
ਡਾਕਟਰ ਵਿਰੁਧ ਕਾਰਵਾਈ ਮੰਗੀ
ਤਲਵੰਡੀ ਸਾਬੋ, 26 ਅਪ੍ਰੈਲ (ਸੁੱਖੀ ਮਾਨ) : ਤਲਵੰਡੀ ਸਾਬੋ ਦੀ ਇਕ ਔਰਤ ਦਾ ਬਠਿੰਡੇ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਕਰਵਾਏ ਗਏ ਇਲਾਜ ਤੋਂ ਬਾਅਦ ਹੋਈ ਮੌਤ ਤੋਂ ਭੜਕੇ ਪਰਵਾਰਕ ਮੈਂਬਰਾਂ ਨੇ ਮ੍ਰਿਤਕ ਦੀ ਲਾਸ਼ ਐੱਸ.ਡੀ.ਐੱਮ ਦਫਤਰ ਮੂਹਰੇ ਰੱਖ ਕਿ ਧਰਨਾ ਦਿੱਤਾ ਤੇ ਡਾਕਟਰ 'ਤੇ ਕਾਰਵਾਈ ਦੀ ਮੰਗ ਕੀਤੀ
ਜਾਣਕਾਰੀ ਅਨੂਸਾਰ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਸੀਤੋ ਦੇਵੀ(64) ਨੂੰ ਰੀੜ੍ਹ ਦੀ ਹੱਡੀ ਦੀ ਬੀਮਾਰੀ ਸੀ ਇਸ ਲਈ ਉਨਾ ਨੂੰ ਭੱਟੀ ਰੋੜ 'ਤੇ ਸਥਿੱਤ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰ ਨੇ ਉਨ੍ਹਾਂ ਤੋਂ ਸਵਾ ਕੁ ਲੱਖ ਰੁਪਏ ਦੀ ਫੀਸ ਭਰਾ ਲਈ ਬਾਅਦ ਵਿੱਚ ਡਾਕਟਰ ਨੇ ਅਪ੍ਰੇਸ਼ਨ ਕੀਤਾ ਕਹਿ ਕਿ ਛੁੱਟੀ ਦੇ ਦਿੱਤੀ। ਇਲਾਜ ਤੋਂ ਬਾਅਦ ਵੀ ਉਨ੍ਹਾਂ ਦੀ ਮਾਤਾ ਦੀ ਸਿਹਤ ਵਿੱਚ ਠੀਕ ਨਾ ਹੋਈ ਤਾਂ ਫਿਰ ਉਕਤ ਹਸਪਤਾਲ 'ਚ ਗਏ, ਜਿੱਥੇ ਡਾਕਟਰਾਂ ਨੇ ਫਿਰ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨਾ ਦੀ ਮਾਤਾ ਜਲਦੀ ਠੀਕ ਹੋ ਜਾਵੇਗੀ ਪਰ ਜਦੋ ਕਈ ਦਿਨ ਬੀਤਣ 'ਤੇ ਵੀ ਠੀਕ ਨਾ ਹੋਈ ਤਾਂ ਮਾਤਾ ਨੂੰ ਸਰਕਾਰੀ ਹਸਪਤਾਲ ਵਿੱਚ ਦਿਖਾਇਆ। ਜਿੱਥੇ ਡਾਕਟਰ ਨੇ ਜਾਂਚ ਕਰਨ ਤੋਂ ਬਾਅਦ ਦੱਸਿਆ ਕਿ ਮਾਤਾ ਦਾ ਕੋਈ ਇਲਾਜ ਹੀ ਨਹੀਂ ਹੋਇਆ। ਇਸਤੋਂ ਬਾਅਦ ਜਦੋਂ ਸਾਡੇ ਪਰਿਵਾਰ ਵੱਲੋਂ ਉਕਤ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ ਡਾਕਟਰਾਂ ਨਾਲ ਗੱਲ ਕੀਤੀ ਗਈ ਤਾਂ ਡਾਕਟਰ ਨੇ ਸਾਡੇ ਨਾਲ ਦੁਰਵਿਵਹਾਰ ਕੀਤਾ। ਉਲਟਾ ਡਾਕਟਰ ਵੱਲੋਂ ਪਰਿਵਾਰਕ ਮੈਂਬਰਾਂ 'ਤੇ ਪਰਚਾ ਦਰਜ ਕਰਵਾ ਦਿੱਤਾ।
Body Keeping the SDM office
ਇਸ ਦੋਰਾਨ ਮਾਤਾ ਸੀਤੋ ਕੌਰ ਦੀ ਮੌਤ ਹੋ ਗਈ। ਜਿਸਤੋਂ ਭੜਕੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਐੱਸ.ਡੀ.ਐੱਮ ਦਫਤਰ ਕੋਲ ਅੱਗੇ ਰੱਖ ਕਿ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਮੰਗ ਕੀਤੀ ਕਿ ਬਠਿੰਡੇ ਦੇ ਡਾਕਟਰ 'ਤੇ ਮਾਮਲਾ ਦਰਜ ਕਰਕੇ ਸਾਡੇ ਪਰਿਵਾਰਕ ਮੈਂਬਰਾਂ 'ਤੇ ਦਰਜ ਪਰਚੇ ਨੂੰ ਰੱਦ ਕੀਤਾ ਜਾਣੇ । ਉੱਧਰ ਸਮਾਜਸੇਵੀ ਅਵਤਾਰ ਚੋਪੜਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਡਾਕਟਰ 'ਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਐੱਸ.ਡੀ.ਐੱਮ ਦਫਤਰ ਅੱਗੇ ਹੀ ਮ੍ਰਿਤਕ ਮਾਤਾ ਦਾ ਸਸਕਾਰ ਕਰਦੇਣਗੇ।ਇਸ ਮਸਲੇ ਸਬੰਧੀ ਐੱਸ.ਡੀ.ਐੱਮ ਵਰਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਬਠਿੰਡੇ ਦਰਜ ਹੋਇਆ ਹੈ ਤੇ ਇਸ ਦੀ ਕਾਰਵਾਈ ਵੀ ਬਠਿੰਡੇ ਹੀ ਹੋਵੇਗੀ ਅਸੀਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਖਬਰ ਲਿਖੇ ਜਾਣ ਤੱਕ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀਆਂ ਮਸਲੇ ਨੂੰ ਹੱਲ ਕਰਾਉਣ ਦੀ ਕੋਸ਼ਿਸ਼ਾਂ ਜਾਰੀ ਸਨ। ਧਰਨੇ ਦੌਰਾਨ ਸਮਾਜ ਸੇਵੀ ਅਵਤਾਰ ਚੋਪੜਾ, ਭੋਲਾ ਰਾਮ, ਅਸ਼ੋਕ ਕੁਮਾਰਰ, ਕੁਲਦੀਪ, ਨਿਰਮਲਾ ਦੇਵੀ, ਕਮਲੇਸ਼ ਰਾਣੀ, ਅਸ਼ੋਕ, ਖੁਸ਼ਪ੍ਰੀਤ ਸਿੰਘ, ਕਾਲਾ ਸਿੰਘ ਤੋਂ ਇਲਾਵਾ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਮੌਜੂਦ ਸਨ।