ਰਾਜਸਥਾਨ ਦੇ ਸਕੂਲਾਂ ਵਿਚ ਪੰਜਾਬੀ ਵਿਸ਼ੇ ਦੀ ਥਾਂ ਸੰਸਕਿ੍ਤ ਪੜ੍ਹਨ ਲਈ ਮਜਬੂਰ ਕਰਨ ਵਿਰੁਧ ਰੋਸ
Published : Mar 27, 2022, 6:53 am IST
Updated : Mar 27, 2022, 6:53 am IST
SHARE ARTICLE
image
image

ਰਾਜਸਥਾਨ ਦੇ ਸਕੂਲਾਂ ਵਿਚ ਪੰਜਾਬੀ ਵਿਸ਼ੇ ਦੀ ਥਾਂ ਸੰਸਕਿ੍ਤ ਪੜ੍ਹਨ ਲਈ ਮਜਬੂਰ ਕਰਨ ਵਿਰੁਧ ਰੋਸ

ਸਿੱਖ ਆਗੂਆਂ ਨੇ ਡਿਪਟੀ ਕਮਿਸ਼ਨ ਨੂੰ  ਦਿਤਾ ਮੰਗ ਪੱਤਰ ਅਤੇ ਸਿਖਿਆ ਅਧਿਕਾਰੀਆਂ ਨੂੰ  ਦਿਤੀ ਚੇਤਾਵਨੀ

ਸ੍ਰੀ ਗੰਗਾਨਗਰ/ਮਲੋਟ, 26 ਮਾਰਚ (ਹਰਦੀਪ ਸਿੰਘ ਖ਼ਾਲਸਾ) : ਰਾਜਸਥਾਨ ਦੇ ਸਿੱਖ ਆਗੂਆਂ ਵਲੋਂ ਰਾਜਸਥਾਨ ਦੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ  ਸੋਚੀ ਸਮਝੀ ਸਾਜ਼ਸ਼ ਤਹਿਤ ਪੰਜਾਬੀ ਵਿਸ਼ੇ ਦੀ ਥਾਂ ਸੰਸਕਿ੍ਤ ਪੜ੍ਹਨ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ | ਸਿਖਿਆ ਅਧਿਕਾਰੀਆਂ 'ਤੇ ਫ਼ਿਰਕਾਪ੍ਰਸਤੀ ਦੀ ਖੇਡ ਵਿਚ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਦੋਸ਼ ਲਗਾਉਂਦਿਆਂ ਸਿਖਿਆ ਵਿਭਾਗ ਅਤੇ ਸ੍ਰੀ ਗੰਗਾਨਗਰ ਦੇ ਡਿਪਟੀ ਕਮਿਸ਼ਨਰ ਨੂੰ  ਮਿਲ ਕੇ ਇਤਰਾਜ਼ ਦਰਜ ਕਰਵਾਇਆ ਗਿਆ ਅਤੇ ਸਕੂਲਾਂ ਵਿਚ ਪੰਜਾਬੀ ਵਿਸ਼ੇ ਨੂੰ  ਲਾਗੂ ਕਰਨ ਅਤੇ ਲੋੜੀਂਦੇ ਅਧਿਆਪਕਾਂ ਦੀ ਤਾਇਨਾਤੀ ਕਰਨ ਦੀ ਮੰਗ ਕੀਤੀ |
ਰਾਜਸਥਾਨ ਦੇ ਸਿੱਖ ਐਡਵਾਈਜ਼ਰੀ ਕਮੇਟੀ ਦੇ ਆਗੂ ਤਜਿੰਦਰਪਾਲ ਸਿੰਘ ਟਿੰਮਾ ਦੀ ਅਗਵਾਈ ਵਿਚ ਗੁਰਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੰਮਤੀ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਗੰਗਾਨਗਰ ਸ੍ਰੀਮਤੀ ਰੁਕਮਨੀ ਰਿਆੜ ਨੂੰ  ਮੰਗ ਪੱਤਰ ਦਿਤਾ | ਆਗੂਆਂ ਨੇ ਸਿਖਿਆ ਅਧਿਕਾਰੀਆਂ 'ਤੇ ਦੋਸ਼ ਲਾਇਆ ਕਿ ਰਾਜਸਥਾਨ ਦੇ ਸਕੂਲਾਂ ਵਿਚ ਪੰਜਾਬੀ ਵਿਸ਼ੇ ਦੀ ਥਾਂ ਵਿਦਿਆਰਥੀਆਂ ਨੂੰ  ਸੰਸਕਿ੍ਤ ਵਿਸ਼ਾ ਰੱਖਣ ਲਈ ਦਬਾਅ ਬਣਾਇਆ ਜਾ ਰਿਹਾ ਹੈ | ਸਕੂਲਾਂ ਵਿਚ ਛੇਵੀਂ ਕਲਾਸ ਤੋਂ ਅਠਵੀਂ ਤਕ ਪੰਜਾਬੀ ਵਿਸ਼ਾ ਪੜ੍ਹਾਇਆ ਜਾਂਦਾ ਹੈ ਪਰ ਪੰਜਾਬੀ ਪੜ੍ਹੇ ਵਿਦਿਆਰਥੀਆਂ ਨੂੰ  ਵਿਸ਼ਾ ਬਦਲ ਕੇ ਦੂਸਰੀ ਭਾਸ਼ਾ ਸੰਸਕਿ੍ਤ ਪੜ੍ਹਨ ਲਈ ਮਜਬੂਰ ਕਰਨ ਲਈ ਸਿਖਿਆ ਵਿਭਾਗ ਦੇ ਮੁੱਖ ਅਧਿਆਪਕ ਵਿਦਿਆਰਥੀਆਂ ਨੂੰ  ਇਹ ਆਖ ਕੇ ਗੁਮਰਾਹ ਕਰ ਰਹੇ ਹਨ ਕਿ ਪੰਜਾਬੀ ਵਿਸ਼ੇ ਦਾ ਕੋਈ ਫ਼ਾਇਦਾ ਨਹੀਂ, ਕਿਉਂ ਅਪਣੀ ਜ਼ਿੰਦਗੀ ਖ਼ਰਾਬ ਕਰ ਰਹੇ ਹੋ?'
ਭਾਈ ਤਜਿੰਦਰਪਾਲ ਸਿੰਘ ਟਿੰਮਾ ਨੇ ਦਸਿਆ ਕਿ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ  ਜਾਂਚ ਕਰ ਕੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ | ਜਦਕਿ ਉਹ ਖ਼ੁਦ ਵਫ਼ਦ ਨਾਲ ਜ਼ਿਲ੍ਹਾ ਸਿਖਿਆ ਅਧਿਕਾਰੀ ਦੇ ਦਫ਼ਤਰ ਜਾ ਕੇ ਅਧਿਕਾਰੀਆਂ ਨੂੰ  ਇਸ ਵਿਸ਼ੇ ਬਾਰੇ ਜਾਣੂ ਕਰਵਾ ਕੇ ਆਏ ਹਨ ਅਤੇ ਨਾਲ ਹੀ ਚੇਤਾਵਨੀ ਦਿਤੀ ਕਿ ਸਿਖਿਆ ਅਧਿਕਾਰੀ ਫ਼ਿਰਕਾਪ੍ਰਸਤੀ ਦੀ ਖੇਡ ਵਿਚ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਕਰਨ ਅਤੇ ਜ਼ਬਰਦਸਤੀ ਕੋਈ ਹੋਰ ਭਾਸ਼ਾ ਥੋਪਣ ਦੀ ਵੀ ਕੋਸ਼ਿਸ਼ ਨਾ ਕਰਨ | ਇਸ ਵਫ਼ਦ ਵਿਚ ਐਡਵੋਕੇਟ ਜਿੰਦਰ ਸਿੰਘ ਜੋਲੀ ਭਾਟੀਆ, ਐਡਵੋਕੇਟ ਪਵਨਪ੍ਰੀਤ ਸਿੰਘ ਭਾਟੀਆ, ਐਡਵੋਕੇਟ ਅਨਿਲ ਜਾਗਿੜ, ਐਡਵੋਕੇਟ ਗੁਰਸ਼ਰਨ ਸਿੰਘ, ਐਡਵੋਕੇਟ ਦਰਸ਼ਨ ਸਿੰਘ, ਐਡਵੋਕੇਟ ਕੰਚਨਦੀਪ, ਐਡਵੋਕੇਟ ਰਜਤ ਸ਼ਰਮਾ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਧਾਨ ਹਰਪ੍ਰੀਤ ਸਿੰਘ ਬੱਬਲੂ, ਦਲੀਪ ਸਿੰਘ, ਬਾਬਾ ਜਗਦੇਵ ਸਿੰਘ, ਜਸਵੀਰ ਸਿੰਘ ਪਿੰਕੂ, ਤਿਰਲੋਚਨ ਸਿੰਘ ਆਦਿ ਮੌਜੂਦ ਸਨ |

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement