ਪਟਿਆਲਾ ਦੇ ਸਨੌਰ ਇਲਾਕੇ ’ਚ ਹੋਈ ਤੇਜ਼ ਗੜ੍ਹੇਮਾਰੀ
Published : Jan 27, 2026, 11:34 am IST
Updated : Jan 27, 2026, 11:35 am IST
SHARE ARTICLE
Heavy hailstorm hits Sanaur, Patiala
Heavy hailstorm hits Sanaur, Patiala

ਸੰਘਣੇ ਬੱਦਲਾਂ ਕਾਰਨ ਪਟਿਆਲਾ ਅਤੇ ਨਾਲ ਲਗਦੇ ਇਲਾਕਿਆਂ 'ਚ ਛਾਇਆ ਹਨ੍ਹੇਰਾ

ਸਨੌਰ : ਪਟਿਆਲਾ ਜ਼ਿਲ੍ਹੇ ਆਉਂਦੇ ਸਨੌਰ ਅਤੇ ਨੇੜਲੇ ਇਲਾਕਿਆਂ ਵਿਚ ਅੱਜ ਅਚਾਨਕ ਮੌਸਮ ਦਾ ਮਿਜਾਜ਼ ਬਦਲਿਆ ਅਤੇ ਤੇਜ਼ ਮੀਂਹ ਦੇ ਨਾਲ ਤੇਜ਼ ਗੜੇਮਾਰੀ ਹੋਈ । ਇਸ ਤੋਂ ਪਹਿਲਾਂ ਅਸਮਾਨ ਵਿਚ ਕਾਲੇ ਬੱਦਲ ਛਾ ਗਏ ਅਤੇ ਥੋੜ੍ਹੀ ਦੇਰ ਬਾਅਦ ਮੀਂਹ ਦੇ ਨਾਲ ਗੜੇ ਪੈਣੇ ਸ਼ੁਰੂ ਹੋ ਗਏ ਅਤੇ ਇਹ ਗੜੇਮਾਰੀ ਲਗਭਗ 10 ਮਿੰਟ ਤੱਕ ਹੋਈ। ਗੜੇ ਕਾਫ਼ੀ ਵੱਡੇ ਆਕਾਰ ਦੇ ਸਨ, ਜਿਸ ਕਾਰਨ ਸੜਕਾਂ, ਖੁੱਲ੍ਹੀਆਂ ਥਾਵਾਂ ਅਤੇ ਘਰਾਂ ਦੀਆਂ ਛੱਤਾਂ ’ਤੇ ਗੜਿਆਂ ਦੀ ਪਰਤ ਜਮ ਗਈ। 
ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਘਰਾਂ ਅੰਦਰ ਰਹਿਣ ਨੂੰ ਤਰਜੀਹ ਦਿੱਤੀ। ਕਈ ਥਾਵਾਂ ’ਤੇ ਮੀਂਹ ਦਾ ਪਾਣੀ ਇਕੱਠਾ ਹੋਣ ਨਾਲ ਹੇਠਲੇ ਇਲਾਕਿਆਂ ਵਿਚ ਜਲਭਰਾਵ ਦੀ ਸਥਿਤੀ ਬਣ ਗਈ। ਗੜੇਮਾਰੀ ਦੇ ਨਾਲ ਠੰਡੀ ਹਵਾ ਵੀ ਚੱਲੀ, ਜਿਸ ਨਾਲ ਮੌਸਮ ਵਿਚ ਅਚਾਨਕ ਠੰਡਕ ਮਹਿਸੂਸ ਕੀਤੀ ਗਈ। ਗੜ੍ਹੇਮਾਰੀ ਰੁਕਣ ਤੋਂ ਬਾਅਦ ਮੌਸਮ ਹੌਲੀ-ਹੌਲੀ ਸਾਫ਼ ਹੋ ਗਿਆ, ਪਰ ਹਰ ਥਾਂ ’ਤੇ ਪਾਣੀ ਭਰ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement