ਮੌਸਮ ਵਿਭਾਗ ਦਾ ਅਨੁਮਾਨ ਅੱਜ-ਭਲਕੇ ਹੋ ਸਕਦੀ ਹੈ ਬਾਰਿਸ਼
Published : Feb 27, 2020, 7:55 am IST
Updated : Feb 27, 2020, 11:35 am IST
SHARE ARTICLE
File Photo
File Photo

ਪਿਛਲੇ ਕਈ ਮਹੀਨਿਆਂ ਤੋਂ ਮੌਸਮ ਤਰ੍ਹਾਂ-ਤਰ੍ਹਾਂ ਦੀ ਕਰਵਟ ਲੈ ਰਿਹਾ ਹੈ। ਕਦੇ ਇਕਦਮ ਠੰਢ ਵਧ ਜਾਂਦੀ ਹੈ ਤੇ ਕਦੇ ਗਰਮੀ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ।

ਚੰਡੀਗੜ੍ਹ  (ਸਪੋਕਸਮੈਨ ਸਮਾਚਾਰ ਸੇਵਾ) : ਪਿਛਲੇ ਕਈ ਮਹੀਨਿਆਂ ਤੋਂ ਮੌਸਮ ਤਰ੍ਹਾਂ-ਤਰ੍ਹਾਂ ਦੀ ਕਰਵਟ ਲੈ ਰਿਹਾ ਹੈ। ਕਦੇ ਇਕਦਮ ਠੰਢ ਵਧ ਜਾਂਦੀ ਹੈ ਤੇ ਕਦੇ ਗਰਮੀ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ। ਪੰਜਾਬ 'ਚ ਪਿਛਲੇ 15 ਦਿਨਾਂ ਤੋਂ ਤਿੱਖੀ ਧੁੱਪ ਨਿਕਲ ਰਹੀ ਹੈ ਜਿਸ ਨਾਲ ਦਿਨ ਵਿਚ ਗਰਮੀ ਦਾ ਅਹਿਸਾਸ ਹੋ ਰਿਹਾ ਹੈ ਤੇ ਹਰ ਇਕ ਨੇ ਗਰਮੀ ਦੇ ਕਪੜੇ ਕੱਢ ਲਏ ਹਨ ਤੇ ਸਰਦੀਆਂ ਵਾਲੇ ਧੋ ਕੇ ਸੰਭਾਲ ਦਿਤੇ ਹਨ ਪਰ ਭਾਰਤੀ ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਮੌਸਮ ਇਕ ਵਾਰ ਕਰਵਟ ਲਵੇਗਾ।

RainRain

ਵਿਭਾਗ ਅਨੁਸਾਰ ਸੂਬੇ ਵਿਚ 27 ਫ਼ਰਵਰੀ ਦੇਰ ਰਾਤ ਤੋਂ ਗੜਬੜ ਵਾਲੀਆਂ ਪਛਮੀ ਪੌਣਾਂ ਅੰਸ਼ਿਕ ਰੂਪ ਵਿਚ ਸਰਗਰਮ ਹੋ ਸਕਦੀਆਂ ਹਨ ਜਿਸ ਕਾਰਨ ਪੰਜਾਬ ਵਿਚ 28 ਫ਼ਰਵਰੀ ਤੋਂ ਬੱਦਲ ਛਾਏ ਰਹਿਣ ਤੇ ਬਾਰਸ਼ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ।

Rain Rain

ਵਿਭਾਗ ਦੇ ਅਨੁਮਾਨ ਦੀ ਮੰਨੀਏ ਤਾਂ ਦੋ ਦਿਨਾਂ ਤਕ ਬੱਦਲ ਤੇ ਬਾਰਸ਼ ਪੰਜਾਬ ਵਿਚ ਡੇਰਾ ਲਾਈ ਰਹਿ ਸਕਦੇ ਹਨ। ਹਾਲਾਂਕਿ ਇਸ ਤੋਂ ਬਾਅਦ ਦੋ ਮਾਰਚ ਨੂੰ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਅਜਿਹੇ ਵਿਚ ਜੇ ਵਿਭਾਗ ਦਾ ਅਨੁਮਾਨ ਸਹੀ ਸਾਬਤ ਹੁੰਦਾ ਹੈ ਤਾਂ ਠੰਢ ਮੁੜ ਪਰਤ ਆਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement