ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਹਾਕੀ ਦੇ ਪਿੰਡ ਸੰਸਾਰਪੁਰ ਦਾ ਮੁੱਦਾ ਚੁੱਕਿਆ
Published : Mar 27, 2025, 9:56 pm IST
Updated : Mar 27, 2025, 9:56 pm IST
SHARE ARTICLE
Meet Hayer raised the issue of hockey village Sansarpur in Parliament
Meet Hayer raised the issue of hockey village Sansarpur in Parliament

ਸੰਸਾਰਪੁਰ ਨੇ 14 ਹਾਕੀ ਓਲੰਪੀਅਨ ਪੈਦਾ ਕੀਤੇ ਅਤੇ ਓਲੰਪਿਕਸ ਵਿੱਚ ਸੱਤ ਤਮਗ਼ੇ ਜਿੱਤੇ

ਚੰਡੀਗੜ੍ਹ/ਨਵੀਂ ਦਿੱਲੀ: ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਾਰਲੀਮੈਂਟ ਦੇ ਸਿਫ਼ਰ ਕਾਲ ਵਿੱਚ ਹਾਕੀ ਦੇ ਮੱਕਾ ਪਿੰਡ ਸੰਸਾਰਪੁਰ ਦਾ ਮੁੱਦਾ ਚੁੱਕਦਿਆਂ ਇਸ ਪਿੰਡ ਦੀ ਹਾਕੀ ਨੂੰ ਵੱਡੀ ਦੇਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਪਿੰਡ ਹਾਲੇ ਵੀ ਐਸਟੋਟਰਫ ਹਾਕੀ ਗਰਾਊਂਡ ਤੋਂ ਸੱਖਣਾ ਹੈ।

ਮੀਤ ਹੇਅਰ ਨੇ ਕਿਹਾ ਕਿ ਸੰਸਾਰਪੁਰ ਨੇ 14 ਹਾਕੀ ਓਲੰਪੀਅਨ ਪੈਦਾ ਕੀਤੇ ਅਤੇ ਓਲੰਪਿਕਸ ਵਿੱਚ ਸੱਤ ਤਮਗ਼ੇ ਜਿੱਤੇ। ਇਨ੍ਹਾਂ ਵਿੱਚ ਚਾਰ ਸੋਨੇ, ਇਕ ਚਾਂਦੀ ਤੇ ਦੋ ਕਾਂਸੀ ਦੇ ਤਮਗ਼ੇ ਸ਼ਾਮਲ ਹਨ। 1975 ਵਿੱਚ ਭਾਰਤ ਲਈ ਇਕਲੌਤਾ ਵਿਸ਼ਵ ਕੱਪ ਜਿੱਤਣ ਵਾਲੇ ਅਜੀਤ ਪਾਲ ਸਿੰਘ ਵੀ ਸੰਸਾਰਪੁਰ ਤੋਂ ਸਨ ਅਤੇ ਸਾਰੇ ਓਲੰਪੀਅਨ ਇਕੋ ਗਲੀ ਦੇ ਰਹਿਣ ਵਾਲੇ ਸਨ ਅਤੇ ਸਾਰੇ ਹੀ ਕੁਲਾਰ ਸਨ।

ਮੀਤ ਹੇਅਰ ਨੇ ਕਿਹਾ ਕਿ 1976 ਤੋਂ ਬਾਅਦ ਸੰਸਾਰਪੁਰ ਤੋਂ ਭਾਰਤ ਲਈ ਇਕ ਵੀ ਓਲੰਪੀਅਨ ਪੈਦਾ ਨਹੀਂ ਹੋਇਆ ਅਤੇ 1976 ਤੋਂ ਹੀ ਹਾਕੀ ਐਸਟੋਟਰਫ ਉਪਰ ਖੇਡੀ ਜਾਣ ਲੱਗੀ। ਉਨ੍ਹਾਂ ਕਿਹਾ ਕਿ ਸੰਸਾਰਪੁਰ ਪਿੰਡ ਜਲੰਧਰ ਛਾਉਣੀ ਦੀ ਬੁੱਕਲ ਵਿੱਚ ਵਸਦਾ ਹੈ। ਇੱਥੇ ਨਾ ਹੀ ਪਿੰਡ ਕੋਲ ਖੇਡ ਮੈਦਾਨ ਲਈ ਜ਼ਮੀਨ ਹੈ। ਘਾਹ ਵਾਲੇ ਗਰਾਊਂਡ ਵਿੱਚ ਐਸਟੋਟਰਫ ਲਗਾਉਣ ਲਈ ਸੈਨਾ ਕੋਲੋ ਇਤਰਾਜ਼ਹੀਣਤਾ ਸਰਟੀਫਿਕੇਟ (ਐਨ.ਓ.ਸੀ.) ਦੀ ਲੋੜ ਹੈ, ਨਾ ਹੀ ਇਹ ਐਨ.ਓ.ਸੀ. ਦਿੱਤੀ ਗਈ ਅਤੇ ਨਾ ਹੀ ਸੈਨਾ ਵੱਲੋਂ ਆਪਣੇ ਪੱਧਰ ਉਤੇ ਐਸਟੋਟਰਫ ਲਗਾਈ ਗਈ।

ਮੀਤ ਹੇਅਰ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ, ਖੇਡ ਮੰਤਰੀ ਅਤੇ ਅਨੁਰਾਗ ਠਾਕੁਰ ਕੋਲੋ ਉਚੇਚੇ ਤੌਰ ਉਤੇ ਮੰਗ ਕੀਤੀ ਕਿ ਸੰਸਾਰਪੁਰ ਦੀ ਹਾਕੀ ਨੂੰ ਦੇਣ ਦੇਖਦਿਆਂ ਇਸ ਦੀ ਸਾਰ ਲਈ ਜਾਵੇ ਅਤੇ ਸੈਨਾ ਨਾਲ ਇਸ ਦਾ ਮਾਮਲਾ ਉਠਾਉਂਦਿਆਂ ਇੱਥੇ ਹਾਕੀ ਐਸਟੋਟਰਫ ਗਰਾਊਂਡ ਤਿਆਰ ਕੀਤਾ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement