ਮੰਗਾਂ ਮਨਵਾਉਣ ਲਈ ਬਜ਼ੁਰਗ ਜੋੜਾ ਢਾਈ ਸਾਲ ਦੀ ਪੋਤਰੀ ਨੂੰ ਲੈ ਕੇ ਟੈਂਕੀ 'ਤੇ ਚੜਿ੍ਹਆ
Published : Mar 27, 2022, 6:55 am IST
Updated : Mar 27, 2022, 6:55 am IST
SHARE ARTICLE
image
image

ਮੰਗਾਂ ਮਨਵਾਉਣ ਲਈ ਬਜ਼ੁਰਗ ਜੋੜਾ ਢਾਈ ਸਾਲ ਦੀ ਪੋਤਰੀ ਨੂੰ ਲੈ ਕੇ ਟੈਂਕੀ 'ਤੇ ਚੜਿ੍ਹਆ


ਮੰਗਾਂ ਨਾ ਮੰਨਣ 'ਤੇ ਪਟਰੌਲ ਪਾ ਕੇ ਆਤਮਦਾਹ ਕਰਨ ਦੀ ਦਿਤੀ ਧਮਕੀ

ਜ਼ੀਰਾ, 26 ਮਾਰਚ (ਰਜਨੀਸ਼ ਆਜ਼ਾਦ) : ਤਹਿਸੀਲ ਜ਼ੀਰਾ ਦੇ ਪਿੰਡ ਮਹੀਆਂਵਾਲਾ ਕਲਾਂ ਵਿਖੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ ਜਦੋਂ ਇਕ ਬਜ਼ੁਰਗ ਜੋੜਾ ਅਪਣੀਆਂ ਮੰਗਾਂ ਮਨਵਾਉਣ ਲਈ ਅਪਣੀ ਢਾਈ ਸਾਲ ਦੀ ਪੋਤਰੀ ਸਮੇਤ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਿਆ | ਦੋ ਲੀਟਰ ਦੀ ਪਟਰੌਲ ਦੀ ਬੋਤਲ ਲੈ ਕੇ ਕਰੀਬ ਸਵਾ ਸੌ ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਬਜ਼ੁਰਗ ਜੋੜੇ ਨੇ ਹੇਠਾਂ ਇਕੱਠੇ ਹੋਏ ਪਿੰਡ ਵਾਸੀਆਂ ਨੂੰ  ਮੰਗਾਂ ਨਾ ਮੰਨੇ ਜਾਣ 'ਤੇ ਪਰਵਾਰ ਸਮੇਤ ਅਪਣੇ ਉਪਰ ਪਟਰੌਲ ਪਾ ਕੇ ਆਤਮਦਾਹ ਕਰਨ ਦੀ ਧਮਕੀ ਦੇ ਦਿਤੀ |
ਟੈਂਕੀ 'ਤੇ ਚੜ੍ਹੇ ਬਜ਼ੁਰਗ ਜਗਸੀਰ ਸਿੰਘ ਉਰਫ਼ ਜੱਗਾ ਵਾਸੀ ਪਿੰਡ ਮਹੀਆਂਵਾਲਾ ਕਲਾਂ ਨੇ ਪੱਤਰਕਾਰਾਂ ਨੂੰ  ਜਾਣਕਾਰੀ ਦਿੰਦਿਆਂ ਦਸਿਆ ਕਿ ਉਹ ਪਿਛਲੇ ਸਮੇਂ ਦੌਰਾਨ ਅਪਣੇ ਪਿੰਡ ਦੇ ਹੀ ਇਕ ਜ਼ਿਮੀਂਦਾਰ ਨਾਲ ਸੀਰੀ ਦਾ ਕੰਮ ਕਰਦਾ ਸੀ ਜਿਸ ਪਾਸੋਂ ਉਸ ਨੇ ਕੱੁਝ ਪੇਸ਼ਗੀ ਪੈਸੇ ਲਏ ਹੋਏ ਸਨ | ਉਸ ਨੇ ਦਸਿਆ ਕਿ ਕਿਸੇ ਕਾਰਨ ਉਹ ਇਕ ਦਿਨ ਜ਼ਿਮੀਂਦਾਰ ਦੇ ਘਰ ਕੰਮ 'ਤੇ ਨਾ ਜਾ ਸਕਿਆ ਤਾਂ ਅਗਲੇ ਦਿਨ ਕੰਮ ਜਾਣ 'ਤੇ ਮਾਲਕ ਜ਼ਿਮੀਂਦਾਰ ਨੇ ਉਸ ਦੀ ਕੁੱਟਮਾਰ ਕੀਤੀ ਤੇ ਧਮਕੀ ਦਿੰਦਿਆਂ ਕਿਹਾ ਕਿ ਮੇਰੇ ਪੈਸੇ ਵਾਪਸ ਕਰ ਨਹੀਂ ਤਾਂ ਤੈਨੂੰ ਕੁੱਟ-ਕੁੱਟ ਕੇ ਮਾਰ ਦੇਵਾਂਗਾ ਅਤੇ ਉਸ ਨੇ ਜਾਤੀ ਸੂਚਕ ਸ਼ਬਦ ਵੀ ਬੋਲੇ ਜਿਸ ਸਬੰਧੀ ਉਸ ਨੇ ਇਨਸਾਫ਼ ਲੈਣ ਲਈ ਸਾਲ 2005 ਵਿਚ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ  ਅਪਣੇ ਮਾਲਕ ਜ਼ਿਮੀਂਦਾਰ ਵਿਰੁਧ ਕਾਰਵਾਈ ਲਈ ਲਿਖਤੀ ਦਰਖਾਸਤਾਂ ਵੀ ਭੇਜੀਆਂ ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦੋਸ਼ੀਆਂ ਵਿਰੁਧ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਰ ਕੇ ਮਜਬੂਰ ਹੋ ਕੇ ਉਸ ਨੂੰ  ਇਨਸਾਫ਼ ਲੈਣ ਲਈ ਪਰਵਾਰ ਸਮੇਤ ਪਾਣੀ ਦੀ ਟੈਂਕੀ 'ਤੇ ਚੜ੍ਹਨਾ ਪਿਆ | ਸੂਚਨਾ ਮਿਲਣ 'ਤੇ ਬਲਰਾਜ ਸਿੰਘ ਐਸ.ਐਚ.ਓ ਥਾਣਾ ਸਦਰ ਜ਼ੀਰਾ ਭਾਰੀ ਪੁਲਿਸ ਫ਼ੋਰਸ ਸਮੇਤ ਅਤੇ ਨਾਇਬ ਤਹਿਸੀਲਦਾਰ ਵਿਨੋਦ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਬਜ਼ੁਰਗ ਜੋੜੇ ਵਲੋਂ ਰਖੀਆਂ ਗਈਆਂ ਮੰਗਾਂ ਦੇ ਸਬੰਧ ਵਿਚ ਤੱਥਾਂ ਦੇ ਆਧਾਰ 'ਤੇ ਜਾਂਚ ਕਰ ਕੇ ਦੋਸ਼ੀਆਂ ਵਿਰੁਧ ਬਣਦੀ ਕਾਰਵਾਈ ਕਰਨ ਅਤੇ ਉਸ ਨੂੰ  ਇਨਸਾਫ਼ ਦਿਵਾਉਣ ਦਾ ਭਰੋਸਾ ਦਿਤੇ ਜਾਣ 'ਤੇ ਬਜ਼ੁਰਗ ਜੋੜਾ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਰ ਆਇਆ |

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement