
ਸੰਯੁਕਤ ਕਿਸਾਨ ਮੋਰਚੇ ਨੇ ਮਨਾਇਆ ਨੌਜਵਾਨ ਕਿਸਾਨ ਦਿਵਸ
ਚੰਡੀਗੜ੍ਹ, 28 ਫ਼ਰਵਰੀ (ਗੁਰਉਪਦੇਸ਼ ਭੁੱਲਰ) : ਖੇਤੀਬਾੜੀ ਸੈਕਟਰ ਬਚਾਉਣ ਲਈ ਚੱਲ ਰਹੇ ਕਿਸਾਨ ਅੰਦੋਲਨ ਵਿਚ ਨੌਜਵਾਨਾਂ ਦੇ ਯੋਗਦਾਨ ਨੂੰ ਮਾਨਤਾ ਅਤੇ ਸਹਾਇਤਾ ਦੇਣ ਲਈ, ਇਸ ਦਿਨ ਨੂੰ Tਨੌਜਵਾਨ ਕਿਸਾਨ ਦਿਵਸU ਵਜੋਂ ਮਨਾਇਆ ਗਿਆ | ਅੱਜ ਵੱਖ-ਵੱਖ ਸਥਾਨਾਂ 'ਤੇ ਸਾਰੇ ਮੰਚ ਨੌਜਵਾਨਾਂ ਦੁਆਰਾ ਸੰਚਾਲਤ ਕੀਤੇ ਗਏ ਅਤੇ ਬੁਲਾਰੇ ਵੀ ਨੌਜਵਾਨ-ਕਿਸਾਨ ਸਨ | ਅੱਜ ਦੇ ਪ੍ਰੋਗਰਾਮਾਂ ਨੇ 'ਗੋਦੀ-ਮੀਡੀਆ' ਦੇ ਝੂਠੇ ਪ੍ਰਚਾਰ ਦਾ ਪਰਦਾਫ਼ਾਸ਼ ਕੀਤਾ ਕਿ ਨੌਜਵਾਨ ਚੱਲ ਰਹੇ ਅੰਦੋਲਨ ਦਾ ਹਿੱਸਾ ਨਹੀਂ ਹਨ |
ਦਿਨ ਦੀ ਸ਼ੁਰੂਆਤ ਕਿਸਾਨ ਲਹਿਰ ਦੇ 18 ਸਾਲਾ ਸ਼ਹੀਦ ਨਵਜੋਤ ਸਿੰਘ ਨੂੰ ਸ਼ਰਧਾਂਜਲੀ ਦੇਣ ਨਾਲ ਕੀਤੀ ਗਈ | ਉਸ ਦਾ ਅੱਜ ਸਵੇਰੇ ਸਿੰਘੂ ਬਾਰਡਰ 'ਤੇ ਦਿਹਾਂਤ ਹੋ ਗਿਆ | ਸਟੇਜ 'ਤੇ ਮੌਜੂਦ ਨੌਜਵਾਨਾਂ ਨੇ ਸਹੁੰ ਖਾਧੀ ਕਿ ਉਹ ਅੰਦੋਲਨ ਨੂੰ ਸਫ਼ਲ ਬਣਾਉਣਗੇ ਅਤੇ ਉਹ ਬਹੁਤ ਸਾਰੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵਿਅਰਥ ਨਹੀਂ ਜਾਣ ਦੇਣਗੇ | ਨੌਜਵਾਨਾਂ ਨੇ ਰੁਜ਼ਗਾਰ ਦੇ ਮੁੱਦਿਆਂ ਨੂੰ ਉਭਾਰਿਆ ਅਤੇ ਨੌਜਵਾਨਾਂ ਲਈ ਨੌਕਰੀਆਂ ਲਈ ਚਲਾਈ ਜਾ ਰਹੀ ਆਨਲਾਈਨ ਮੁਹਿੰਮ ਬਾਰੇ ਸਾਂਝਾ ਕੀਤਾ | ਅੱਜ ਬੁਲਾਰਿਆਂ ਦੁਆਰਾ ਵੱਧ ਰਹੀ ਬੇਰੁਜ਼ਗਾਰੀ ਅਤੇ ਸਿਖਿਆ ਦਾ ਨਿਜੀਕਰਨ ਮੁੱਖ ਮੁੱਦੇ ਸਨ | ਉਨ੍ਹਾਂ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਖੇਤੀਬਾੜੀ ਅਤੇ ਪਿੰਡਾਂ ਤੋਂ ਉਜਾੜਨ ਅਤੇ ਉਨ੍ਹਾਂ ਨੂੰ ਸ਼ਹਿਰੀ ਭਾਰਤ ਲਈ ਸਸਤੀ ਕਿਰਤ ਬਣਾਉਣ ਲਈ ਨੀਤੀਆਂ ਦਾ ਪ੍ਰਚਾਰ ਕਰ ਰਹੀ ਹੈ ਅਤੇ ਇਹ ਉਨ੍ਹਾਂ ਲਈ ਮਨਜ਼ੂਰ ਨਹੀਂ ਹੈ | ਨੌਜਵਾਨਾਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ ਕੀਤੇ ਅਤੇ ਨੌਜਵਾਨ ਗਾਇਕ ਰੋਮੀ ਘੁੜਾਣਾ ਨੇ TਅੰਦੋਲਨਜੀਵੀU 'ਤੇ ਇਕ ਗੀਤ ਜਾਰੀ ਕੀਤਾ | ਨੌਜਵਾਨਾਂ ਨੇ ਮੋਦੀ ਸਰਕਾਰ ਨੂੰ ਸਿਰਫ ਕਿਸਾਨ ਵਿਰੋਧੀ ਹੀ ਨਹੀਂ ਬਲਕਿ ਨੌਜਵਾਨ ਵਿਰੋਧੀ ਅਤੇ ਵਿਦਿਆਰਥੀ ਵਿਰੋਧੀ ਦਸਿਆ | ਸੰਯੁਕਤ ਕਿਸਾਨ ਮੋਰਚਾ ਨੇ ਨੌਦੀਪ ਕੌਰ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦਾ ਸਵਾਗਤ ਕੀਤਾ | ਉਸ ਨੇ ਕਿਸਾਨ ਮਜ਼ਦੂਰ ਏਕਤਾ ਲਈ ਸੰਘਰਸ਼ ਕੀਤਾ ਅਤੇ ਅੰਦੋਲਨ ਨੂੰ ਤਾਕਤ ਦਿਤੀ | ਦਿੱਲੀ ਦੇ ਸਿੰਘੂ ਬਾਰਡਰ 'ਤੇ ਵੀ ਵਿਸ਼ੇਸ਼ ਪ੍ਰੋਗਰਾਮ ਹੋਇਆ