
ਯੂਕਰੇਨ ਦੇ ਖ਼ਾਰਕੀਵ ਵਿਖੇ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਈ ਮੋਰਿੰਡਾ ਦੇ ਪਿੰਡ ਦੁਮਣਾ ਦੀ ਲੜਕੀ ਸਿਮਰਨ ਕੌਰ ਜੰਗੀ ਹਾਲਾਤਾਂ ਵਿਚ ਫਸੀ ਹੋਈ ਹੈ।
ਮੋਰਿੰਡਾ(ਮਨਜੀਤ ਧੀਮਾਨ): ਯੂਕਰੇਨ ਦੇ ਖ਼ਾਰਕੀਵ ਵਿਖੇ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਈ ਮੋਰਿੰਡਾ ਦੇ ਪਿੰਡ ਦੁਮਣਾ ਦੀ ਲੜਕੀ ਸਿਮਰਨ ਕੌਰ ਜੰਗੀ ਹਾਲਾਤਾਂ ਵਿਚ ਫਸੀ ਹੋਈ ਹੈ। ਸਿਮਰਨ ਕੌਰ ਦੇ ਮਾਪਿਆਂ ਨੇ ਮੋਰਿੰਡਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਮਦਦ ਦੀ ਗੁਹਾਰ ਲਗਾਈ। ਉਹਨਾਂ ਅਪੀਲ ਕੀਤੀ ਕਿ ਉਹਨਾਂ ਦੀ ਬੱਚੀ ਸਮੇਤ ਹੋਰ ਸਾਰੇ ਬੱਚਿਆਂ ਨੂੰ ਵਾਪਸ ਸਹੀ ਸਲਾਮਤ ਘਰਾਂ ਤੱਕ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾਣ।
Parents met CM Channi to rescue daughter Stuck in Ukraine
ਸਿਮਰਨ ਕੌਰ ਦੀ ਮਾਤਾ ਸੁਖਵਿੰਦਰ ਕੌਰ ਪਤਨੀ ਗੁਰਸੇਵਕ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਦੱਸਿਆ ਕਿ ਉਹਨਾਂ ਦੀ ਬੱਚੀ ਅਤੇ ਹੋਰ ਕਈ ਬੱਚੇ ਪਿਛਲੇ ਦਿਨੀਂ ਯੂਕਰੇਨ ਵਿਖੇ ਪੈਦਾ ਹੋਏ ਜੰਗੀ ਹਾਲਾਤ ਵਿਚ ਫਸ ਗਏ ਹਨ ਅਤੇ ਉਹ ਤਿੰਨ ਦਿਨਾਂ ਤੋਂ ਬੰਕਰਾਂ ਵਿਚ ਭੁੱਖੇ ਪਿਆਸੇ ਬੈਠੇ ਹਨ।
Parents met CM Channi to rescue daughter Stuck in Ukraine
ਇਸ ਤੋਂ ਇਲਾਵਾ ਪਿੰਡ ਦੁੱਮਣਾ ਨਿਵਾਸੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਿਮਰਨ ਕੌਰ ਦਾ ਐੱਮਬੀਬੀਐੱਸ ਦਾ ਆਖਰੀ ਸਾਲ ਸੀ ਪਰ ਜੰਗ ਹੋਣ ਕਾਰਨ ਉਹ ਉੱਥੇ ਫਸ ਗਈ ਹੈ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਰਿਵਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਬੱਚਿਆਂ ਨੂੰ ਵਾਪਸ ਬੁਲਾਉਣ ਲਈ ਉਪਰਾਲੇ ਕਰ ਰਹੀ ਹੈ ।
Parents met CM Channi to rescue daughter Stuck in Ukraine
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ, ਜਿਨ੍ਹਾਂ ’ਤੇ ਯੂਕਰੇਨ ਵਿਚ ਫਸੇ ਬੱਚਿਆਂ ਦੇ ਮਾਪੇ ਸੰਪਰਕ ਕਰ ਸਕਦੇ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲਬਾਤ ਕੀਤੀ ਹੈ। ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ।