
ਫ਼ਿਰੋਜ਼ਪੁਰ ਡਵੀਜ਼ਨ ਦੀਆਂ 7 ਰੇਲ ਗੱਡੀਆਂ ਇਕ ਅਪ੍ਰੈਲ ਤੋਂ ਦੁਬਾਰਾ ਚਲਣਗੀਆਂ
ਫ਼ਿਰੋਜ਼ਪੁਰ, 27 ਮਾਰਚ (ਪੇ੍ਰਮ ਨਾਥ ਸ਼ਰਮਾ): ਬੀਤੇ ਦਿਨ ਸਾਬਕਾ ਸੰਸਦੀ ਸਕੱਤਰ ਸੁਖਪਾਲ ਸਿੰਘ ਨੰਨੂ ਵਲੋਂ ਲੋਕਲ ਗੱਡੀਆਂ ਚਲਾਉਣ ਸਬੰਧੀ ਡਵੀਜ਼ਨਲ ਰੇਲਵੇ ਮੈਨੇਜਰ ਸੀਮਾ ਸ਼ਰਮਾ ਨੂੰ ਪੱਤਰ ਲਿਖਿਆ ਸੀ ਜਿਸ ਨੂੰ ਉਦੋਂ ਬੂਰ ਪਿਆ ਜਦੋਂ ਰੇਲਵੇ ਵਿਭਾਗ ਵਲੋਂ ਵੱਖ-ਵੱਖ ਸਟੇਸ਼ਨਾਂ ਲਈ ਰੇਲ ਗੱਡੀਆਂ ਚਲਾਉਣ ਦੀ ਸੂਚੀ ਜਾਰੀ ਕਰ ਦਿਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਕੋਰੋਨਾ ਪਾਬੰਦੀਆਂ ਦੌਰਾਨ ਫ਼ਿਰੋਜ਼ਪੁਰ ਤੋਂ ਪੰਜਾਬ ਦੇ ਵੱਖ-ਵੱਖ ਸਟੇਸ਼ਨਾਂ ਤਕ ਆਉਣ-ਜਾਣ ਵਾਲੀਆਂ ਲੋਕਲ ਯਾਤਰੀ ਗੱਡੀਆਂ ਬੰਦ ਕਰ ਦਿਤੀਆਂ ਗਈਆਂ ਸਨ, ਜਿਨ੍ਹਾਂ ਨੂੰ ਮੁੜ ਚਾਲੂ ਕਰ ਦਿਤਾ ਗਿਆ ਹੈ। ਰੇਲ ਵਿਭਾਗ ਵਲੋਂ ਜਾਰੀ ਸੂਚੀ ਅਨੁਸਾਰ ਰੇਲ ਗੱਡੀ ਨੰਬਰ 04378 ਬਰੇਲੀ ਤੋਂ ਅਲੀਗੜ੍ਹ ਜੰਕਸ਼ਨ, ਰੇਲ ਗੱਡੀ ਨੰਬਰ 04377 ਅਲੀਗੜ੍ਹ ਜੰਕਸ਼ਨ ਤੋਂ ਬਰੇਲੀ, ਰੇਲ ਗੱਡੀ ਨੰਬਰ 04977 ਲੁਧਿਆਣਾ ਤੋਂ ਫ਼ਿਰੋਜ਼ਪੁਰ ਕੈਂਟ, ਰੇਲ ਗੱਡੀ ਨੰਬਰ 04998 ਫ਼ਿਰੋਜ਼ਪੁਰ ਕੈਂਟ ਤੋਂ ਲੁਧਿਆਣਾ, ਰੇਲ ਗੱਡੀ ਨੰਬਰ 04509 ਜਾਖਲ ਤੋਂ ਲੁਧਿਆਣਾ, ਰੇਲ ਗੱਡੀ ਨੰਬਰ 04510 ਲੁਧਿਆਣਾ ਤੋਂ ਜਾਖਲ, ਰੇਲ ਗੱਡੀ ਨੰਬਰ 04379 ਰੋਜਾ ਜੰਕਸ਼ਨ ਤੋਂ ਬਰੇਲੀ, ਰੇਲ ਗੱਡੀ ਨੰਬਰ 04380 ਬਰੇਲੀ ਤੋਂ ਰੋਜ਼ਾ ਜੰਕਸ਼ਨ, ਰੇਲ ਗੱਡੀ ਨੰਬਰ 04743 ਹਿਸਾਰ ਤੋਂ ਲੁਧਿਆਣਾ, ਰੇਲ ਗੱਡੀ ਨੰਬਰ 04746 ਲੁਧਿਆਣਾ ਤੋਂ ਹਿਸਾਰ, ਰੇਲ ਗੱਡੀ ਨੰਬਰ 04744 ਲੁਧਿਆਣਾ ਤੋਂ ਚੁਰੂ, ਰੇਲ ਗੱਡੀ ਨੰਬਰ 04745 ਚੁਰੂ ਤੋਂ ਲੁਧਿਆਣਾ, ਰੇਲ ਗੱਡੀ ਨੰਬਰ 04169 ਫ਼ਿਰੋਜ਼ਪੁਰ ਕੈਂਟ ਤੋਂ ਜਲੰਧਰ, ਰੇਲ ਗੱਡੀ ਨੰਬਰ 04170 ਜਲੰਧਰ ਤੋਂ ਫ਼ਿਰੋਜ਼ਪੁਰ ਕੈਂਟ ਆਦਿ ਗੱਡੀਆਂ ਮੁੜ ਸ਼ੁਰੂ ਹੋਣਗੀਆਂ।
ਅਤੇ ਰੇਲ ਗੱਡੀ ਨੰਬਰ 06968 ਫ਼ਿਰੋਜ਼ਪੁਰ ਤੋਂ ਜਲੰਧਰ ਸਿਟੀ ਵੱਖ-ਵੱਖ ਸਟੇਸ਼ਨਾਂ ਲਈ 1 ਅਪ੍ਰੈਲ 2022 ਤੋਂ ਅਪਣੇ ਸਹੀ ਸਮੇਂ ’ਤੇ ਸਟੇਸ਼ਨਾਂ ਤੋਂ ਰਵਾਨਾ ਹੋਣਗੀਆਂ।