ਫਗਵਾੜਾ 'ਚ NRI ਦੇ ਘਰ 'ਚ ਚੋਰੀ: ਬਾਥਰੂਮ-ਰਸੋਈ 'ਚੋਂ ਭਾਂਡੇ ਅਤੇ ਟੂਟੀਆਂ ਵੀ ਲੈ ਗਏ ਚੋਰ

By : GAGANDEEP

Published : Feb 27, 2023, 1:10 pm IST
Updated : Feb 27, 2023, 1:10 pm IST
SHARE ARTICLE
photo
photo

CCTV 'ਚ ਕੈਦ ਹੋਈ ਘਟਨਾ

 

ਫਗਵਾੜਾ: ਫਗਵਾੜਾ ਦੀ ਧਿਆਨ ਸਿੰਘ ਕਾਲੋਨੀ 'ਚ NRI ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰਾਂ ਨੇ ਕੋਠੀ ਵਿੱਚੋਂ ਕੀਮਤੀ ਸਾਮਾਨ, ਭਾਂਡੇ, ਰਸੋਈ ਅਤੇ ਬਾਥਰੂਮ ਦੀਆਂ ਟੂਟੀਆਂ ਚੋਰੀ ਕਰ ਲਈਆਂ। ਜਿਸ ਘਰ 'ਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਸ ਘਰ ਦਾ ਮਾਲਕ ਕੈਨੇਡਾ 'ਚ ਰਹਿੰਦਾ ਹੈ ਅਤੇ ਉਸ ਨੇ ਘਰ ਦੀਆਂ ਚਾਬੀਆਂ ਰਿਸ਼ਤੇਦਾਰਾਂ ਨੂੰ ਦਿੱਤੀਆਂ ਸਨ। ਜਦੋਂ ਰਿਸ਼ਤੇਦਾਰ ਕੋਠੀ ਦੀ ਸੰਭਾਲ ਕਰਨ ਗਏ ਤਾਂ ਤਾਲੇ ਟੁੱਟੇ ਹੋਏ ਸਨ ਅਤੇ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ।

ਇਹ ਵੀ ਪੜ੍ਹੋ: ਚੰਡੀਗੜ੍ਹ ਏਅਰਪੋਰਟ ਤੋਂ ਹੀ ਵਿਦੇਸ਼ਾਂ ਲਈ ਸਿੱਧੀ ਫਲਾਈਟ ਸ਼ੁਰੂ ਕੀਤੀ ਜਾਵੇ- ਅਸ਼ਨੀਰ ਗਰੋਵਰ 

ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਚੋਰਾਂ ਨੇ ਪਹਿਲਾਂ ਰੇਕੀ ਕੀਤੀ ਅਤੇ ਫਿਰ ਬੰਦ ਕਮਰੇ 'ਚ ਦਾਖਲ ਹੋ ਗਏ। ਕੋਠੀ ਦੀ ਮਾਲਕ ਸਵਿਤਾ ਟੈਗਨੇਟ ਨੇ ਦੱਸਿਆ ਕਿ ਚੋਰਾਂ ਨੇ ਘਰ 'ਚ ਪਏ ਬੈੱਡ ਬਾਕਸ ਤੋਂ ਲੈ ਕੇ ਅਲਮੀਰਾ ਤੱਕ ਸਾਰਾ ਸਾਮਾਨ ਚੋਰੀ ਕਰ ਲਿਆ। ਉਹ ਘਰੋਂ ਕਰੀਬ ਇੱਕ ਲੱਖ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ।

ਇਹ ਵੀ ਪੜ੍ਹੋ: ਤਰਨਤਾਰਨ 'ਚ ਮੁੜ ਦਾਖਲ ਹੋਇਆ ਪਾਕਿ ਡਰੋਨ, BSF ਦੇ ਜਵਾਨਾਂ ਨੇ ਫਾਇਰਿੰਗ ਕਰਕੇ ਭੇਜਿਆ ਵਾਪਸ

ਘਰ ਦੀ ਮਾਲਕਣ ਸਵਿਤਾ ਨੇ ਦੱਸਿਆ ਕਿ ਚੋਰੀ ਦੀ ਘਟਨਾ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਕੀਤੀ ਅਤੇ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਸਤਨਾਮਪੁਰਾ ਥਾਣੇ ਨੂੰ ਦੇ ਦਿੱਤੀ, ਪਰ ਪੁਲਿ ਸ ਦਾ ਜਵਾਬ ਚੰਗਾ ਨਹੀਂ ਹੈ। ਸਭ ਕੁਝ ਮੁਹੱਈਆ ਹੋਣ ਦੇ ਬਾਵਜੂਦ ਪੁਲੀਸ ਚੋਰਾਂ ਤੱਕ ਪੁੱਜਣ ਵਿੱਚ ਕਾਮਯਾਬ ਨਹੀਂ ਹੋ ਰਹੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement