵਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।

ਜਦੋਂ ਇਸ ਸਬੰਧ ਵਿਚ ਡੀ.ਐਸ.ਪੀ ਗੋਇੰਦਵਾਲ ਸਾਹਿਬ ਅਤੁੱਲ ਸੋਨੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਸਿਆ ਕਿ ਪੁਲਿਸ ਵਲੋਂ ਕਿਸਾਨ ਯੂਨੀਅਨ ਅਤੇ ਬਲਵੀਰ ਕੌਰ ਨੂੰ ਮਾਮਲਾ ਕਾਨੂੰਨੀ ਤਰੀਕੇ ਨਾਲ ਸੁਲਝਾਉਣ ਲਈ ਕਿਹਾ ਗਿਆ ਸੀ। ਪ੍ਰਸ਼ਾਸਨ ਨਾਲ ਚੱਲਦੀ ਗੱਲਬਾਤ ਦੌਰਾਨ ਹੀ ਕਿਸਾਨ ਯੂਨੀਅਨ ਦੇ ਲੋਕਾਂ ਵਲੋਂ ਜ਼ਮੀਨ ਨੂੰ ਵਾਹ ਦਿਤਾ ਗਿਆ। ਜਿਸ ਦੇ ਸਬੰਧ ਵਿਚ ਪੁਲਿਸ ਨੇ ਅਣਪਛਾਤੇ ਲੋਕਾਂ ਸਮੇਤ ਕਿਸਾਨ ਆਗੂਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।

(For more Punjabi news apart from Nephews argument with aunt behind 4 acres of land in Tarn Taran Latest News in Punjabi stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement