ਆਵਾਰਾ ਪਸ਼ੂਆਂ ਬਾਰੇ ਮਤੇ 'ਤੇ 'ਆਪ' ਵਿਧਾਇਕਾਂ ਨੇ ਰੱਖੇ ਆਪਣੇ-ਆਪਣੇ ਵਿਚਾਰ
Published : Feb 27, 2020, 6:12 pm IST
Updated : Feb 27, 2020, 6:12 pm IST
SHARE ARTICLE
Photo
Photo

'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ ਅਤੇ ਮੀਤ ਹੇਅਰ ਨੇ ਵੀ ਕੀਤਾ ਸੰਬੋਧਨ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਵੱਲੋਂ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਸਦਨ 'ਚ ਪੇਸ਼ ਮਤੇ 'ਤੇ ਬੋਲਦਿਆਂ ਅਮਨ ਅਰੋੜਾ ਨੇ ਕਿਹਾ ਕਿ ਦੇਸੀ ਗਊ ਦੀ ਨਸਲ ਪੂਜਣਯੋਗ ਹੈ ਪਰੰਤੂ ਅਮਰੀਕੀ ਨਸਲ ਐਚ.ਐਫ/ਜਰਸੀ ਨਸਲ ਦੇ ਜਾਨਵਰਾਂ ਦਾ ਭਾਰਤੀ ਦੇਸੀ ਗਊ ਦੀ ਨਸਲ ਨਾਲ ਕੋਈ ਵੀ ਵਿਗਿਆਨਿਕ, ਜਿਨਸੀ ਅਤੇ ਧਾਰਮਿਕ ਅਧਿਆਤਮਿਕਤਾ ਰਿਸ਼ਤਾ-ਨਾਤਾ ਨਹੀਂ ਹੈ।

Aman AroraPhoto

ਸਦਨ 'ਚ ਇਸ ਮੁੱਦੇ 'ਤੇ ਵੱਖ-ਵੱਖ ਵਿਚਾਰ ਆਉਣ ਉਪਰੰਤ ਸਦਨ ਤੋਂ ਬਾਹਰ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਅਮਨ ਅਰੋੜਾ ਨੇ ਸਪਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਜੀਵ-ਜੰਤੂ ਜਾਂ ਪੰਛੀ-ਪ੍ਰਾਣੀ ਦੀ ਹੱਤਿਆ ਦੀ ਵਕਾਲਤ ਨਹੀਂ ਕਰਦੀ, ਇਸ ਲਈ ਜੇਕਰ ਸਰਕਾਰ ਕੋਲ ਆਵਾਰਾ ਪਸ਼ੂਆਂ ਦੀ ਘਾਤਕ ਅਤੇ ਜਾਨਲੇਵਾ ਸਮੱਸਿਆ ਦਾ ਬਿਹਤਰੀਨ ਅਤੇ ਸਮਾਂਬੱਧ ਹੱਲ ਹੈ ਤਾਂ ਸੂਬੇ 'ਚ ਅਮਰੀਕੀ ਢੱਠਿਆਂ ਸਮੇਤ ਕਿਸੇ ਵੀ ਜਾਨਵਰ ਨੂੰ ਬੁੱਚੜਖ਼ਾਨੇ ਨਹੀਂ ਭੇਜਣਾ ਚਾਹੀਦਾ।

Baljinder KaurPhoto

 ਪਰੰਤੂ ਜੇਕਰ ਸਰਕਾਰ ਠੋਸ ਪ੍ਰਬੰਧ ਨਹੀਂ ਕਰ ਸਕਦੀ ਤਾਂ ਹਿੰਸਕ ਪ੍ਰਵਿਰਤੀ ਵਾਲੇ ਅਮਰੀਕੀ ਢੱਠਿਆਂ ਨੂੰ ਬੁੱਚੜਖ਼ਾਨੇ 'ਚ ਭੇਜਣ ਤੋਂ ਗੁਰੇਜ਼ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਸੂਬੇ ਦੀਆਂ ਸੜਕਾਂ, ਸ਼ਹਿਰਾਂ ਅਤੇ ਖੇਤਾਂ 'ਚ 80 ਪ੍ਰਤੀਸ਼ਤ ਆਵਾਰਾ ਪਸ਼ੂ ਅਮਰੀਕੀ ਨਸਲ ਦੇ ਐਚ.ਐਫ/ਜਰਸੀ ਪਸ਼ੂ ਹਨ। ਜਿੰਨਾ ਕਾਰਨ ਪ੍ਰਤੀ ਸਾਲ ਸੜਕ ਹਾਦਸਿਆਂ 'ਚ 150 ਤੋਂ ਵੱਧ ਜਾਨਾਂ ਜਾਂਦੀਆਂ ਹਨ ਅਤੇ 200 ਕਰੋੜ ਤੋਂ ਵੱਧ ਦਾ ਫ਼ਸਲਾਂ ਅਰਥਾਤ ਕਿਸਾਨਾਂ ਦਾ ਨੁਕਸਾਨ ਕਰਦੇ ਹਨ।

CowsPhoto

ਅਮਨ ਅਰੋੜਾ ਨੇ ਕਿਹਾ ਕਿ ਬਦਕਿਸਮਤੀ ਨਾਲ ਸਰਕਾਰਾਂ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਦਕਿ 9 ਵਸਤੂਆਂ 'ਤੇ ਲੋਕਾਂ ਕੋਲੋਂ ਕਰੋੜਾਂ ਰੁਪਏ ਦਾ ਗਊ-ਸੈਸ ਲਿਆ ਅਤੇ ਵਸੂਲਿਆ ਜਾ ਰਿਹਾ ਹੈ, ਜਿਸ ਨੂੰ ਗਊਆਂ ਜਾਂ ਆਵਾਰਾ ਪਸ਼ੂ ਸੰਭਾਲਣ ਦੀ ਥਾਂ ਇੱਧਰ-ਉੱਧਰ ਖ਼ੁਰਦ-ਬੁਰਦ ਕੀਤਾ ਜਾ ਰਿਹਾ ਹੈ।

Kultar Singh SandhwanPhoto

ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਅਮਨ ਅਰੋੜਾ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਇਸ ਮੁੱਦੇ ਨੂੰ ਹਿੰਦੂ ਸੰਗਠਨਾਂ ਅਤੇ ਹਿੰਦੂ ਧਰਮ ਦੀਆਂ ਕਈ ਸੰਤ-ਮਹਾਂਪੁਰਸ਼ ਹਸਤੀਆਂ ਨਾਲ ਬਾਰੀਕੀ ਨਾਲ ਵਿਚਾਰਿਆ ਗਿਆ ਹੈ ਅਤੇ ਉਨ੍ਹਾਂ ਵੀ ਧਾਰਮਿਕ ਹਸਤੀਆਂ ਨੇ ਵੀ ਦੱਸਿਆ ਅਮਰੀਕੀ ਨਸਲ ਦੀਆਂ ਐਚ.ਐਫ/ਜਰਸੀ ਨਸਲ ਦਾ ਭਾਰਤ 'ਚ 'ਗਊ ਮਾਤਾ' ਵਜੋਂ ਪੂਜੀ ਜਾਂਦੀ ਦੇਸੀ ਨਸਲ ਨਾਲ ਦੂਰ-ਦੂਰ ਦਾ ਵੀ ਰਿਸ਼ਤਾ ਨਹੀਂ ਹੈ।

PhotoPhoto

ਅਮਨ ਅਰੋੜਾ ਨੇ ਚੁਨੌਤੀ ਦਿੱਤੀ ਕਿ ਉਹ ਇਸ ਮੁੱਦੇ 'ਤੇ ਆਪਣੇ ਹਲਕੇ ਸੁਨਾਮ 'ਚ ਸੈਮੀਨਾਰ ਕਰਾਉਣ ਲਈ ਤਿਆਰ ਹਨ। ਅਮਨ ਅਰੋੜਾ ਨੇ ਇਸ ਮੁੱਦੇ 'ਤੇ ਸਦਨ ਦੇ ਅੰਦਰ ਅਤੇ ਬਾਹਰ ਸਿਆਸਤ ਤੋਂ ਪ੍ਰੇਰਿਤ ਭੜਕਾਊ ਅਤੇ ਗੁਮਰਾਹਕੁਨ ਬਿਆਨਬਾਜ਼ੀ ਕਰ ਰਹੇ ਅਕਾਲੀ ਵਿਧਾਇਕ ਐਨ.ਕੇ ਸ਼ਰਮਾ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਆਪਣੇ ਹਲਕੇ ਡੇਰਾਬਸੀ 'ਚ 3 ਬੁੱਚੜਖ਼ਾਨੇ ਚੱਲ ਰਹੇ ਹਨ। ਇਸ ਤੋਂ ਬਿਨਾਂ ਇਸ ਮੁੱਦੇ 'ਤੇ 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ ਅਤੇ ਮੀਤ ਹੇਅਰ ਨੇ ਵੀ ਸੰਬੋਧਨ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement