ਪੰਜਾਬ ’ਚ 307219  ਦਿਵਿਆਂਗਜਨਾਂ ਨੂੰ UDID ਕਾਰਡ ਜਾਰੀ: ਡਾ. ਬਲਜੀਤ ਕੌਰ
Published : Mar 27, 2023, 6:03 pm IST
Updated : Mar 27, 2023, 6:03 pm IST
SHARE ARTICLE
Dr Baljeet Kaur
Dr Baljeet Kaur

ਪੰਜਾਬ ਰਾਜ ਨੂੰ ਯੂਡੀਆਈਡੀ ਕਾਰਡ ਬਣਾਉਣ 'ਤੇ ਹਾਸਲ ਹੋਇਆ 10ਵਾਂ ਸਥਾਨ

ਚੰਡੀਗੜ੍ਹ -  ਪੰਜਾਬ ਸਰਕਾਰ ਵੱਲੋਂ ਸੂਬੇ ਦੇ 307219 ਦਿਵਿਆਂਗ ਵਿਅਕਤੀਆਂ ਨੂੰ 23 ਮਾਰਚ 2023 ਤੱਕ ਯੂਡੀਆਈਡੀ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਇੱਕੋ ਕਾਰਡ ਦੇ ਆਧਾਰ ’ਤੇ ਦੇਣ ਲਈ ਯੂਨੀਕ ਡਿਸਏਬਿਲਟੀ ਆਈਡੈਂਟਟੀ ਕਾਰਡ ਭਾਵ ਵਿਲੱਖਣ ਦਿਵਿਆਂਗਤਾ ਪਛਾਣ ਪੱਤਰ (ਯੂਡੀਆਈਡੀ) ਜਨਰੇਟ ਕੀਤੇ ਜਾਂਦੇ ਹਨ ਤੇ ਇਸ ਦਾ ਡੇਟਾਬੇਸ ਰਾਸ਼ਟਰ ਪੱਧਰ ’ਤੇ ਤਿਆਰ ਕੀਤਾ ਜਾ ਰਿਹਾ ਹੈ।  

 ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਯੋਗ ਦਿਵਿਆਂਗ ਵਿਅਕਤੀਆਂ ਨੂੰ 23 ਮਾਰਚ 2023 ਤੱਕ 3,07,219 ਯੂਡੀਆਈਡੀ ਕਾਰਡ ਜਾਰੀ ਕੀਤੇ ਗਏ ਹਨ ਅਤੇ ਭਾਰਤ ਸਰਕਾਰ ਵਲੋਂ ਸਾਂਝੀ ਕੀਤੀ ਗਈ ਰੋਜ਼ਾਨਾ ਰਿਪੋਰਟ ਅਨੁਸਾਰ ਪੰਜਾਬ ਰਾਜ ਨੂੰ 10ਵਾਂ ਦਰਜਾ ਹਾਸਲ ਹੋਇਆ ਹੈ।

   ਡਾ.ਬਲਜੀਤ ਕੌਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਦਿਵਿਆਂਗ ਵਿਅਕਤੀਆਂ ਲਈ ਡਿਸਏਬਿਲਟੀ ਸੈੱਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮਰਪਿਤ ਸੈੱਲ ਅਪਾਹਜ ਵਿਅਕਤੀਆਂ ਲਈ ਅਪੰਗਤਾ ਸਕੀਮਾਂ ਦੇ ਲਾਭ ਲੈਣ ਲਈ ਇੱਕ ਸਿੰਗਲ ਵਿੰਡੋ ਪਲੇਟਫਾਰਮ ਹੋਵੇਗਾ।
ਉਨ੍ਹਾਂ ਸੂਬੇ ਦੇ ਦਿਵਿਆਂਗਜਨਾਂ ਨੂੰ ਅਪੀਲ ਕੀਤੀ ਕਿ ਉਹ ਸੇਵਾ ਕੇਂਦਰਾਂ, ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫਤਰਾਂ ਜਾਂ ਸਿਵਲ ਹਸਪਤਾਲ ਵਿਖੇ ਸੰਪਰਕ ਕਰਕੇ ਯੂਡੀਆਈਡੀ ਕਾਰਡ ਲਈ ਜ਼ਰੂਰ ਅਪਲਾਈ ਕਰਨ ਤਾਂ ਜੋ ਉਹ ਸਰਕਾਰੀ ਸਕੀਮਾਂ ਦੇ ਲਾਭ ਤੋਂ ਵਾਂਝੇ ਨਾ ਰਹਿਣ।

SHARE ARTICLE

ਏਜੰਸੀ

Advertisement
Advertisement

Director Prem Singh Sidhu Interview

28 Sep 2023 11:19 AM

ਵੇਖੋ Chandigarh ਦੇ ਮਾਹੌਲ ਨੂੰ ਲੈ ਕੇ ਕੀ ਬੋਲੀ Standup comedian Swati Sachdeva ?

28 Sep 2023 11:18 AM

Spokesman Debate: Punjab Police ਦੇ ਮੂੰਹ ਨੂੰ ਲਹੂ ਲੱਗਿਆ

28 Sep 2023 11:17 AM

Kullad Pizza ਵਾਲੇ Couple ਦੀ Viral Video ਮਾਮਲਾ, ACP ਨੇ Video ਬਾਰੇ ਦੱਸੀ ਸਾਰੀ ਸੱਚਾਈ!

28 Sep 2023 11:15 AM

ਨਾਇਬ ਤਹਿਸੀਲਦਾਰ ਬਣੀ ਜਲਾਲਾਬਾਦ ਦੀ ਧੀ, ਘਰ 'ਚ ਬਣਿਆ ਵਿਆਹ ਵਰਗਾ ਮਾਹੌਲ, ਪਰਿਵਾਰ ਕਹਿੰਦਾ 'ਸਾਨੂੰ ਮਾਣ ਸਾਡੇ

27 Sep 2023 2:07 PM