
ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ
ਤਲਵੰਡੀ ਭਾਈ : ਪਿੰਡ ਖੋਸਾ ਦਲ ਸਿੰਘ ਵਾਲਾ 'ਚ ਦਰਦਨਾਕ ਹਾਦਸਾ ਵਾਪਰਿਆ। ਇਥੇ ਕਾਰ ਅਤੇ ਟਰੱਕ ਦੀ ਆਹਮੋ-ਸਾਹਮਣੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ 6 ਮਹੀਨੇ ਦੇ ਬੱਚੇ ਸਮੇਤ ਪਤਨੀ-ਪਤੀ ਦੀ ਮੌਤ ਹੋ ਗਈ।
Tragic accident
ਦੱਸਿਆ ਜਾਂਦਾ ਹੈ ਕਿ ਕਾਰ ਸਵਾਰ ਰਾਜਦੀਪ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਅਲੀਪੁਰ ਥਾਣਾ ਮੱਲਾਂਵਾਲਾ ਆਪਣੀ ਪਤਨੀ ਮਨਦੀਪ ਕੌਰ ਅਤੇ ਆਪਣੇ ਬੇਟੇ ਗੁਰੂ ਸਾਹਿਬ ਸਿੰਘ ਉਮਰ 6 ਮਹੀਨੇ ਨਾਲ ਜ਼ੀਰਾ ਵੱਲ ਨੂੰ ਜਾ ਰਹੇ ਸਨ।
Death
ਇਸ ਦੌਰਾਨ ਜਦੋਂ ਉਹ ਖੋਸਾ ਦਲ ਸਿੰਘ ਨੇੜੇ ਪਹੁੰਚੇ ਤਾਂ ਸਰਹਿੰਦ ਫੀਡਰ ਕੋਲ ਉਨ੍ਹਾਂ ਦੀ ਕਾਰ ਦੀ ਜ਼ੀਰਾ ਵਾਲੇ ਪਾਸਿਓਂ ਆ ਰਹੇ ਇਕ ਟਰੱਕ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਹਾਦਸੇ ’ਚ ਕਾਰ ਸਵਾਰ ਇਕੋ ਪਰਿਵਾਰ ਦੇ 3 ਮੈਂਬਰ ਮੌਕੇ ’ਤੇ ਹੀ ਦਮ ਤੋੜ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਹੀ ਉੱਡ ਗਏ।