ਭਗਵੰਤ ਮਾਨ ਦੀ ਸਰਕਾਰ ਐਸਆਈਟੀ ਅਤੇ ਕਮਿਸ਼ਨਾਂ ਦੀਆਂ ਰਿਪੋਰਟਾਂ ਮੁਤਾਬਕ ਕਰੇ ਕਾਰਵਾਈ : ਮਾਝੀ/ਢਪਾਲੀ
Published : Mar 27, 2022, 6:57 am IST
Updated : Mar 27, 2022, 6:57 am IST
SHARE ARTICLE
image
image

ਭਗਵੰਤ ਮਾਨ ਦੀ ਸਰਕਾਰ ਐਸਆਈਟੀ ਅਤੇ ਕਮਿਸ਼ਨਾਂ ਦੀਆਂ ਰਿਪੋਰਟਾਂ ਮੁਤਾਬਕ ਕਰੇ ਕਾਰਵਾਈ : ਮਾਝੀ/ਢਪਾਲੀ


ਕਿਹਾ, ਸਰਕਾਰ ਅਤੇ ਅਦਾਲਤਾਂ ਦੀ ਭਰੋਸੇਯੋਗਤਾ ਬਰਕਰਾਰ ਰੱਖਣ ਦਾ ਸੁਨਹਿਰੀ ਮੌਕਾ


ਕੋਟਕਪੂਰਾ, 26 ਮਾਰਚ (ਗੁਰਿੰਦਰ ਸਿੰਘ) : 1 ਜੂਨ 2015 ਵਿਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਨ, ਉਸ ਤੋਂ ਬਾਅਦ 24-25 ਸਤੰਬਰ ਦੀ ਦਰਮਿਆਨੀ ਰਾਤ ਨੂੰ  ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਿਆਂ ਦੀਆਂ ਕੰਧਾਂ 'ਤੇ ਹੱਥ ਲਿਖਤ ਇਤਰਾਜ਼ਯੋਗ ਪੋਸਟਰ ਲਾ ਕੇ ਸ਼ਰੇਆਮ ਚੈਲੰਜ ਕਰ ਕੇ 12 ਅਕਤੂਬਰ 2015 ਨੂੰ  ਬਰਗਾੜੀ ਦੀ ਗਲੀਆਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦੀ ਸਾਜ਼ਸ਼ ਹੁਣ ਸਾਰਿਆਂ ਨੂੰ  ਸਮਝ ਆ ਗਈ ਹੈ ਕਿਉਂਕਿ ਸਿੱਖ ਕੌਮ ਉਸੇ ਦਿਨ ਤੋਂ ਹੀ ਇਹ ਗੱਲ ਪੂਰੇ ਤੱਥਾਂ ਅਤੇ ਦਲੀਲਾਂ ਨਾਲ ਆਖਦੀ ਆ ਰਹੀ ਹੈ ਕਿ ਪਹਿਲਾਂ ਬਾਦਲ ਦਲ ਤੇ ਫਿਰ ਕਾਂਗਰਸ ਸਰਕਾਰ ਨੇ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਨੂੰ  ਬਚਾਉਣ ਲਈ ਨਰਮ ਰੁੱਖ ਅਪਣਾਏ, ਜਦ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਨੇ ਬਾਦਲ ਦਲ ਅਤੇ ਸੌਦਾ ਸਾਧ 'ਤੇ ਸ਼ਿਕੰਜਾ ਕਸਣ ਦੀ ਹਿੰਮਤ ਕੀਤੀ ਤਾਂ ਉਹ ਰਿਪੋਰਟ ਵੀ ਕੈਪਟਨ ਸਰਕਾਰ ਦੀ ਬੇਈਮਾਨੀ ਕਰ ਕੇ ਹਾਈ ਕੋਰਟ ਵਲੋਂ ਰੱਦ ਕਰ ਦਿਤੀ ਗਈ ਸੀ |
ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ 'ਦਰਬਾਰ-ਏ-ਖ਼ਾਲਸਾ' ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਅਤੇ ਭਾਈ ਹਰਜੀਤ ਸਿੰਘ ਢਪਾਲੀ ਨੇ ਕਿਹਾ ਕਿ ਆਈ.ਜੀ. ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਐਸ.ਆਈ.ਟੀ. ਨੇ ਮੌੜ ਮੰਡੀ ਬੰਬ ਧਮਾਕੇ ਦੀ ਵੀ ਪੈੜ ਕੱਢ ਕੇ ਸੌਦਾ ਸਾਧ ਤਕ ਤਾਰਾਂ ਜੋੜ ਦਿਤੀਆਂ ਗਈਆਂ ਸਨ ਪਰ ਹਰ ਵਾਰ ਦੀ ਤਰ੍ਹਾਂ ਸਿਆਸੀ ਆਗੂਆਂ ਦੀ ਕਿਰਪਾ ਨਾਲ ਇਹ ਸਾਧ ਬਚਦਾ ਰਿਹਾ, ਅੱਜ ਜਦ ਬੇਅਦਬੀ ਮਾਮਲੇ 'ਚ ਸੌਦਾ ਸਾਧ ਨੂੰ  ਨਾਮਜ਼ਦ ਕੀਤਾ ਗਿਆ ਹੈ ਤਾਂ ਹੁਣ ਪੰਜਾਬ ਸਰਕਾਰ ਇਸ ਨੂੰ  ਕਰੜੇ ਹੱਥੀਂ ਨਜਿੱਠੇ ਤਾਂ ਹੀ ਇਨਸਾਫ਼ ਹੋ ਸਕਦਾ ਹੈ | ਉਨ੍ਹਾਂ ਆਖਿਆ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਕੋਟਕਪੂਰਾ, ਬਹਿਬਲ ਕਲਾਂ ਗੋਲੀਕਾਂਡ ਅਤੇ ਬੇਅਦਬੀ ਮਾਮਲੇ ਦੀ ਸਾਰੀ ਪਰਤ ਖੋਲ੍ਹਣ ਲਈ ਜਸਟਿਸ ਕਾਟਜੂ, ਜਸਟਿਸ ਰਣਜੀਤ ਸਿੰਘ ਕਮਿਸ਼ਨ ਸਮੇਤ ਕੁੰਵਰਵਿਜੈ ਪ੍ਰਤਾਪ ਸਿੰਘ ਆਦਿ ਦੀਆਂ ਰਿਪੋਰਟਾਂ 'ਤੇ ਹੀ ਕੰਮ ਕਰਨ ਤਾਂ ਬਹੁਤ ਜਲਦ ਸਾਰੇ ਦੋਸ਼ੀ ਨੰਗੇ ਕੀਤੇ ਜਾ ਸਕਦੇ ਹਨ |
ਭਾਈ ਮਾਝੀ ਅਤੇ ਭਾਈ ਢਪਾਲੀ ਨੇ ਕਿਹਾ ਕਿ ਹੁਣ ਸਮਾਂਬੱਧ ਤਰੀਕੇ ਨਾਲ ਜਲਦ ਤੋਂ ਜਲਦ ਬੇਅਦਬੀ ਮਾਮਲੇ 'ਤੇ ਇਨਸਾਫ਼ ਕੀਤਾ ਜਾਵੇ ਤਾਂ ਹੀ ਦੁਨੀਆਂ ਭਰ ਵਿਚ ਵਸਦੇ ਸਿੱਖ ਅਤੇ ਇਨਸਾਫ਼ ਪਸੰਦ ਲੋਕਾਂ ਨੂੰ  ਸਕੂਨ ਮਿਲੇਗਾ |

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement