Neel Garg: ਅਮਰੀਕਾ ਤੋਂ ਕੱਢੇ ਨੌਜਵਾਨਾਂ ਬਾਰੇ ਮਨੋਹਰ ਲਾਲ ਖੱਟਰ ਵੱਲੋਂ ਦਿੱਤੇ ਬਿਆਨ ’ਤੇ ਭੜਕੇ ਨੀਲ ਗਰਗ, ਜਾਣੋ ਕੀ ਕਿਹਾ........
Published : Feb 27, 2025, 5:13 pm IST
Updated : Feb 27, 2025, 5:13 pm IST
SHARE ARTICLE
Neel Garg furious over Manohar Lal Khattar's statement
Neel Garg furious over Manohar Lal Khattar's statement

ਉਨ੍ਹਾਂ ਕਿਹਾ ਕਿ ਭਾਜਪਾ ਦੇ ਲੀਡਰ ਸਮੇਂ-ਸਮੇਂ ਉੱਤੇ ਔਰਤਾਂ, ਕਿਸਾਨਾਂ ਤੇ ਵਪਾਰੀਆਂ ਪ੍ਰਤੀ ਅਜਿਹੇ ਬੇਤੁੱਕੇ ਬਿਆਨ ਦਿੰਦੇ ਰਹਿੰਦੇ ਹਨ। 

 

Neel Garg furious over Manohar Lal Khattar's statement: ਅਮਰੀਕਾ ਤੋਂ ਕੱਢੇ ਗਏ ਨੌਜਵਾਨਾਂ ਨਾਲ ਕੀਤੇ ਅਣਮਨੁੱਖੀ ਵਿਵਹਾਰ ਬਾਰੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰ ਇਕ ਦੇਸ਼ ਦਾ ਆਪਣਾ ਕਾਨੂੰਨ ਹੁੰਦਾ ਹੈ ਤੇ ਡੰਕੀ ਲਗਾ ਕੇ ਜਾਣ ਵਾਲੇ ਲੋਕ ਉਸ ਦੇਸ਼ ਦੇ ਅਪਰਾਧੀ ਹੁੰਦੇ ਹਨ।  ਉਨ੍ਹਾਂ ਕਿਹਾ ਕਿ ਅਮਰੀਕਾ ਉਨ੍ਹਾਂ ਲੋਕਾਂ ਨੂੰ ਛੱਡ ਤਾਂ ਗਿਆ ਭਾਵੇਂ ਕਿਵੇਂ ਵੀ ਛੱਡ ਕੇ ਗਿਆ। 

ਮਨੋਹਰ ਲਾਲ ਖੱਟਰ ਦੇ ਇਸ ਬਿਆਨ ਉੱਤੇ ਇਤਰਾਜ਼ ਜਤਾਉਂਦਿਆਂ ਆਪ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਉਨ੍ਹਾਂ ਦੇ ਇਸ ਬਿਆਨ ਦੀ ਆਮ ਆਦਮੀ ਪਾਰਟੀ ਨਿੰਦਾ ਕਰਦੀ ਹੈ ਕਿਉਂਕਿ ਉਨ੍ਹਾਂ ਦਾ ਬਿਆਨ ਗ਼ੈਰ-ਜਿੰਮੇਵਾਰੀ ਤੇ ਗ਼ੈਰ ਸੰਵੇਦਨਸ਼ੀਲ ਹੈ। 

ਉਨ੍ਹਾਂ ਕਿਹਾ ਕਿ ਭਾਜਪਾ ਦੇ ਲੀਡਰ ਸਮੇਂ-ਸਮੇਂ ਉੱਤੇ ਔਰਤਾਂ, ਕਿਸਾਨਾਂ ਤੇ ਵਪਾਰੀਆਂ ਪ੍ਰਤੀ ਅਜਿਹੇ ਬੇਤੁੱਕੇ ਬਿਆਨ ਦਿੰਦੇ ਰਹਿੰਦੇ ਹਨ। 

ਉਨ੍ਹਾਂ ਕਿਹਾ ਕਿ ਭਾਵੇਂ ਭਾਰਤੀ ਡੰਕੀ ਲਗਵਾ ਕੇ ਅਮਰੀਕਾ ਗਏ ਸਨ ਪਰ ਉਹ ਅਪਰਾਧੀ ਨਹੀਂ ਸਨ। ਉਹ ਭਾਰਤ ਦੇ ਨਾਗਰਿਕ ਹਨ। 

ਉਨ੍ਹਾਂ ਕਿਹਾ ਕਿ ਇਹ ਰਾਸ਼ਟਰੀ ਮੁੱਦਾ ਹੈ। ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਵਾਲੇ ਲੋਕ ਇਕੱਲੇ ਇੱਕ ਸੂਬੇ ਦੇ ਨਹੀਂ ਹਨ ਉਸ ਵਿਚ ਗੁਜਰਾਤ, ਹਰਿਆਣਾ, ਮਹਾਰਾਸ਼ਟਰ, ਯੂ.ਪੀ ਸ਼ਾਮਲ ਹਨ। ਇਹ ਵਿਚਾਰ ਦਾ ਵਿਸ਼ਾ ਹੈ ਕਿ ਇੰਨੇ ਸਾਰੇ ਸੂਬਿਆਂ ਦੇ ਨੌਜਵਾਨ ਜੋ ਗ਼ੈਰ ਕਾਨੂੰਨੀ ਢੰਗ ਨਾਲ ਗਏ ਉਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ। 

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਜਦੋਂ ਸੱਤਾ ਵਿਚ ਆਵਾਂਗਾ ਤਾਂ ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਨੌਕਰੀ ਦੇਵਾਂਗਾ। ਹੁਣ 11 ਸਾਲ ਹੋ ਗਏ। ਜੇਕਰ ਹੁਣ ਤਕ 22 ਕਰੋੜ ਲੋਕਾਂ ਨੂੰ ਨੌਕਰੀ ਦਿੱਤੀ ਹੁੰਦੀ ਤਾਂ ਕੀ ਇਹ ਲੋਕ ਆਪਣੇ ਘਰ ਤੇ ਜ਼ਮੀਨਾਂ ਵੇਚ ਕੇ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾਂਦੇ। 

ਉਨ੍ਹਾਂ ਕਿਹਾ ਕਿ ਖੱਟਰ ਨੂੰ ਅਜਿਹੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਸੀ। ਇਹ ਨੌਜਵਾਨ ਜੋ ਬਾਹਰ ਗਏ ਹਨ ਇਹ ਤੁਹਾਡੇ ਕਾਰਨ ਹੀ ਗਏ ਹਨ। ਜਿਸ ਤਰੀਕੇ ਨਾਲ ਅਮਰੀਕਾ ਵਲੋਂ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਹੈ ਉਹ ਸਹਿਣਯੋਗ ਨਹੀਂ ਹੈ। ਤੁਹਾਡੀ ਸਰਕਾਰ ਹੀ ਕਹਿੰਦੀ ਹੈ ਕਿ ਅਸੀਂ ਮੁਲਕ ਦਾ ਸਿਰ ਝੁਕਣ ਨਹੀਂ ਦੇਵਾਂਗੇ। ਹੁਣ ਅਮਰੀਕਾ ਵੱਲੋਂ ਭਾਰਤੀਆਂ ਨੂੰ ਹਥਕੜੀਆਂ ਲਗਾ ਕੇ ਤੇ ਪੈਰਾਂ ਵਿਚ ਬੇੜੀਆਂ ਪਾ ਕੇ ਭੇਜਿਆ ਗਿਆ ਕੀ ਇਹ ਦੇਖ ਕੇ ਤੁਹਾਡਾ ਸਿਰ ਸ਼ਰਮ ਨਾਲ ਨਹੀਂ ਝੁਕਦਾ। 

ਉਨ੍ਹਾਂ ਕਿਹਾ ਕਿ ਜਦੋਂ ਕੰਬੋਡੀਆ ਵਰਗਾ ਛੋਟਾ ਜਿਹਾ ਮੁਲਕ ਇਹ ਕਹਿ ਸਕਦਾ ਹੈ ਕਿ ਜੇਕਰ ਨਾਗਰਿਕ ਉੱਥੇ ਗ਼ੈਰ ਕਾਨੂੰਨੀ ਤਰੀਕੇ ਨਾਲ ਗਏ ਹਨ ਤਾਂ ਅਸੀਂ ਉਨ੍ਹਾਂ ਨੂੰ ਆਪਣੇ ਜਹਾਜ਼ ਉੱਤੇ ਲੈ ਕੇ ਆਵਾਂਗੇ। ਪਰ ਤੁਸੀਂ ਤਾਂ ਅਜਿਹਾ ਵੀ ਨਹੀਂ ਕਰ ਸਕੇ। 

ਉਨ੍ਹਾਂ ਕਿਹਾ ਕਿ ਹੱਦ ਤਾਂ ਉਦੋਂ ਹੋ ਗਈ ਜਦੋਂ ਅਮਰੀਕਾ ਤੋਂ ਨੌਜਵਾਨ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਉਤਰੇ ਤਾਂ ਹਰਿਆਣਾ ਜਿੱਥੇ ਕਿ ਭਾਜਪਾ ਸਰਕਾਰ ਹੈ ਉੱਥੋਂ ਨਾਗਰਿਕਾਂ ਨੂੰ ਲੈਣ ਲਈ ਕੈਦੀਆਂ ਵਾਲੀਆਂ ਬੱਸਾਂ ਭੇਜੀਆਂ ਗਈਆਂ। 

ਉਨ੍ਹਾਂ ਕਿਹਾ ਕਿ ਮਨੋਹਰ ਲਾਲ ਖੱਟਰ ਨੂੰ ਆਪਣੇ ਦਿੱਤੇ ਇਸ ਬਿਆਨ ਲਈ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। 

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement