ਬੰਬ ਪੀੜਤ ਪ੍ਰਵਾਰਾਂ ਨੇ ਖੋਲ੍ਹਿਆ ਸਾਬਕਾ ਕਾਂਗਰਸੀ ਮੰਤਰੀ ਵਿਰੁਧ ਮੋਰਚਾ
Published : Feb 27, 2019, 12:28 pm IST
Updated : Feb 27, 2019, 12:28 pm IST
SHARE ARTICLE
Bomb Victims Opened Opposition Against Ex-Congress Minister
Bomb Victims Opened Opposition Against Ex-Congress Minister

ਸੂਬੇ ਦੀ ਕੈਪਟਨ ਸਰਕਾਰ ਭਾਵੇਂ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਨੇੜੇ ਪਹੁੰਚ ਚੁੱਕੀ ਹੈ

ਮੌੜ ਮੰਡੀ : ਸੂਬੇ ਦੀ ਕੈਪਟਨ ਸਰਕਾਰ ਭਾਵੇਂ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਨੇੜੇ ਪਹੁੰਚ ਚੁੱਕੀ ਹੈ, ਪ੍ਰੰਤੂ ਦੋ ਸਾਲਾਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਮੌੜ ਬੰਬ ਧਮਾਕੇ 'ਚ ਮਾਰੇ ਗਏ ਮਸੂਮਾਂ ਦੇ ਪ੍ਰਵਾਰਾਂ ਦੇ ਜ਼ਖ਼ਮ ਅਜੇ ਵੀ ਅੱਲੇ ਹਨ ਜਿਸ ਕਾਰਨ ਉਨ੍ਹਾਂ ਦਾ ਕਾਂਗਰਸ ਪਾਰਟੀ ਦੇ ਹਲਕਾ ਸੇਵਾਦਾਰ ਅਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਵਿਰੁਧ ਗੁੱਸਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਅੱਜ ਭੜਕੇ ਹੋਏ ਪੀੜਤ ਪ੍ਰਵਾਰਾਂ ਵਲੋਂ ਹਰਮਿੰਦਰ ਜੱਸੀ ਦੀ 3 ਮਾਰਚ ਮੌੜ ਰੈਲੀ ਦੇ ਵਿਰੋਧ ਕਰਨ ਦਾ ਬਿਗਲ ਵਜਾ ਦਿਤਾ ਹੈ ਜਿਸ ਕਾਰਨ ਇਕ ਵਾਰ ਫਿਰ ਮੋੜ ਅੰਦਰ ਮਾਹੌਲ ਤਣਾਅ ਪੂਰਨ ਬਣ ਸਕਦਾ ਹੈ।

ਇਸ ਸਬੰਧੀ ਪੀੜਤ ਧਿਰ ਦੇ ਡਾ. ਬਲਵੀਰ ਸਿੰਘ, ਖ਼ੁਸ਼ਦੀਪ ਸਿੰਘ ਵਿੱਕੀ, ਰਾਕੇਸ਼ ਕੁਮਾਰ ਬਿੱਟੂ, ਕੀਰਤਨ ਸਿੰਘ ਸੁਖਵਿੰਦਰ ਸਿੰਘ, ਮਾਸਟਰ ਨਛੱਤਰ ਸਿੰਘ, ਸੁਖਦੇਵ ਸਿੰਘ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰਮਿੰਦਰ ਸਿੰਘ ਜੱਸੀ ਦੇ ਚੋਣ ਜਲਸੇ ਦੌਰਾਨ 31 ਮਾਰਚ 2017 ਨੂੰ ਮੌੜ ਵਿਖੇ ਬੰਬ ਧਮਾਕਾ ਹੋਇਆ ਸੀ ਅਤੇ ਇਸ ਧਮਾਕੇ 'ਚ 5 ਮਾਸੂਮ ਬੱਚਿਆਂ ਸਮੇਤ 7 ਮੌਤਾਂ ਅਤੇ ਦੋ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ 'ਚੋ ਜਸਕਰਨ ਸਿੰਘ ਮੌੜ ਕਲਾਂ ਅੱਜ ਮੰਜੇ 'ਚ  ਪਿਆ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ,

ਪ੍ਰੰਤੂ ਦੋ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਕੈਪਟਨ ਸਰਕਾਰ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਨਾ ਹੀ ਸ. ਜੱਸੀ ਨੇ ਪੀੜਤ ਪ੍ਰਵਾਰਾਂ ਦੀ ਸਾਰ ਲਈ ਹੈ, ਸਗੋਂ ਪੀੜਤ ਪ੍ਰਵਾਰਾਂ ਨੂੰ ਲਾਰੇ ਲਗਾ ਕੇ ਜ਼ਖ਼ਮਾਂ 'ਤੇ ਲੂਣ ਲਗਾਉਣ ਦਾ ਕੰਮ ਕੀਤਾ ਹੈ ਜਿਸ ਕਾਰਨ ਉਨ੍ਹਾਂ ਨੂੰ ਇਨਸਾਫ਼ ਪਸੰਦ ਲੋਕਾਂ ਦੀ ਮਦਦ ਨਾਲ ਜੱਸੀ ਦੀ ਰੈਲੀ 'ਚ ਜਾ ਕੇ ਵਿਰੋਧ ਕਰਨ ਲਈ ਮਜਬੂਰ ਹੋ ਕੇ ਪ੍ਰੋਗਰਾਮ ਉਲੀਕਣਾ ਪਿਆ। 

ਉਨ੍ਹਾਂ ਇਹ ਵੀ ਕਿਹਾ ਕਿ ਉਹ ਜ਼ਖ਼ਮੀ ਜਸਕਰਨ ਸਿੰਘ ਨੂੰ ਮੰਜੇ ਸਮੇਤ ਚੁਕ ਕੇ ਰੈਲੀ 'ਚ ਲੈ ਕੇ ਆਉਣਗੇ, ਤਾਂ ਜੋ ਹਲਕੇ ਦੀ ਸੇਵਾ ਕਰਨ ਦਾ ਢਿੰਡੋਰਾ ਪਿੱਟਣ ਵਾਲੇ ਇਸ ਅਖੌਤੀ ਲੀਡਰ ਦਾ ਜਨਤਾ ਅੱਗੇ ਪਰਦਾ ਫ਼ਾਸ਼ ਕੀਤਾ ਜਾ ਸਕੇ। ਉਨ੍ਹਾਂ ਕਾਂਗਰਸ ਹਾਈ ਕਮਾਂਡ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ  ਜੇਕਰ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਇਸ ਲੀਡਰ ਨੂੰ ਮੌੜ ਹਲਕੇ 'ਚ ਅੱਗੇ ਲਗਾਇਆ ਤਾਂ ਉਹ ਕਾਂਗਰਸੀ ਉਮੀਦਵਾਰ ਦਾ ਡੱਟ ਕੇ ਵਿਰੋਧ ਕਰਨਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement