
ਆਉਣ ਵਾਲੇ ਦਿਨਾਂ 'ਚ ਤੇਜ਼ ਹਵਾਵਾਂ ਦੇ ਨਾਲ ਹੋਵੇਗੀ ਹਲਕੀ ਬਾਰਿਸ਼
ਮੋਹਾਲੀ : ਪੰਜਾਬ ਵਿਚ ਕੁਝ ਦਿਨਾਂ ਤੋਂ ਤਬਦੀਲੀ ਆ ਰਹੀ ਹੈ। ਪਹਿਲਾਂ ਕੜਕਵੀਂ ਠੰਡ ਅਤੇ ਹੁਣ ਫਰਵਰੀ ਦੇ ਮਹੀਨੇ ਵਿਚ ਹੀ ਗਰਮੀ ਦਾ ਅਹਿਸਾਸ ਵੀ ਹੋਣਾ ਸ਼ੁਰੂ ਹੋ ਗਿਆ ਹੈ। ਮੌਸਮਾਂ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਬਾਰੇ ਗੱਲ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮੌਸਮ ਵਿਭਾਗ ਦੇ ਮਾਹਰ ਪ੍ਰੋਫ਼. ਪਵਨੀਤ ਕੌਰ ਢੀਂਗਰਾ ਨੇ ਦੱਸਿਆ ਕਿ ਪੰਜਾਬ ਵਿਚ ਆਉਣ ਵਾਲੇ ਦੋ ਤੋਂ ਤਿੰਨ ਦਿਨ ਕੀਤੇ-ਕੀਤੇ ਹਲਕੀ ਬਾਰਿਸ਼ ਹੋ ਸਕਦੀ ਹੈ।
ਇਹ ਵੀ ਪੜ੍ਹੋ : ਅਪ੍ਰੈਲ 'ਚ ਖੁੱਲ੍ਹਣਗੀਆਂ ਕੀਰਤਪੁਰ-ਮਨਾਲੀ ਹਾਈਵੇਅ ਦੀਆਂ 9 ਸੁਰੰਗਾਂ, ਘੱਟ ਸਮੇਂ ਵਿਚ ਪੂਰਾ ਹੋਵੇਗਾ ਸਫ਼ਰ
ਉਨ੍ਹਾਂ ਦੱਸਿਆ ਕਿ ਤੇਜ਼ ਮੀਂਹ ਦੀ ਸੰਭਾਵਨਾ ਨਹੀਂ ਹੈ ਪਰ ਤੇਜ਼ ਹਵਾਵਾਂ ਚਲਣ ਦੇ ਨਾਲ ਗਰਜ-ਚਮਕ ਦੀ ਭਵਿਖਵਾਣੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਚੌਕਸੀ ਵਰਤੀ ਜਾ ਸਕੇ। ਇਸ ਦੇ ਨਾਲ ਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੇ ਸਮੇਂ ਵਿਚ ਗਰਮੀ ਤੋਂ ਰਾਹਤ ਮਿਲੇਗੀ।
ਇਹ ਵੀ ਪੜ੍ਹੋ : ਗੋਇੰਦਵਾਲ ਜੇਲ੍ਹ ਗੈਂਗਵਾਰ ਮਾਮਲਾ : 7 ਗੈਂਗਸਟਰਾਂ ਖ਼ਿਲਾਫ਼ ਪਰਚਾ ਦਰਜ
ਪ੍ਰੋ. ਢੇਂਗਰਾ ਨੇ ਦੱਸਿਆ ਕਿ ਮੌਸਮ ਵਿਚ ਹੋ ਰਹੀ ਤਬਦੀਲੀ ਨਾਲ ਕਈ ਬਿਮਾਰੀਆਂ ਵੀ ਪਕੜ ਮਜ਼ਬੂਤ ਕਰ ਰਹੀਆਂ ਹਨ। ਜਿਸ ਲਈ ਸਿਹਤ ਦਾ ਧਿਆਨ ਰੱਖਣ ਦੀ ਲੋੜ ਹੈ। ਅੱਗੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੀ ਆਪਣੀ ਫਸਲ ਦਾ ਧਿਆਨ ਰੱਖਣਾ ਚਾਹੀਦਾ ਹੈ, ਮਾਰਚ ਦੇ ਮਹੀਨੇ ਵਿਚ ਇਸ ਬਾਰੇ ਅੰਦਾਜ਼ਾ ਲਗਾਇਆ ਜਾਵੇਗਾ ਕਿ ਮੌਸਮ ਕਿਸ ਪਾਸੇ ਕਰਵਟ ਲੈਂਦਾ ਹੈ।