ਫਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ BSC ਵਿਭਾਗ ਨੂੰ ਬਚਾਉਣ ਲਈ ਵਿਦਿਅਰਥੀਆਂ ਦਾ ਧਰਨਾਂ ਜਾਰੀ
Published : Mar 27, 2021, 3:43 pm IST
Updated : Mar 27, 2021, 3:44 pm IST
SHARE ARTICLE
Students continue dharna to save BSC department of Government Barjindra College, Faridkot
Students continue dharna to save BSC department of Government Barjindra College, Faridkot

ਵਿਦਿਅਰਥੀਆਂ ਦੀਆ ਸਮੱਸਿਆਵਾਂ ਦਾ ਇਸ ਹਫਤੇ ਦੇ ਅੰਦਰ ਅੰਦਰ ਕਰਵਾਇਆ ਜਾਵੇਗਾ ਹੱਲ- ਕੁਸ਼ਲਦੀਪ ਸਿੰਘ ਢਿੱਲੋਂ

ਫ਼ਰੀਦਕੋਟ (ਸੁਖਜਿੰਦਰ ਸਹੋਤਾ) - ਫਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਵਿਚ 1972 ਤੋਂ ਚਲਦੇ ਆ ਰਹੇ ਬੀਐਸਸੀ ਐਗਰੀਕਲਚਰ ਦੇ ਕੋਰਸ ਆਈਸੀਆਰ ਦੀਆ ਸ਼ਰਤਾਂ ਪੂਰੀਆ ਨਾਂ ਹੋਣ ਦੇ ਚਲਦੇ ਬੰਦ ਕੀਤੇ ਜਾਣ ਦੇ ਵਿਰੋਧ ਵਿਚ ਕਾਲਜ ਦੇ ਵਿਦਿਅਰਥੀਆਂ ਦਾ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਗਿਆ ਧਰਨਾਂ ਅੱਜ 5ਵੇਂ ਦਿਨ ਵੀ ਜਾਰੀ ਰਿਹਾ।

Students continue dharna to save BSC department of Government Barjindra College, Faridkot

ਧਰਨੇ ਦੇ ਅੱਜ 5ਵੇਂ ਦਿਨ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵਿਦਿਅਰਥੀਆਂ ਨਾਲ ਗੱਲਬਾਤ ਕਰਨ ਪਹੁੰਚੇ ਇਸ ਮੌਕੇ ਜਿੱਥੇ ਉਹਨਾਂ ਵਿਦਿਅਰਥੀਆਂ ਤੋਂ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਉਥੇ ਹੀ ਕਾਲਜ ਦੀ ਪ੍ਰਿੰਸੀਪਲ ਨੂੰ ਮਿਲ ਵਿਦਿਅਰਥੀਆਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਕਰਨ ਦੀ ਹਿਦਾਇਤ ਕੀਤੀ ਗਈ।

Students continue dharna to save BSC department of Government Barjindra College, Faridkot

ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਬਰਜਿੰਦਰਾ ਕਾਲਜ ਵਿਚ ਚੱਲ ਰਹੇ ਬੀਐਸਸੀ ਐਗਰੀਕਲਚਰ ਦੇ ਕੋਰਸ ਨੂੰ ਜਾਰੀ ਰੱਖਣ ਲਈ ਵਿਦਿਅਰਥੀਆਂ ਵੱਲੋਂ ਧਰਨਾਂ ਲਗਾਇਆ ਗਿਆ ਹੈ ਜਿਸ ਵਿਚ ਅੱਜ ਪਹੁੰਚ ਕੇ ਉਹਨਾਂ ਵਿਦਿਅਰਥੀਆ ਨਾਲ ਗੱਲਬਾਤ ਕੀਤੀ ਹੈ। ਉਹਨਾਂ ਕਿਹਾ ਕਿ ਕਾਲਜ ਦੀਆਂ ਕੁਝ ਸਮੱਸਿਆਵਾਂ ਸਨ ਜਿੰਨਾਂ ਵਿਚ ਜ਼ਮੀਨ ਦੀ ਸਮੱਸਿਆ ਤਾਂ ਉਹਨਾਂ ਨੇ ਹੱਲ ਕਰਵਾ ਦਿੱਤੀ ਸੀ ਕਾਲਜ ਵਿਚ ਲੈਬੋਰਟਰੀ  ਅਤੇ ਸਟਾਫ਼ ਦਾ ਪ੍ਰਬੰਧ ਕਾਲਜ ਨੇ ਕਰਨਾਂ ਹੈ

File photo

ਜਿਸ ਸੰਬੰਧੀ ਉਹਨਾਂ ਕੁਝ ਮਹੀਨੇ ਪਹਿਲਾਂ ਕਾਲਜ ਪ੍ਰਬੰਧਕਾਂ ਨਾਲ ਮੀਟਿੰਗ ਕਰ ਕਰੇ ਹੱਲ ਕਰਨ ਲਈ ਕਿਹਾ ਸੀ ਪਰ ਪਤਾ ਨਹੀਂ ਉਹ ਸਮੱਸਿਆ ਹਾਲੇ ਜਿਉਂ ਦੀ ਤਿਉਂ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਦੀ ਵਿਭਾਗ ਦੇ ਮੰਤਰੀ ਨਾਲ ਗੱਲ ਹੋ ਗਈ ਹੈ ਅਤੇ ਇਸ ਹਫ਼ਤੇ ਦੇ ਅੰਦਰ ਅੰਦਰ ਵਿਦਿਅਰਥੀਆਂ ਅਤੇ ਕਾਲਜ ਪ੍ਰਬੰਧਕਾਂ ਦੀ ਮੀਟਿੰਗ ਵਿਭਾਗੀ ਅਧਿਕਾਰੀਆਂ ਨਾਲ ਕਰਵਾ ਕੇ ਮਾਮਲੇ ਨੂੰ ਜਲਦ ਨਜਿੱਠਿਆ ਜਾਵੇਗਾ।

 File Photo

ਇਸ ਮੌਕੇ ਗੱਲਬਾਤ ਕਰਦਿਆਂ ਵਿਦਿਅਰਥੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਕਾਲਜ ਵਿਚ ਬੀਐਸਸੀ ਐਗਰੀਕਲਚਰ ਵਿਭਾਗ ਨੂੰ ਬਚਾਉਣ ਲਈ ਅਣਮਿਥੇ ਸਮੇਂ ਲਈ ਲਗਾਇਆ ਗਿਆ ਧਰਨਾਂ ਅੱਜ 5ਵੇਂ ਦਿਨ ਵਿਚ ਦਾਖਲ ਹੋ ਗਿਆ ਹੈ ਅਤੇ ਅੱਜ ਕਾਂਗਰਸ ਪਾਰਟੀ ਦੇ ਐਮਐਲਏ ਸਾਹਿਬ ਉਹਨਾਂ ਕੇਲ ਆਏ ਸਨ ਅਤੇ ਉਹਨਾਂ ਨੇ ਇਸ ਸਮੱਸਿਆ ਦਾ ਹੱਲ ਇਕ ਹਫਤੇ ਅੰਦਰ ਕਰ ਲੈਣ ਦਾ ਭਰੋਸਾ ਦਵਾਇਆ ਹੈ। ਉਹਨਾਂ ਕਿਹਾ ਕਿ ਪਰ ਉਹਨਾਂ ਦਾ ਧਰਨਾਂ ਸਮਾਪਤ ਨਹੀਂ ਹੋਇਆ ਉਹ ਆਪਣਾਂ ਧਰਨਾਂ ਨਿਰੰਤਰ ਜਾਰੀ ਰੱਖਣਗੇ ਜਦ ਤੱਕ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਜਾਂਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement