Punjab News: ਕੈਨੇਡਾ ਗਿਆ ਨੌਜਵਾਨ ਪੰਜਾਬ ਪੁਲਿਸ ’ਚ ਬਣਿਆ ਸਬ ਇੰਸਪੈਕਟਰ, 3 ਮਹੀਨੇ ਵਿਦੇਸ਼ ਲਗਾ ਕੇ ਪਰਤਿਆ ਪੰਜਾਬ
Published : Feb 27, 2025, 2:34 pm IST
Updated : Feb 27, 2025, 2:34 pm IST
SHARE ARTICLE
A young man who went to Canada became a sub-inspector in Punjab Police
A young man who went to Canada became a sub-inspector in Punjab Police

 ਉਸ ਨੇ ਸਬ-ਇੰਸਪੈਕਟਰ ਦੀ ਟ੍ਰੇਨਿੰਗ ਜੁਆਇਨ ਕੀਤੀ ਤੇ ਹੁਣ ਉਹ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ

 

Punjab News: ਪੰਜਾਬ ਦੇ ਜ਼ਿਆਦਾਤਰ ਨੌਜਵਾਨ ਆਪਣੇ ਚੰਗੇ ਭਵਿੱਖ ਦੀ ਕਾਮਨਾ ਤੇ ਰੁਜ਼ਗਾਰ ਦੀ ਭਾਲ ਲਈ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਜੇਕਰ ਨੌਜਵਾਨਾਂ ਨੂੰ ਇੱਥੇ ਹੀ ਰੁਜ਼ਗਾਰ ਦੇ ਚੰਗੇ ਮੌਕੇ ਦਿੱਤੇ ਜਾਣ ਤਾਂ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਨੱਥ ਪਾਈ ਜਾ ਸਕਦੀ ਹੈ। 

ਇਸ ਗੱਲ ਦੀ ਮਿਸਾਲ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸਿਕੰਦਰ ਸਿੰਘ ਨੇ ਪੇਸ਼ ਕੀਤੀ।

ਖੰਨਾ ਦੇ ਸਿਕੰਦਰ ਸਿੰਘ ਨੇ ਆਪਣੀ M.Tech ਪੂਰੀ ਕੀਤੀ ਤਾਂ ਉਸ ਨੂੰ ਇਕ ਕਾਲਜ ਵਿਚ ਨੌਕਰੀ ਮਿਲੀ। ਇਸ ਨੌਕਰੀ ਤੋਂ ਉਸ ਨੂੰ ਮਹਿਜ਼ 12 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਮਿਲਦੀ ਸੀ। ਪਰ ਸਿਕੰਦਰ ਸਿੰਘ ਸਰਕਾਰੀ ਨੌਕਰੀ ਕਰਨੀ ਚਾਹੁੰਦਾ ਸੀ। ਇਸ  ਲਈ ਉਸ ਨੇ ਪਹਿਲਾਂ 2016 ਵਿਚ ਪਟਵਾਰੀ ਦੀ ਪ੍ਰੀਖਿਆ ਦਿੱਤੀ, ਪਰ ਸਿਰਫ਼ 6 ਨੰਬਰ ਘੱਟ ਆਉਣ ਕਾਰਨ ਪ੍ਰੀਖਿਆ ਪਾਸ ਨਹੀਂ ਹੋਈ।

ਇਸ ਮਗਰੋਂ ਉਸ ਨੇ ਨੌਕਰੀ ਬਦਲੀ ਤੇ ਕੰਪਿਊਟਰ ਟੀਚਰ ਵਜੋਂ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨੌਕਰੀ ਤੋਂ ਉਸ ਨੂੰ 15 ਹਜ਼ਾਰ ਰੁਪਏ ਮਹੀਨਾ ਮਿਲਦੇ ਸਨ। ਨੌਕਰੀ ਦੇ ਨਾਲ-ਨਾਲ ਉਸ ਨੇ ਪੜ੍ਹਾਈ ਵੀ ਜਾਰੀ ਰੱਖੀ ਤੇ 2019 ਵਿਚ ਯੂ.ਜੀ.ਸੀ. ਨੈੱਟ ਦੀ ਪ੍ਰੀਖਿਆ ਪਾਸ ਕਰ ਲਈ। ਇਸ ਦੇ ਬਾਵਜੂਦ ਉਸ ਨੂੰ ਚੰਗੀ ਨੌਕਰੀ ਨਹੀਂ ਮਿਲੀ। 

ਸਾਲ 2022 ਵਿਚ ਉਸ ਨੇ ਪੰਜਾਬ ਪੁਲਿਸ ਦੀ ਭਰਤੀ ਲਈ ਪ੍ਰੀਖਿਆ ਦਿੱਤੀ, ਪਰ ਉਸ ਦਾ ਨਤੀਜਾ ਨਾ ਆਉਣ ਤੋਂ ਉਹ ਪ੍ਰੇਸ਼ਾਨ ਹੋ ਗਿਆ। ਮਿਹਨਤ ਦਾ ਮੁੱਲ ਨਾ ਪੈਣ ਕਾਰਨ ਅਤੇ ਪਰਿਵਾਰ ਦੀ ਆਰਥਕ ਸਥਿਤੀ ਕਾਰਨ ਉਹ ਬਹੁਤ ਪ੍ਰੇਸ਼ਾਨ ਹੋ ਗਿਆ ਤੇ ਹਾਰ ਕੇ ਵਿਦੇਸ਼ ਜਾਣ ਦਾ ਫ਼ੈਸਲਾ ਕਰ ਲਿਆ। 

2022 ਦੀ ਅਖ਼ੀਰ ਵਿਚ ਹੀ ਉਸ ਨੇ ਕਿਸੇ ਤਰ੍ਹਾਂ 20 ਲੱਖ ਰੁਪਏ ਦਾ ਕਰਜ਼ਾ ਲਿਆ ਤੇ ਸਾਢੇ 7 ਬੈਂਡ ਲੈ ਕੇ ਆਇਲੈਟਸ ਪਾਸ ਕੀਤੀ ਤੇ ਅਗਲੇ ਸਾਲ ਉਹ ਸਟੱਡੀ ਵੀਜ਼ਾ 'ਤੇ ਕੈਨੇਡਾ ਪਹੁੰਚ ਗਿਆ। ਕੈਨੇਡਾ ਵਿਚ ਉਹ ਕਾਲਜ 'ਚ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਸਟੋਰ 'ਤੇ ਕੰਮ ਕਰਦਾ ਸੀ। ਉਸ ਨੂੰ ਕੈਨੇਡਾ ਗਏ ਨੂੰ ਹਾਲੇ ਤਿੰਨ ਕੁ ਮਹੀਨੇ ਹੋਏ ਸਨ ਤਾਂ ਉਸ ਦੇ ਪਿਤਾ ਨੇ ਉਸ ਨੂੰ ਫ਼ੋਨ ਕਰ ਕੇ ਜਾਣਕਾਰੀ ਦਿੱਤੀ ਕਿ ਉਸ ਦੀ ਪੰਜਾਬ ਪੁਲਿਸ ਵਿੱਚ ਚੋਣ ਹੋ ਚੁੱਕੀ ਹੈ ਤੇ ਸੀਐਮ ਭਗਵੰਤ ਮਾਨ ਨੇ ਹੁਣ ਨਿਯੁਕਤੀ ਪੱਤਰ ਵੰਡਣੇ ਹਨ। ਉਸ ਨੇ ਤੁਰੰਤ ਵਾਪਸ ਆਉਣ ਦਾ ਫ਼ੈਸਲਾ ਕੀਤਾ।

ਸਿਕੰਦਰ ਸਿੰਘ ਨੇ ਦੱਸਿਆ ਕਿ ਵਾਪਸ ਪਰਤਣ ਤੋਂ ਪਹਿਲਾਂ ਮਨ ਵਿਚ ਡਰ ਸੀ ਕਿ ਵਾਪਸ ਪਰਤ ਕੇ ਜੋ ਕਰਜ਼ਾ ਲਿਆ ਸੀ ਉਸ ਨੂੰ ਉਹ ਕਿਵੇਂ ਉਤਾਰੇਗਾ। ਫਿਰ ਪਰਿਵਾਰ ਦੀ ਹੱਲਾਸ਼ੇਰੀ ਮਗਰੋਂ ਮੈਂ ਵਾਪਸ ਪਰਤਣ ਦਾ ਫ਼ੈਸਲਾ ਕੀਤਾ ਤੇ ਪਰਿਵਾਰ ਨੇ ਵੀ ਗਰਮਜੋਸ਼ੀ ਨਾਲ ਸੁਆਗਤ ਕੀਤਾ। 

 ਉਸ ਨੇ ਸਬ-ਇੰਸਪੈਕਟਰ ਦੀ ਟ੍ਰੇਨਿੰਗ ਜੁਆਇਨ ਕੀਤੀ ਤੇ ਹੁਣ ਉਹ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਸਿਕੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੇ ਫ਼ੈਸਲੇ 'ਤੇ ਮਾਣ ਹੈ। ਉਹ ਹੁਣ ਪਰਿਵਾਰ ਦੇ ਵੀ ਕੋਲ ਹੈ ਤੇ ਇੱਥੇ ਚੰਗੀ ਜ਼ਿੰਦਗੀ ਬਿਤਾ ਰਿਹਾ ਹੈ। 
 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement