ਕੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਧਾਰਮਕ ਪਾਰਟੀ ਵਜੋਂ ਚੋਣਾਂ ’ਚ ਹਿੱਸਾ ਲੈ ਸਕੇਗਾ?
Published : Mar 27, 2021, 7:42 am IST
Updated : Mar 27, 2021, 7:42 am IST
SHARE ARTICLE
shiromani akali dal
shiromani akali dal

ਦਿੱਲੀ ਗੁਰਦਵਾਰਾ ਚੋਣਾਂ 2021

ਨਵੀਂ ਦਿੱਲੀ: (ਅਮਨਦੀਪ ਸਿੰਘ) : ਦਿੱਲੀ ਗੁਰਦਵਾਰਾ ਚੋਣਾਂ ਬਾਰੇ 28 ਜੁਲਾਈ 2010  ਨੂੰ ਸੋਧੇ ਗਏ ਨਿਯਮ 14 ਦੀਆਂ ਧਾਰਾਵਾਂ ਮੁਤਾਬਕ ਹੀ ਹੁਣ ਦਿੱਲੀ ਸਰਕਾਰ ਦਾ ਗੁਰਦਵਾਰਾ ਚੋਣ ਮਹਿਕਮਾ ਇਹ ਫ਼ੈਸਲਾ ਲਵੇਗਾ ਕਿ ਕੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਕ ਧਾਰਮਕ ਪਾਰਟੀ ਵਜੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿਚ ਹਿੱਸਾ ਲੈ ਸਕੇਗਾ ਜਾਂ ਨਹੀਂ। ਅਦਾਲਤੀ ਮਾਮਲੇ ਕਰ ਕੇ ਹੀ ਦਿੱਲੀ ਸਰਕਾਰ ਦੇ ਗੁਰਦਵਾਰਾ ਚੋਣ ਮੰਤਰੀ ਰਾਜਿੰਦਰਪਾਲ ਗੌਤਮ ਵਲੋਂ ਚੋਣਾਂ ਤੋਂ ਐਨ ਪਹਿਲਾਂ ਇਕ ਹੁਕਮ ਜਾਰੀ ਕਰ ਕੇ ਨਿਯਮ 14 ਮੁਤਾਬਕ ਹੀ ਅਸਲ ਧਾਰਮਕ ਪਾਰਟੀਆਂ ਦਾ ਨਬੇੜਾ ਕਰਨ ਦੇ ਹੁਕਮ ਦਿਤੇ ਗਏ ਸਨ।

Akali DalAkali Dal

ਇਸ ਹੁਕਮ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਦਿੱਲੀ ਹਾਈਕੋਰਟ ਵਿਚ 22 ਮਾਰਚ ਨੂੰ ਚੁਨੌਤੀ ਦੇਣ ਲਈ ਅਰਜ਼ੀ ਦਾਖ਼ਲ ਕੀਤੀ ਸੀ।  ਅੱਜ ਦਿੱਲੀ ਹਾਈਕੋਰਟ ਵਿਚ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਨਿਯਮਾਂ ਮੁਤਾਬਕ ਹੀ ਇਹ ਫ਼ੈਸਲਾ ਹੋਵੇਗਾ ਕਿ ਕਿਹੜੀ ਪਾਰਟੀ ਧਾਰਮਕ ਹੈ ਜਾਂ ਨਹੀਂ। ਦਰਅਸਲ ਆਮ ਅਕਾਲੀ ਦਲ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੈਣੀ ਨੇ ਸਾਲ 2017 ਵਿਚ ਅਦਾਲਤ ਵਿਚ ਇਕ ਪਟੀਸ਼ਨ ਦਾਖ਼ਲ ਕਰ ਕੇ 28 ਜੁਲਾਈ 2010 ਨੂੰ ਸੋਧੇ ਗਏ ਨਿਯਮਾਂ ਦਾ ਹਵਾਲਾ ਦੇ ਕੇ, ਸਿਰਫ਼ ਧਾਰਮਕ ਪਾਰਟੀਆਂ ਨੂੰ ਹੀ ਦਿੱਲੀ ਗੁਰਦਵਾਰਾ ਚੋਣਾਂ ਲੜਨ ਲਈ ਮਾਨਤਾ ਦੇਣ ਦੀ ਮੰਗ ਕੀਤੀ ਸੀ।

Akali DalAkali Dal

ਅਜਿਹੇ ਵਿਚ ਜੋ ਪਾਰਟੀਆਂ ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਅਧੀਨ ‘ਧਾਰਮਕ’ ਪਾਰਟੀ ਵਜੋਂ ਮਾਨਤਾ ਪ੍ਰਾਪਤ ਨਹੀਂ ਹਨ, ਉਨ੍ਹਾਂ ਦੇ ਚੋਣ ਨਿਸ਼ਾਨ ਰੱਦ ਕਰਨ ਦੀ ਮੰਗ ਕੀਤੀ ਗਈ ਸੀ।ਹੁਣ ਜਦੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸਰਕਾਰੀ ਨੋਟੀਫਿਕੇਸ਼ਨ ਜਾਰੀ ਹੋਣ ਨੂੰ ਕੁੱਝ ਹੀ ਦਿਨ ਰਹਿ ਗਏ ਹਨ, ਤਾਂ ਦੋ ਮਹੀਨੇ ਤੋਂ ਅਦਾਲਤੀ ਮਾਮਲੇ ਦੀ ਸੁਣਵਾਈ ਵਿਚ ਵੀ ਤੇਜ਼ੀ ਆ ਗਈ ਸੀ। ਅੱਜ ਆਮ ਅਕਾਲੀ ਦਲ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਐਚ.ਐਸ.ਫੂਲਕਾ ਨੇ ਫੇਸਬੁੱਕ ‘ਤੇ ਇਕ ਵੀਡੀਉ ਪਾ ਕੇ, ਅਦਾਲਤੀ ਕਾਰਵਾਈ ਬਾਰੇ ਸਪਸ਼ਟ ਕੀਤਾ,“ਦਿੱਲੀ ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਦਾਖ਼ਲ ਕੀਤੀ ਗਈ ਪਟੀਸ਼ਨ ‘ਤੇ ਗੁਰਦਵਾਰਾ ਮੰਤਰੀ ਦੀ ਚਿੱਠੀ ‘ਤੇ ਤਾਂ ਰੋਕ ਲਾ ਦਿਤੀ ਹੈ, ਪਰ ਨਾਲ ਹੀ ਸਾਫ਼ ਕਰ ਦਿਤਾ ਹੈ ਕਿ ਸੋਧੇ ਗਏ ਗੁਰਦਵਾਰਾ ਨਿਯਮਾਂ ਮੁਤਾਬਕ ਹੁਣ ਦੋ ਤਿੰਨ ਦਿਨਾਂ ਵਿਚ ਗੁਰਦਵਾਰਾ ਚੋਣ ਨਿਰਦੇਸ਼ਕ ਇਹ ਫ਼ੈਸਲਾ ਲਵੇਗਾ ਕਿ ਅਕਾਲੀ ਦਲ ਬਾਦਲ ਧਾਰਮਕ ਪਾਰਟੀ ਹੈ ਜਾਂ ਨਹੀਂ।

HS PhoolkaHS Phoolka

ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ( ਸਰਨਾ ਦਲ ) ਨੂੰ ਗੁਰਦਵਾਰਾ ਨਿਰਦੇਸ਼ਕ ਕੋਲ ਇਹ ਹਲਫ਼ਨਾਮਾ ਦੇਣ ਦੀ ਹਦਾਇਤ ਦਿਤੀ ਹੈ ਕਿ ਉਹ ਨਿਯਮਾਂ ਮੁਤਾਬਕ ਇਕ ਧਾਰਮਕ ਪਾਰਟੀ ਹੈ, ਸਿਆਸੀ ਨਹੀਂ। ਫੂਲਕਾ ਨੇ ਦਸਿਆ ਕਿ ਗੁਰਦਵਾਰਾ ਪ੍ਰਬੰਧ ਵਿਚ ਸਿਆਸੀ ਪਾਰਟੀਆਂ ਦੀ ਦਖ਼ਲਅੰਦਾਜ਼ੀ ਨੂੰ ਨੱਥ ਪਾਉਣ ਲਈ ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੀ ਇਹ ਜਿੱਤ ਹੈ। ਕਿਉਂਕਿ ਬਾਦਲ ਦਲ ਚੋਣ ਕਮਿਸ਼ਨ ਕੋਲ ਤਾਂ ਧਰਮ ਨਿਰਪੱਖ ਪਾਰਟੀ ਵਜੋਂ ਮਾਨਤਾ ਲੈ ਕੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲੜਦਾ ਆ ਰਿਹਾ ਹੈ ਤੇ ਗੁਰਦਵਾਰਾ ਚੋਣਾਂ ਵਿਚ ਉਹ ਇਕ ਧਾਰਮਕ ਪਾਰਟੀ ਬਣ ਕੇ ਚੋਣਾਂ ਲੜ ਕੇ ਸਿੱਖ ਸੰਗਤਾਂ ਨਾਲ ਧੋਖਾ ਕਰਦਾ ਆ ਰਿਹਾ ਹੈ। ਹੁਣ ਬਾਦਲ ਦਲ ਦਾ ਧੋਖਾ ਬੰਦ ਹੋ ਜਾਵੇਗਾ। ਇਸ ਨਾਲ ਧਾਰਮਕ ਬੰਦਿਆਂ ਦੇ ਹੱਥ ਗੁਰਦਵਾਰਾ ਪ੍ਰਬੰਧ ਲਿਆਉਣ ਵਿਚ ਮਦਦ ਮਿਲੇਗੀ।

Manjinder SirsaManjinder Sirsa

ਇਸ ਵਿਚਕਾਰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਅਦਾਲਤ ਦੇ ਹੁਕਮ ਪਿਛੋਂ ਸ਼੍ਰੋਮਣੀ ਅਕਾਲੀ ਦਲ ( ਬਾਦਲ) ਆਪਣੇ ਚੋਣ ਨਿਸ਼ਾਨ ‘ ਬਾਲਟੀ’ ‘ਤੇ ਹੀ ਚੋਣ ਲੜੇਗਾ। ਪਿਛਲੇ ਦਿਨੀਂ ਹੀ ‘ਜਾਗੋ’ ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਦੋਸ਼ ਲਾਇਆ ਸੀ ਕਿ 28  ਜੁਲਾਈ 2010 ਨੂੰ ਜੋ ਨਿਯਮ ਸੋਧੇ ਗਏ ਸਨ, ਉਹ ਸ਼ੀਲਾ ਦੀਕਸ਼ਤ ਸਰਕਾਰ ਵਲੋਂ ਸਰਨਿਆਂ ਨੂੰ ਫਾਇਦਾ ਪਹੁੰਚਾਉਣ ਲਈ ਹੀ ਸੋਧੇ ਗਏ ਸਨ ਤਾਕਿ ਕੋਈ ਕੋਈ ਨਵੀਂ ਪਾਰਟੀ ਚੋਣ ਲੜਨ ਕੇ ਸਰਨਿਆਂ ਨੂੰ ਮਾਤ ਨਾ ਦੇ ਸਕੇ। 

ਯਾਦ ਰਹੇ ਦਿੱਲੀ ਵਿਚ ਗੁਰਦਵਾਰਾ ਚੋਣ ਮਹਿਕਮੇ ਕੋਲ ਭਾਈ ਬਲਦੇਵ ਸਿੰਘ ਵਡਾਲਾ ਦੀ ਪਾਰਟੀ ਸਿੱਖ ਸਦਭਾਵਨਾ ਦਲ, ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਦੀ ਪਾਰਟੀ ਪੰਥਕ ਅਕਾਲੀ ਲਹਿਰ, ਸ਼੍ਰੋਮਣੀ ਅਕਾਲੀ ਦਲ ਦਿੱਲੀ ( ਸਰਨਾ ਦਲ), ਪੰਥਕ ਸੇਵਾ ਦਲ ਤੇ ਜਾਗੋ  ਪਾਰਟੀ ਰਜਿਸਟਰਡ ਹਨ। 
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement