
ਗੁਆਂਢੀ ਤੇ ਉਸ ਦੇ ਬਾਊਸਰਾਂ ਨੇ ਚਲਾਈਆਂ ਸਨ ਗੋਲੀਆਂ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) : ਬੀਤੀ ਦੇਰ ਰਾਤ ਗੁਆਂਢੀ ਨਾਲ ਲੜਾਈ ਹੋਣ ਉੱਤੇ ਉਸ ਦੇ ਬਾਊਂਸਰਾਂ ਵੱਲੋਂ ਗੋਲੀਆਂ ਚਲਾਏ ਜਾਣ ਕਾਰਨ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਤੇ ਕਾਂਗਰਸੀ ਪਰਮਜੀਤ ਸਿੰਘ ਬੱਤਰਾ ਅਤੇ ਉਨ੍ਹਾਂ ਦਾ ਲੜਕਾ ਕਨਿਸ਼ਕ ਬੱਤਰਾ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ਵਿਚ ਉਨ੍ਹਾਂ ਨੂੰ ਇਲਾਜ ਲਈ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਡਾ. ਰਣਜੀਤ ਐਵੀਨਿਊ ਦੇ ਏ ਬਲਾਕ ‘ਚ ਕੰਵਰ ਢੀਂਗਰਾ ਦੇ ਘਰ ਕੋਈ ਪ੍ਰੋਗਰਾਮ ਚੱਲ ਰਿਹਾ ਸੀ।
photo
ਇਸ ਦੌਰਾਨ ਰਾਤ ਕਰੀਬ ਡੇਢ ਵਜੇ ਪਰਮਜੀਤ ਸਿੰਘ ਬੱਤਰਾ ਵੱਲੋਂ ਗਲੀ ਨੂੰ ਲੱਗਦੇ ਗੇਟ ਬੰਦ ਕਰ ਦਿੱਤੇ ਗਏ। ਗੇਟ ਬੰਦ ਕਰਨ ਉੱਤੇ ਕੁੰਵਰ ਢੀਂਗਰਾ ਦੇ ਬਾਊਂਸਰ ਦੀ ਪਰਮਜੀਤ ਬੱਤਰਾ ਨਾਲ ਬਹਿਸਬਾਜ਼ੀ ਹੋ ਗਈ। ਪਰਮਜੀਤ ਬੱਤਰਾ ਵੱਲੋਂ ਫੋਨ ਉਤੇ ਇਸ ਬਾਰੇ ਕੰਵਰ ਢੀਂਗਰਾ ਨੂੰ ਜਾਣਕਾਰੀ ਦਿੱਤੀ ਜਿਸ ਮਗਰੋਂ ਢੇਂਗਰਾ ਆਪਣੇ ਬਾਊਂਸਰਾਂ ਨਾਲ ਪੁੱਜੇ।
photo
ਇਸ ਦੌਰਾਨ ਦੋਵੇਂ ਧਿਰਾਂ ਵਿਚ ਹੋਏ ਝਗੜੇ ਦੌਰਾਨ ਕੰਵਰ ਢੀਂਗਰਾ ਦੇ ਬਾਊਂਸਰਾਂ ਵੱਲੋਂ ਗੋਲੀ ਚਲਾਈ ਗਈ ਜਿਸ ਦੌਰਾਨ ਪਰਮਜੀਤ ਬੱਤਰਾ ਤੇ ਉਨ੍ਹਾਂ ਦਾ ਲੜਕਾ ਕਨਿਸ਼ਕ ਬੱਤਰਾ ਜ਼ਖ਼ਮੀ ਹੋ ਗਏ। ਦੱਸ ਦੇਈਏ ਕਿ ਪਰਮਜੀਤ ਬੱਤਰਾ ਦੇ ਇਕ ਜਦਕਿ ਉਨ੍ਹਾਂ ਦੇ ਲੜਕੇ ਕਨਿਸ਼ਕ ਦੇ ਦੋ ਗੋਲ਼ੀਆਂ ਲੱਗੀਆਂ। ਪਰਮਜੀਤ ਬੱਤਰਾ ਨੂੰ ਅਮਨਦੀਪ ਹਸਪਤਾਲ ਅਤੇ ਕਨਿਸ਼ਕ ਦੀ ਹਾਲਤ ਗੰਭੀਰ ਹੋਣ ਕਰਕੇ ਡੀਐਮਸੀ ਲੁਧਿਆਣਾ ਦਾਖ਼ਲ ਕਰਵਾ ਦਿੱਤਾ ਗਿਆ ਹੈ।
photo
ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਬਾਊਸਰਾਂ ਦੇ ਵੀ ਜ਼ਖ਼ਮੀ ਹੋਣ ਕਾਰਨ ਦੋਹਾਂ ਧਿਰਾਂ ‘ਤੇ ਕਰਾਸ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਪੰਜਾਬ ਮੀਡੀਅਮ ਇੰਡਸਟਰੀ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਮਜੀਤ ਸਿੰਘ ਬੱਤਰਾ ਦਾ ਹਾਲ ਜਾਨਣ ਲਈ ਸ਼ਹਿਰ ਦੇ ਨਾਮਵਰ ਕਾਂਗਰਸੀ ਆਗੂ ਹਸਪਤਾਲ ਪਹੁੰਚੇ ਜਿਥੇ ਉਹ ਜ਼ੇਰੇ ਇਲਾਜ ਹਨ।