ਪੈਨਸ਼ਨ ਬੰਦ ਹੋਣ ਦਾ ਵਿਰੋਧ ਕਰਨ ਵਾਲਿਆਂ ਨੂੰ CM ਦਾ ਜਵਾਬ, ''ਨਾ ਬਣਦੇ MLA ਕੋਈ ਹੋਰ ਕੰਮ ਕਰ ਲੈਂਦੇ''
Published : Mar 27, 2022, 11:32 am IST
Updated : Apr 9, 2022, 8:06 pm IST
SHARE ARTICLE
Bhagwant Mann
Bhagwant Mann

ਅਸੀਂ ਕੋਈ ਕਾਰਡ ਨਹੀਂ ਭੇਜਿਆ ਸੀ ਕਿ ਆਓ ਵਿਧਾਇਕ ਬਣ ਜਾਓ।


ਚੰਡੀਗੜ੍ਹ - ਪੰਜਾਬ 'ਚ 'ਇਕ ਵਿਧਾਇਕ-ਇਕ ਪੈਨਸ਼ਨ' ਲਾਗੂ ਕਰਨ ਤੋਂ ਬਾਅਦ ਕੁਝ ਸਾਬਕਾ ਵਿਧਾਇਕ ਇਸ ਦਾ ਵਿਰੋਧ ਕਰ ਰਹੇ ਹਨ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਖਰੀ-ਖੋਟੀ ਸੁਣਾਈ। ਮਾਨਸਾ ਪਹੁੰਚੇ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕੋਈ ਕਾਰਡ ਨਹੀਂ ਭੇਜਿਆ ਸੀ ਕਿ ਆਓ ਵਿਧਾਇਕ ਬਣ ਜਾਓ। ਤੁਸੀਂ ਨਾ ਬਣਦੇ ਕੋਈ ਹੋਰ ਕੰਮ ਕਰ ਲੈਂਦੇ। 

ਮਾਨ ਨੇ ਕਿਹਾ ਕਿ ‘ਇਕ ਵਿਧਾਇਕ-ਇਕ ਪੈਨਸ਼ਨ’ ਦੇ ਫੈਸਲੇ ਕਾਰਨ ਪੂਰੇ ਦੇਸ਼ ਵਿਚ ਬਹਿਸ ਚੱਲ ਰਹੀ ਹੈ। ਪੰਜਾਬ ਵਿਚ 8 ਤੋਂ 9 ਪੈਨਸ਼ਨਾਂ ਲਈਆਂ ਜਾ ਰਹੀਆਂ ਹਨ। ਪਰਿਵਾਰ ਨੂੰ ਵੀ ਪੈਨਸ਼ਨ ਮਿਲ ਰਹੀ ਹੈ। ਮੁਫ਼ਤ ਇਲਾਜ, ਰੇਲ ਸੇਵਾ ਵੀ ਮੁਫ਼ਤ ਅਤੇ ਹਵਾਈ ਸਫ਼ਰ ਉਪਲੱਬਧ ਹੈ। ਇਸ ਲਈ ਸਰਕਾਰੀ ਖ਼ਜ਼ਾਨੇ ਨੂੰ ਜੋ ਜ਼ੰਜੀਰਾਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਹੁਣ ਜਨਤਾ ਲਈ ਖੋਲ੍ਹਣਾ ਹੋਵੇਗਾ। 

kuldeep Vaid

kuldeep Vaid

ਮਾਨ ਨੇ ਕਿਹਾ ਕਿ ਕੁਝ ਕਾਂਗਰਸੀ ਕਹਿ ਰਹੇ ਹਨ ਕਿ ਦਿੱਲੀ ਦੇ ਵਿਧਾਇਕ ਦੀ ਤਨਖ਼ਾਹ 2.50 ਲੱਖ ਹੈ। ਪਹਿਲਾਂ ਇਸ ਨੂੰ ਘਟਾਓ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਵਿਧਾਇਕ ਦੀ ਮੁੱਢਲੀ ਤਨਖਾਹ 12 ਹਜ਼ਾਰ ਹੈ। ਭੱਤੇ ਜੋੜ ਕੇ 54 ਹਜ਼ਾਰ ਮਿਲਦੇ ਹਨ। ਜਿਹੜੇ ਵਿਧਾਇਕ ਨਹੀਂ ਰਹਿੰਦੇ, ਉਨ੍ਹਾਂ ਦੀ ਪੈਨਸ਼ਨ 7200 ਰੁਪਏ ਹੈ। 
ਦੱਸ ਦਈਏ ਕਿ ਲੁਧਿਆਣਾ ਦੀ ਗਿੱਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਹੇ ਕੁਲਦੀਪ ਵੈਦ ਨੇ ਮਾਨ ਸਰਕਾਰ ਦੇ ਪੈਨਸ਼ਨ ਵਾਲੇ ਫੈਸਲੇ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਖਰਚੇ ਪੂਰੇ ਕਰਨੇ ਔਖੇ ਹੋ ਜਾਣਗੇ।

Parkash Badal And Sukhbir BadalParkash Badal And Sukhbir Badal

ਪਰਿਵਾਰ ਦੇ ਖਰਚੇ ਦੇ ਨਾਲ-ਨਾਲ ਉਹਨਾਂ ਨੂੰ ਮਿਲਣ ਆਉਣ ਵਾਲੇ ਲੋਕਾਂ ਲਈ ਚਾਹ-ਪਾਣੀ ਦਾ ਵੀ ਪ੍ਰਬੰਧ ਕਰਨਾ ਪੈਂਦਾ ਹੈ। ਵੈਸੇ ਵੀ ਪੈਨਸ਼ਨ ਇੱਕ ਵਾਰ ਹੀ ਮਿਲਦੀ ਹੈ। ਭਵਿੱਖ ਵਿਚ ਵਧਦੀ ਹੈ। ਵੈਦ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਮਾਨ ਸਰਕਾਰ ਦੇ ਇਸ ਫੈਸਲੇ ਨਾਲ ਭ੍ਰਿਸ਼ਟਾਚਾਰ ਵਧੇਗਾ। ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਵੀ ਪੈਨਸ਼ਨ ਦੇ ਮੁੱਦੇ 'ਤੇ ਖੁੱਲ੍ਹ ਕੇ ਬੋਲ ਰਹੇ ਹਨ। ਬਾਦਲ ਨੇ ਕਿਹਾ ਕਿ ਰਾਜਨੀਤੀ ਇਕ ਸੇਵਾ ਹੈ। ਵਿਧਾਇਕ ਬਣਨ ਤੋਂ ਬਾਅਦ ਕੋਈ ਪੈਨਸ਼ਨ ਨਹੀਂ ਲੈਣੀ ਚਾਹੀਦੀ। ਮੈਂ ਪਹਿਲੇ ਦਿਨ ਹੀ ਨਾਂਹ ਕਰ ਦਿੱਤੀ ਸੀ। 

ਜੇਕਰ ਪੈਨਸ਼ਨ ਲੈਂ ਲੈਂਦਾ ਤਾਂ 6 ਲੱਖ ਦੇ ਕਰੀਬ ਪੈਨਸ਼ਨ ਮਿਲਣੀ ਸੀ। ਵਿਧਾਇਕ ਬਣਨਾ ਸੇਵਾ ਹੈ, ਨੌਕਰੀ ਨਹੀਂ। ਪੈਨਸ਼ਨ ਵਿਧਾਇਕਾਂ ਦਾ ਅਧਿਕਾਰ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਲੰਮਾ ਸਮਾਂ ਪੰਜਾਬ ਦੇ ਮੁੱਖ ਮੰਤਰੀ ਰਹੇ ਬਾਦਲ ਨੇ ਕਦੇ ਵੀ ਪੈਨਸ਼ਨ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement