
ਕਿਹਾ, ‘ਆਪ ਸਰਕਾਰ’ ਦੀ ਨਸ਼ਿਆਂ ਵਿਰੁਧ ਕਾਰਵਾਈ ਕਰਨ ਵਿਚ ਲਾਪ੍ਰਵਾਹੀ ਸਾਫ਼ ਜ਼ਾਹਰ ਹੁੰਦੀ ਹੈ
ਚੰਡੀਗੜ੍ਹ, 27 ਮਾਰਚ (ਭੁੱਲਰ): ਪੰਜਾਬ ਸਰਕਾਰ ਵਲੋਂ ਪਟਿਆਲਾ ਜੇਲ ਦੇ ਸੁਪਰਡੈਂਟ ਸਿਵਰਾਜ ਸਿੰਘ ਦੀ ਬਦਲੀ ਦਾ ਮਾਮਲਾ ਵਿਰੋਧੀ ਧਿਰ ਵਿਚ ਗਰਮਾਉਂਦਾ ਜਾ ਰਿਹਾ ਹੈ। ਹੁਣ ਸਾਬਕਾ ਡਿਪਟੀ ਸੀਐਮ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰ ਕੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਜੇਲ ਵਿਚ ਵੀਆਈਪੀ ਸਹੂਲਤਾਂ ਮਿਲਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਿਵਰਾਜ ਸਿੰਘ ਨੂੰ ਬਦਲ ਕੇ ਨਵਾਂ ਜੇਲ ਸੁਪਰਡੈਂਟ ਸੁੱਚਾ ਸਿੰਘ ਲਗਾਇਆ ਹੈ, ਉਹ ਬਾਦਲ ਪ੍ਰਵਾਰ ਦੇ ਬਹੁਤ ਕਰੀਬੀ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਿਭਾਗ ਵਲੋਂ ਨਵੇਂ ਜੇਲ ਸੁਪਰਡੈਂਟ ਸੁੱਚਾ ਸਿੰਘ ਨੂੰ ਵੀ ਚਾਰਜਸੀਟ ਕੀਤਾ ਗਿਆ ਹੈ। ਇਸ ਦੇ ਬਾਵਜੂਦ ਸਰਕਾਰ ਨੇ ਲਾਪ੍ਰਵਾਹੀ ਦਾ ਸਬੂਤ ਦਿੰਦਿਆਂ