
ਪੁੱਤਰ ਗੁਰਮੇਲ ਸਿੰਘ ਵਾਸੀ ਚੌਂਕੀਮਾਨ ਦਾ ਕਤਲ ਕਰ ਦਿਤਾ
ਮੁੱਲਾਂਪੁਰ ਦਾਖਾ, 26 ਅਪ੍ਰੈਲ (ਵਿਨੈ ਵਰਮਾ): ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪੈਂਦੇ ਪੰਡ ਚੌਂਕੀਮਾਨ ਵਿਖੇ ਭਤੀਜੇ ਨੇ 18 ਹਜ਼ਾਰ ਰੁਪਏ ਦੇ ਖ਼ਾਤਰ ਅਪਣੇ ਚਾਚੇ ਦਲਜੀਤ ਸਿੰਘ (50 ਸਾਲ) ਪੁੱਤਰ ਗੁਰਮੇਲ ਸਿੰਘ ਵਾਸੀ ਚੌਂਕੀਮਾਨ ਦਾ ਕਤਲ ਕਰ ਦਿਤਾ। ਥਾਣਾ ਦਾਖਾ ਦੀ ਪੁਲਿਸ ਨੇ ਮ੍ਰਿਤਕ ਦਲਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਉਸ ਦੀ ਪਤਨੀ ਪਰਮਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਮੁਲਜ਼ਮ ਰਾਜਿੰਦਰ ਸਿੰਘ (ਭਤੀਜਾ) ਪੁੱਤਰ ਸਵਰਗਵਾਸੀ ਪਰਮਜੀਤ ਸਿੰਘ ਦੇ ਵਿਰੁਧ ਮੁਕੱਦਮਾ ਨੰ: 156, ਧਾਰਾ 302/506 ਆਈ.ਪੀ.ਸੀ.ਤਹਿਤ ਮਾਮਲਾ ਦਰਜ ਕੀਤਾ ਹੈ।ਉਕਤ ਮਾਮਲੇ ਦੇ ਤਫ਼ਤੀਸ਼ੀ ਅਫਸਰ ਏ.ਐਸ.ਆਈ ਸੁਰਜੀਤ ਸਿੰਘ ਨੇ ਦਸਿਆ ਕਿ ਇੰਦਰਜੀਤ ਸਿੰੰਘ, ਪਰਮਜੀਤ ਸਿੰਘ ਅਤੇ ਦਲਜੀਤ ਸਿੰਘ ਪੁੱਤਰਾਨ ਗੁਰਮੇਲ ਸਿੰਘ ਵਾਸੀਆਨ ਚੌਂਕੀਮਾਨ (ਲੁਧਿ:) ਤਿੰਨ ਭਰਾ ਸਨ ਅਤੇ ਕਾਫੀ ਅਰਸੇ ਪਹਿਲਾਂ ਇੰਦਰਜੀਤ ਸਿੰਘ ਅਤੇ ਪਰਮਜੀਤ ਸਿੰਘ ਮੌਤ ਹੋ ਚੁੱਕੀ ਹੈ ਤੇ ਦਲਜੀਤ ਸਿੰਘ ਸਭ ਤੋਂ ਛੋਟਾ ਸੀ।
Daljit Singh
ਸਿੱਟੇ ਵਜੋਂ ਵੱਡੇ ਭਰਾ ਮ੍ਰਿਤਕ ਪਰਮਜੀਤ ਸਿੰਘ ਦੇ ਲੜਕੇ ਰਾਜਿੰਦਰ ਸਿੰਘ ਨੇ ਆਪਣੀ 1 ਕਿਲਾ ਖੇਤੀਬਾੜੀ ਵਾਲੀ ਜ਼ਮੀਨ ਅਪਣੇ ਚਾਚੇ ਦਲਜੀਤ ਸਿੰਘ ਨੂੰ 30 ਹਜ਼ਾਰ ਰੁਪਏ ਮਾਮਲੇ 'ਤੇ ਦਿਤੀ ਸੀ ਜਿਸ ਵਿਚ ਦਲਜੀਤ ਸਿੰਘ ਨੇ 12 ਹਜ਼ਾਰ ਰੁਪਏ ਅਪਣੇ ਭਤੀਜੇ ਰਾਜਿੰਦਰ ਸਿੰਘ ਨੂੰ ਦੇ ਦਿੱਤੇ ਅਤੇ ਉਸ ਵਿਚੋਂ ਬਾਕੀ ਰਹਿੰਦੇ ਪੈਸੇ 18 ਹਜਾਰ ਰੁਪਏ ਉਸ ਨੇ ਮੰਡੀ ਵਿਚ ਕਣਕ ਵੇਚ ਕੇ ਦੇਣੇ ਸਨ। ਸਿੱਟੇ ਵਜੋਂ ਬੀਤੀ ਸ਼ਾਮ ਰਾਜਿੰਦਰ ਸਿੰਘ ਨੇ ਆਪਣੇ ਚਾਚੇ ਦਲਜੀਤ ਸਿੰਘ ਤੋਂ ਬਾਕੀ ਰਹਿੰਦੇ ਪੈਸੇ (18 ਹਜਾਰ ਰੁਪਏ )ੇ ਦੇਣ ਲਈ ਆਖਿਆ ਅਤੇ ਜਦ ਉਸ ਦੇ ਚਾਚੇ ਦਲਜੀਤ ਸਿੰਘ ਨੇ ਟਰਾਲੀ ਵਿਚ ਪਈ ਕਣਕ ਮੰਡੀ ਵਿਚ ਵੇਚ ਕੇ ਪੈਸੇ ਦੇਣ ਦੀ ਗੱਲ ਕੀਤੀ ਤਾਂ ਕਥਿਤ ਦੋਸ਼ੀ ਰਾਜਿੰਦਰ ਸਿੰਘ ਕਹੀ ਦੇ ਦਸਤੇ ਨਾਲ ਅਪਣੇ ਚਾਚੇ 'ਤੇ ਹਮਲਾ ਕਰ ਦਿਤਾ ਜਿਸ ਨੂੰ ਨੀਮ ਬੇਹੋਸ਼ੀ ਦੀ ਹਾਲਤ ਵਿਚ ਸਿਵਲ ਹਸਪਤਾਲ ਜਗਰਾਉਂ ਪਹੁੰਚਾਇਆ ਗਿਆ ਜਿਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਅੱਧੀ ਰਾਤ ਦਲਜੀਤ ਸਿੰਘ ਦੀ ਮੌਤ ਹੋ ਗਈ। ਥਾਣਾ ਦਾਖਾ ਦੀ ਪੁਲਿਸ ਨੇ ਮ੍ਰਿਤਕ ਦਲਜੀਤ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸ਼ੀ ਰਾਜਿੰੰਦਰ ਸਿੰਘ ਦੇ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਕਾਬੂ ਕਰਨ ਛਾਪਾਮਾਰੀ ਸ਼ੁਰੂ ਕਰ ਦਿਤੀ ਹੈ।