
Batala News : ਕਾਂਗਰਸੀ ਲੀਡਰ ਰਾਜਿੰਦਰ ਕੁਮਾਰ ਜੈਤੀਪੁਰ ਦੇ ਘਰ 'ਤੇ ਕੀਤਾ ਸੀ ਹਮਲਾ
Batala News in Punjabi : ਬਟਾਲਾ ਪੁਲਿਸ ਨੇ ਜੈਂਤੀਪੁਰ ਅਤੇ ਰਾਏਮਲ ਵਿੱਚ ਗ੍ਰਨੇਡ ਧਮਾਕੇ ਦੇ ਮਾਮਲਿਆਂ ਨੂੰ ਸਫ਼ਲਤਾਪੂਰਵਕ ਟਰੇਸ ਅਤੇ ਹੱਲ ਕਰ ਲਿਆ ਹੈ, ਜਿਸ ਨਾਲ ਪੰਜਾਬ ਵਿੱਚ ਗ੍ਰਨੇਡ ਧਮਾਕੇ ਦੀਆਂ ਸਾਰੀਆਂ ਘਟਨਾਵਾਂ ਦਾ ਹੱਲ ਹੋ ਗਿਆ ਹੈ। ਇਸ ਕਾਰਵਾਈ ਦੇ ਨਤੀਜੇ ਵਜੋਂ ਮੁੱਖ ਦੋਸ਼ੀ ਮੋਹਿਤ ਅਤੇ ਵਿਸ਼ਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਥਿਆਰ ਬਰਾਮਦਗੀ ਲਈ ਲਿਜਾਂਦੇ ਸਮੇਂ ਗ੍ਰਨੇਡ ਸੁੱਟਣ ਵਾਲੇ ਮੋਹਿਤ ਨੇ ਪੁਲਿਸ ਪਾਰਟੀ 'ਤੇ ਗੋਲੀਬਾਰੀ ਕੀਤੀ। ਜਵਾਬੀ ਗੋਲੀਬਾਰੀ ਵਿੱਚ, ਉਹ ਜ਼ਖ਼ਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ, ਬਟਾਲਾ ਭੇਜ ਦਿੱਤਾ ਗਿਆ ਹੈ।
ਦੱਸ ਦੇਈਏ 15 ਜਨਵਰੀ ਅੰਮ੍ਰਿਤਸਰ ਦੇ ਜੈਂਤੀਪੁਰ ਵਿੱਚ ਪੱਪੂ ਜੈਂਤੀਪੁਰੀਆ ਦੇ ਘਰ 'ਤੇ ਇੱਕ ਗ੍ਰਨੇਡ ਹਮਲਾ ਕੀਤਾ ਗਿਆ 17 ਫ਼ਰਵਰੀ (ਰਾਤ 8:00 ਵਜੇ) ਰਾਏਮਲ ’ਚ ਪੰਜਾਬ ਪੁਲਿਸ ਦੇ ਕਾਂਸਟੇਬਲ ਦੇ ਘਰ 'ਤੇ ਇੱਕ ਗ੍ਰਨੇਡ ਸੁੱਟਿਆ ਗਿਆ।ਦੋਵਾਂ ਹਮਲਿਆਂ ਦੀ ਜ਼ਿੰਮੇਵਾਰੀ ਅਮਰੀਕਾ ਦੇ ਇੱਕ ਅੱਤਵਾਦੀ ਹੈਪੀ ਪਛੀਆ ਨੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਲਈ ਸੀ।
ਅਣਥੱਕ ਕੋਸ਼ਿਸ਼ਾਂ ਅਤੇ ਜਾਂਚ ਤੋਂ ਬਾਅਦ ਬਟਾਲਾ ਪੁਲਿਸ ਨੇ ਮਾਮਲੇ ਦਾ ਸਫ਼ਲਤਾਪੂਰਵਕ ਪਤਾ ਲਗਾਇਆ ਅਤੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਦੋਸ਼ੀ ਮੋਹਿਤ ਪੁੱਤਰ ਜਸਪਾਲ, ਵਾਸੀ ਬੁੱਢੇ ਦੀ ਖੂਈ, ਜਿਸਨੇ ਕਾਂਸਟੇਬਲ ਦੇ ਘਰ 'ਤੇ ਗ੍ਰਨੇਡ ਹਮਲਾ ਨਿੱਜੀ ਤੌਰ 'ਤੇ ਕੀਤਾ ਸੀ। ਦੋਸ਼ੀ ਵਿਸ਼ਾਲ ਭੱਟੀ ਪੁੱਤਰ ਸੱਜਣ ਵਾਸੀ ਬਸਰਪੁਰਾ ਬਟਾਲਾ, ਰਵਿੰਦਰ ਸਿੰਘ, ਵਾਸੀ ਬੁੱਢੇ ਦੀ ਖੂਈ, ਰਾਜਬੀਰ ਪੁੱਤਰ ਅਮਰਬੀਰ ਵਾਸੀ ਬੁੱਢੇ ਦੀ ਖੂਈ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫਤਾਰੀਆਂ ਤੋਂ ਬਾਅਦ ਬਟਾਲਾ ਪੁਲਿਸ ਮੋਹਿਤ ਨੂੰ ਹਮਲੇ ਵਿੱਚ ਵਰਤੇ ਗਏ ਹਥਿਆਰ ਬਰਾਮਦ ਕਰਨ ਲਏ ਗਏ ਹਨ। ਹਾਲਾਂਕਿ, ਕਾਰਵਾਈ ਦੌਰਾਨ ਮੋਹਿਤ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਪਾਰਟੀ 'ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ, ਮੋਹਿਤ ਨੂੰ ਗੋਲੀਆਂ ਲੱਗੀਆਂ ਅਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ ਜਾ ਰਿਹਾ ਹੈ।
ਕਾਰਵਾਈ ਦੌਰਾਨ ਪੁਲਿਸ ਨੇ ਇੱਕ 30 ਬੋਰ ਦਾ ਪਿਸਤੌਲ, ਜਿਸਦੀ ਵਰਤੋਂ ਮੋਹਿਤ ਨੇ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰਨ ਲਈ ਕੀਤੀ ਸੀ ਬਰਾਮਦ ਕੀਤੇ ਹਨ।
(For more news apart from Major action Punjab Police in Jaitipur and Raimal grenade blast case, main accused in race News in Punjabi, stay tuned to Rozana Spokesman)