ਸਥਾਨਕ ਲੋਕਾਂ ਨੇ ਸਰਕਾਰ ਤੋਂ ਚਾਈਨਾ ਡੋਰ ’ਤੇ ਪਾਬੰਦੀ ਲਾਉਣ ਅਤੇ ਸਖਤ ਕਾਨੂੰਨ ਬਣਾਉਣ ਦੀ ਕੀਤੀ ਮੰਗ
ਬਠਿੰਡਾ: ਰੇਲਵੇ ਓਵਰ ਬ੍ਰਿਜ ਉੱਪਰ ਇੱਕ ਨੌਜਵਾਨ ਦੀ ਗਰਦਨ ਚ ਚਾਈਨਾ ਡੋਰ ਫਸਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਰਵਿੰਦਰ ਸਿੰਘ ਪੁੱਤਰ ਅਜੇ ਸਿੰਘ ਵਾਸੀ ਰਾਮਪੁਰਾ ਨੇ ਦੱਸਿਆ ਕਿ ਉਹ ਆਪਣੀ ਵਹੀਕਲ ’ਤੇ ਕਿਸੇ ਕੰਮ ਨੂੰ ਜਾ ਰਿਹਾ ਸੀ, ਤਾਂ ਅਚਾਨਕ ਇਕ ਡੋਰ ਉਸ ਦੇ ਗਲ ’ਚ ਅੜਕ ਗਈ ਤੇ ਖੂਨ ਦਾ ਧਾਰ ਚੱਲ ਪਈ| ਸਥਾਨਕ ਲੋਕਾਂ ਨੇ ਸਰਕਾਰ ਤੋਂ ਚਾਈਨਾ ਡੋਰ ’ਤੇ ਪਾਬੰਦੀ ਲਾਉਣ ਅਤੇ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ|
