ਬਾਬਾ ਦੀਪ ਸਿੰਘ ਜੀ ਦੇ ਸਲਾਨਾ ਜੋੜ ਮੇਲੇ ’ਤੇ ਸੰਗਤ ਨਾਲ ਜਾ ਰਿਹਾ ਸੀ
ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਪੜਿੰਗੜੀ ਦਾ ਰਹਿਣ ਵਾਲਾ 19 ਸਾਲਾਂ ਦੇ ਵਿਸ਼ਾਲ ਸਿੰਘ ਦੀ ਟਰੈਕਟਰ ਤੋਂ ਡਿੱਗਣ ਕਾਰਨ ਮੌਤ ਹੋ ਗਈ। ਉਹ ਸੰਗਤ ਨਾਲ ਪਿੰਡ ਪਹੁਵਿੰਡ ਵਿੱਚ ਚੱਲ ਰਹੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਲਾਨਾ ਜੋੜ ਮੇਲੇ ’ਤੇ ਜਾ ਰਿਹਾ ਸੀ। ਟਰੈਕਟਰ ਚਾਲਕ ਦੀ ਲਾਪਰਵਾਹੀ ਨਾਲ 19 ਸਾਲਾਂ ਦੇ ਨੌਜਵਾਨ ਦੀ ਟਰੈਕਟਰ ਤੋਂ ਡਿੱਗਣ ਕਾਰਨ ਮੌਤ ਹੋ ਗਈ।
ਇਸ ਸਬੰਧੀ ਜਦੋਂ ਪਰਿਵਾਰ ਨਾਲ ਗੱਲ ਕੀਤੀ ਤਾਂ ਮ੍ਰਿਤਕ ਵਿਸ਼ਾਲ ਸਿੰਘ ਦੀ ਮਾਤਾ ਅਤੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹਨਾਂ ਦਾ ਪੁੱਤ ਟਰੈਕਟਰ ਤੋਂ ਡਿੱਗਿਆ ਤਾਂ ਉਹਨਾਂ ਨੂੰ ਫੋਨ ਕਾਲ ਰਾਹੀਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਨਾ ਹੀ ਉਹਨਾਂ ਦੇ ਪੁੱਤਰ ਨੂੰ ਕਿਸੇ ਹਸਪਤਾਲ ਵਿੱਚ ਮੈਡੀਕਲ ਟਰੀਟਮੈਂਟ ਦਿੱਤਾ ਗਿਆ ਅਤੇ ਜਦੋਂ ਵਿਸ਼ਾਲ ਸਿੰਘ ਦੀ ਮੌਤ ਹੋ ਗਈ, ਤਾਂ ਸਿੱਧਾ ਉਹਨਾਂ ਦੇ ਘਰ ਲਿਆ ਕੇ ਲਿਟਾ ਦਿੱਤਾ ਗਿਆ ਅਤੇ ਮੌਕੇ ਤੋਂ ਟਰੈਕਟਰ ਚਾਲਕ ਫਰਾਰ ਹੋ ਗਿਆ। ਪਰਿਵਾਰ ਨੇ ਟਰੈਕਟਰ ਚਾਲਕ ’ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
