
Ludhiana News : ਵੀਡੀਓ ’ਚ ਮਹਿਲਾ ਕਹਿ ਰਹੀ ਹੈ ਨਸ਼ਾ ਵੇਚਾਂਗੇ, ਕਿਸੇ 'ਚ ਹਿੰਮਤ ਤਾਂ ਰੋਕ ਕੇ ਦੇਖੇ
Ludhiana News in Punjabi : ਲੁਧਿਆਣਾ ਦੇ ਪਿੰਡ ਨਾਰੰਗਵਾਲ ਵਿੱਚੋਂ ਇੱਕ ਵਾਇਰਲ ਵੀਡੀਓ ਸਾਹਮਣੇ ਆ ਰਹੀ ਹੈ। ਜਿਸ ਵਿੱਚ ਪਿੰਡ ਦੀ ਇੱਕ ਔਰਤ ਨਸ਼ਾ ਵੇਚਣ ਨੂੰ ਲੈ ਕੇ ਸਰਪੰਚ ਨਾਲ ਬਹਿਸ ਕਰ ਰਹੀ ਹੈ। ਜਿਸ ਵਿੱਚ ਉਸ ਮਹਿਲਾ ਨੂੰ ਕਿਹਾ ਜਾ ਰਿਹਾ ਸੀ ਕਿ ਉਹ ਨਸ਼ੇ ਨਾ ਵੇਚੇ। ਜਿਸ ਤੋਂ ਬਾਅਦ ਸਰਪੰਚ ਅਤੇ ਉਸ ਔਰਤ ਦੀ ਭਾਰੀ ਬਹਿਸ ਹੁੰਦੀ ਹੈ। ਪਿੰਡ ਦੇ ਸਰਪੰਚ ਦਾ ਨਾਮ ਮਨਜਿੰਦਰ ਮਨੀ ਦੱਸਿਆ ਜਾ ਰਿਹਾ ਹੈ ਅਤੇ ਬਾਕੀ ਵਾਇਰਲ ਵੀਡੀਓ ’ਚ ਜੋ ਮਹਿਲਾ ਹੈ ਉਹ ਨਸ਼ਾ ਵੇਚਣ ਵਾਲੀ ਦੱਸੀ ਜਾ ਰਹੀ ਹੈ।
ਦੱਸ ਦੇਈਏ ਕਿ ਨਸ਼ਾ ਵੇਚਣ ਨੂੰ ਲੈ ਸਾਰੇ ਪਿੰਡ ਨੇ ਇਕੱਠੇ ਹੋ ਕੇ ਨਸ਼ੇ ਦੇ ਵਿਰੁੱਧ ਕਮੇਟੀ ਵੀ ਬਣਾਈ ਸੀ। -ਵੇਖੋ ਵੀਡੀਓ
(For more news apart from woman had heated argument with sarpanch about selling drugs, video went viral in Ludhiana News in Punjabi, stay tuned to Rozana Spokesman)