ਨਿਊ ਢੰਡਾਲ ਨਹਿਰ ਵਿਚ ਪਾੜ ਕਾਰਨ ਕਣਕ ਦੀ ਫ਼ਸਲ ’ਚ ਭਰਿਆ ਪਾਣੀ
Published : Mar 27, 2021, 10:01 am IST
Updated : Mar 27, 2021, 10:04 am IST
SHARE ARTICLE
Waterlogged wheat crop due to breach in New Dhandal canal
Waterlogged wheat crop due to breach in New Dhandal canal

ਕਿਸਾਨਾਂ ਦੀ ਤਕਰੀਬਨ 200 ਏਕੜ ਖੜੀ ਕਣਕ ਦੀ ਫ਼ਸਲ ਵਿਚ ਭਰਿਆ ਪਾਣੀ

ਸਰਦੂਲਗੜ੍ਹ (ਵਿਨੋਦ ਜੈਨ):  ਭਾਖੜਾ ਮੇਨ ’ਚੋਂ ਨਿਕਲਦੀ ਨਿਊ ਢੰਡਾਲ ਨਹਿਰ ’ਚ ਪਾਣੀ ਦੇ ਵੱਧ ਦਬਾਅ ਕਾਰਨ ਪਿੰਡ ਆਹਲੂਪੁਰ ਕੋਲ 20 ਫੁੱਟ ਦਾ ਪਾੜ ਪੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਨਾਲ  ਕਿਸਾਨਾਂ ਦੀ ਤਕਰੀਬਨ 200 ਏਕੜ ਖੜੀ ਕਣਕ ਦੀ ਫ਼ਸਲ ਪਾਣੀ ਨਾਲ ਭਰ ਗਈ। ਇਸ ਸਬੰਧੀ ਪਿੰਡ ਦੇ ਸਰਪੰਚ ਜਗਜੀਤ ਸਿੰਘ ਨੇ ਦਸਿਆ ਕਿ ਹਰਿਆਣਾ ਰਾਜ ਵਿਚੋਂ ਆਉਂਦੀ ਸੁਖਚੈਨ ਨਹਿਰ ਜਿਸ ਨਾਲ ਜ਼ਿਆਦਾਤਰ ਹਰਿਆਣਾ ਰਾਜ ਦੇ ਖੇਤਾਂ ਨੂੰ ਪਾਣੀ ਦੀ ਸਿੰਚਾਈ ਕੀਤੀ ਜਾਂਦੀ ਹੈ ਅਤੇ ਨਿਊ ਢੰਡਾਲ ਨਹਿਰ ਜਿਸ ਨਾਲ ਪੰਜਾਬ ਦੇ ਰਕਬੇ ਦੀ ਸਿੰਚਾਈ ਕੀਤੀ ਜਾਂਦੀ ਹੈ, ਦੀ ਆਪਸ ਵਿਚ ਕਰਾਸਿੰਗ ਪਿੰਡ ਆਹਲੂਪੁਰ ਨੇੜੇ ਹੁੰਦੀ ਹੈ।

Waterlogged wheat crop due to breach in New Dhandal canalWaterlogged wheat crop due to breach in New Dhandal canal

 ਸੁਖਚੈਨ ਨਹਿਰ ਜੋ ਨਿਊਂ ਢੰਡਾਲ ਨਹਿਰ ਦੇ ਥੱਲੇ ਦੀ ਨਿਕਲਦੀ ਹੈ, ਦੀ ਪੂਰੀ ਤਰ੍ਹਾਂ ਸਫ਼ਾਈ ਨਾ ਹੋਣ ਕਾਰਨ ਨਹਿਰ ਵਿਚ ਰੁੜ ਕੇ ਆਉਂਦੀਆਂ ਲਕੜਾਂ, ਮਰੇ ਜਾਨਵਰ ਅਤੇ ਹੋਰ ਘਾਹ ਫੂਸ ਨਾਲ ਨਿਊਂ ਢੰਡਾਲ ਦੇ ਸਾਈਫ਼ਨ ਵਿਚ ਫਸ ਕੇ ਡੱਕ ਲੱਗ ਗਿਆ ਜਿਸ ਨਾਲ ਪਾਣੀ ਦਾ ਵਹਾਅ ਰੁਕ ਗਿਆ ਅਤੇ ਓਵਰ ਫਲੋਅ ਹੋ ਕੇ ਨਿਊ ਢੰਡਾਲ ਨਹਿਰ ਵਿਚ ਪੈ ਗਿਆ ਅਤੇ ਪਾਣੀ ਦਾ ਦਬਾਅ ਵਧਣ ਕਾਰਨ ਨਹਿਰ ਟੁੱਟ ਗਈ ਜਿਸ ਨਾਲ ਕਿਸਾਨ ਚਤਰ ਸਿੰਘ, ਜੋਗਾ ਸਿੰਘ, ਰਾਜੂ ਸਿੰਘ, ਭਗਵੰਤ ਸਿੰਘ, ਸੁਲਤਾਨਵੀਰ ਸਿੰਘ, ਸਤਨਾਮ ਸਿੰਘ ਅਤੇ ਹੋਰ ਕਈ ਕਿਸਾਨਾਂ ਦੀ ਸੈਂਕੜੇ ਏਕੜ ਖੜੀ ਫ਼ਸਲ ਦਾ ਨੁਕਸਾਨ ਹੋ  ਗਿਆ। 

Waterlogged wheat crop due to breach in New Dhandal canalWaterlogged wheat crop due to breach in New Dhandal canal

ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਸੁਖਚੈਨ ਨਹਿਰ ਦੀ ਪੂਰੀ ਤਰ੍ਹਾਂ ਸਫ਼ਾਈ ਕਰ ਕੇ ਸਾਈਫ਼ਨ ਕੋਲੋਂ ਨਹਿਰ ਨੂੰ ਹੋਰ ਚੌੜਾ ਕੀਤਾ ਜਾਵੇ ਜਿਸ ਨਾਲ ਪਾਣੀ ਦਾ ਵਹਾਅ ਨਿਰਵਿਘਨ ਚਲਦਾ ਰਹੇ। ਮੌਕੇ ਉਤੇ ਪਹੁੰਚੇ ਸਬੰਧਤ ਮਹਿਕਮੇ ਨੇ ਨਿਊ ਢੰਡਾਲ ਨਹਿਰ ਵਿਚ ਜੇਸੀਬੀ ਨਾਲ ਪੁਲ (ਸ਼ਾਇਫਨ) ਦੇ ਕੋਲੋ ਨਹਿਰ ਵਿਚ ਪਾੜ ਲਾ ਕੇ ਸੁਖਚੈਨ ਨਹਿਰ ਦੇ ਪਾਣੀ ਨੂੰ ਮੁੜ ਤੋਂ ਸੁਖਚੈਨ ਨਹਿਰ ਵਿਚ ਪੈਦਾ ਕਰ ਦਿਤਾ ਅਤੇ ਨਿਊ ਢੰਡਾਲ ਦਾ ਪਾਣੀ ਇਕ ਵਾਰ ਬੰਦ ਕਰ ਦਿਤਾ ਗਿਆ।

Waterlogged wheat crop due to breach in New Dhandal canalWaterlogged wheat crop due to breach in New Dhandal canal

 ਨਹਿਰੀ ਮਹਿਕਮੇ ਦੇ ਐਸਡੀਓ ਗੁਣਦੀਪ ਸਿੰਘ ਨੇ ਕਿਹਾ ਕਿ ਸੁਖਚੈਨ ਨਹਿਰ ਦਾ ਪਾਣੀ ਓਵਰਫ਼ਲੋਅ ਹੋਕੇ ਇਸ ਨਹਿਰ ਵਿਚ ਪੈਣ ਲੱਗ ਗਿਆ ਜਿਸ ਕਰ ਕੇ ਨਿਊ ਢੰਡਾਲ ਨਹਿਰ ਵਿਚ ਜ਼ਿਆਦਾ ਪਾਣੀ ਹੋਣ ਕਰ ਕੇ ਇਹ ਨਹਿਰ ਟੁੱਟ ਗਈ। ਉਨ੍ਹਾਂ ਕਿਹ ਹਰਿਆਣਾ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਪਹੁੰਚ ਰਹੇ ਸਨ। ਜਲਦੀ ਹੀ ਮੁਸ਼ਕਲ ਦਾ ਹੱਲ ਕਰ ਦਿਤਾ ਜਾਵੇਗਾ। ਕਿਸਾਨਾਂ ਵਲੋਂ ਸਬੰਧਤ ਮਹਿਕਮੇ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਇਸ ਨਹਿਰ ਦਾ ਕੋਈ ਸਥਾਈ ਹੱਲ ਕੀਤਾ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement