
ਪੰਜਾਬ ਵਿਧਾਨ ਸਭਾ 'ਚ ਦਿਤੀ ਜਾਵੇਗੀ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਚੰਡੀਗੜ੍ਹ, 26 ਫ਼ਰਵਰੀ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਧਾਨਸਭਾ ਦੇ 1 ਮਾਰਚ ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਦੇ ਪਹਿਲੇ ਦਿਨ ਦਿੱਲੀ ਵਿਚ ਚੱਲ ਰਹੇ ਕਿਸਾਨ ਮੋਰਚੇ 'ਚ ਸ਼ਹੀਦ ਹੋ ਰਹੇ ਕਿਸਾਨਾਂ ਨੂੰ ਸਰਧਾਂਜਲੀ ਦਿਤੀ ਜਾਵੇਗੀ |
ਇਹ ਸੈਸ਼ਨ ਪਹਿਲੀ ਮਾਰਚ ਨੂੰ ਰਾਜਪਾਲ ਦੇ ਭਾਸ਼ਨ ਨਾਲ ਸ਼ੁਰੂ ਹੋਣਾ ਹੈ ਅਤੇ ਇਸੇ ਦਿਨ ਬਾਅਦ ਦੁਪਹਿਰ ਦੀ ਬੈਠਕ 'ਚ ਵਿਛੜੀਆਂ ਸਖ਼ਸ਼ੀਅਤਾਂ ਨੂੰ ਸਰਧਾਂਲੀਆਂ ਦਿਤੀਆਂ ਜਾਣੀਆਂ ਹਨ | ਇਸ ਸਬੰਧੀ ਪੰਜਾਬ ਵਿਧਾਨ ਸਭਾ ਸਕੱਤਰੇਤ ਵਲੋਂ ਇਸ ਦਿਨ ਦੇਸ਼ ਹੋਦ ਵਾਲੇ ਸ਼ੋਕ ਮਤੇ ਵਿਚ ਸ਼ਾਮਲ ਹੋਣ ਵਾਲੇ ਨਾਵਾਂ ਦੀ ਜਾਰੀ ਸੂਚੀ ਵਿਚ ਜਾਣਕਾਰੀ ਮਿਲੀ ਹੈ ਕਿ ਸ਼ਹੀਦ ਕਿਸਾਨਾਂ ਨੂੰ ਵੀ ਸਦਨ ਵਿਚ ਸਰਧਾਂਜਲੀ ਦਿਤੀ ਜਾਵੇਗੀ | ਇਸ ਤੋਂ ਇਲਾਵਾ ਪਿਛਲੇ ਸਮੇਂ ਵਿਚ ਵਿਛੜੇ 8 ਸਿਆਸਤਦਾਨਾਂ, 3 ਆਜ਼ਾਦੀ ਘੁਲਾਟੀਆਂ ਤੋਂ ਇਲਾਵਾ ਗਾਇਕ ਸਰਦੂਲ ਸਿਕੰਦਰ, ਪੱਤਰਕਾਰ ਸਤਬੀਰ ਸਿੰਘ ਦਰਦੀ ਨੂੰ ਵੀ ਸਰਧਾਂਜਲੀ ਦਿਤੀ ਜਾਵੇਗੀ | ਕੋਰੋਨਾ ਮਹਾਂਮਾਰੀ ਵਿਚ ਮਰਨ ਵਾਲੇ ਲੋਕਾ ਨੂੰ ਸਰਧਾਂਜਲੀ ਦੇਣ ਦਾ ਵੀ ਪ੍ਰੋਗਰਾਮ ਹੈ |
image