ਕਾਂਗਰਸ ਸਰਕਾਰ ਦੀ ਕਰਜ਼ਾ ਮਾਫ਼ੀ ਦਾ ਦੂਜਾ ਪੜਾਅ 
Published : Apr 27, 2018, 11:18 pm IST
Updated : Apr 27, 2018, 11:18 pm IST
SHARE ARTICLE
Charanjit singh channi
Charanjit singh channi

ਸੂਬਾ ਪੱਧਰ ਦੇ ਸਮਾਗਮਾਂ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰ 'ਤੇ ਹੋਣਗੇ ਕਰਜ਼ਾ ਮਾਫ਼ੀ ਸਮਾਗਮ

 ਸੂਬੇ ਦੀ ਕਾਂਗਰਸ ਹਕੂਮਤ ਵਲੋਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੀ ਕਰਜ਼ਾ ਮਾਫ਼ੀ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਹੁਣ ਦੂਜੇ ਪੜਾਅ ਤਹਿਤ ਜ਼ਿਲ੍ਹਾ ਪੱਧਰ 'ਤੇ ਸਮਾਗਮ ਕੀਤੇ ਜਾਣਗੇ। ਇਨ੍ਹਾਂ ਕਰਜ਼ਾ ਮਾਫ਼ੀ ਸਮਾਗਮਾਂ 'ਚ ਢਾਈ ਏਕੜ ਤੋਂ ਛੋਟੇ ਕਿਸਾਨਾਂ ਦੇ ਕਰਜ਼ਿਆਂ ਨੂੰ ਮਾਫ਼ ਕਰਨ ਦੇ ਸਰਟੀਫ਼ੀਕੇਟ ਸੂਬੇ ਦੇ ਮੰਤਰੀਆਂ ਵਲੋਂ ਦਿਤੇ ਜਾਣਗੇ। ਦੂਜੇ ਪੜਾਅ ਦੀ ਬਠਿੰਡਾ ਤੋਂ ਵਿੱਤ ਮੰਤਰੀ ਦੁਆਰਾ ਸ਼ੁਰੂਆਤ ਕੀਤੀ ਜਾਵੇਗੀ, ਜਿਸ ਤਹਿਤ ਉਹ 2 ਮਈ ਨੂੰ ਸਥਾਨਕ ਮਾਡਲ ਟਾਊਨ ਦੇ ਕਮਿਊਨਟੀ ਸੈਂਟਰ ਵਿਚ ਜ਼ਿਲ੍ਹੇ ਦੇ ਕਰੀਬ 8100 ਸਰਹੱਦੀ ਕਿਸਾਨਾਂ ਨੂੰ ਕਰਜ਼ਾ ਮਾਫ਼ੀ ਸਰਟੀਫ਼ੀਕੇਟ ਵੰਡਣਗੇ। ਇਸ ਤੋਂ ਇਲਾਵਾ ਇਸੇ ਦਿਨ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਫ਼ਿਰੋਜ਼ਪੁਰ 'ਚ ਕਿਸਾਨਾਂ ਨੂੰ ਇਹ ਰਾਹਤ ਦੇਣਗੇ। ਇਸੇ ਤਰ੍ਹਾਂ 3 ਮਈ ਨੂੰ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮਾਨਸਾ ਅਤੇ 4 ਮਈ ਨੂੰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਮੋਗਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫ਼ੀਕੇਟ ਦੇਣਗੇ। 9 ਮਈ ਨੂੰ ਲੁਧਿਆਣਾ ਵਿਚ ਹੋਣ ਵਾਲੇ ਸਮਾਗਮ ਲਈ ਵੀ ਸ੍ਰੀ ਮਹਿੰਦਰਾ ਦੀ ਡਿਊਟੀ ਲੱਗੀ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇਸ ਪੜਾਅ ਤਹਿਤ, ਜਿਨ੍ਹਾਂ ਕਿਸਾਨਾਂ ਨੂੰ ਕਰਜ਼ਾ ਮਾਫ਼ੀ ਰਾਹਤ ਸਰਟੀਫ਼ੀਕੇਟ ਵੰਡੇ ਜਾਣੇ ਹਨ, ਉਨ੍ਹਾਂ ਦੀ ਜ਼ਮੀਨ ਬਾਰੇ ਪਹਿਲਾਂ ਹੀ ਮਾਲ ਵਿਭਾਗ ਤੋਂ ਪੜਤਾਲ ਕਰਵਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸਰਕਾਰ ਵਲੋਂ ਕਿਸੇ ਧੋਖਾਧੜੀ ਤੋਂ ਬਚਣ ਲਈ ਛੋਟੇ ਕਿਸਾਨਾਂ ਤੋਂ ਸਵੈ-ਘੋਸ਼ਣਾ ਪੱਤਰ ਲਏ ਜਾ ਰਹੇ ਹਨ।

Manpreet Singh BadalManpreet Singh Badal

ਜਿਸ ਵਿਚ ਕਿਸਾਨਾਂ ਵਲੋਂ ਸਪੱਸ਼ਟ ਕੀਤਾ ਜਾਵੇਗਾ ਕਿ ਉਹ ਢਾਈ ਏਕੜ ਤੋਂ ਘੱਟ ਜ਼ਮੀਨ ਤੇ ਮਾਲਕ ਹਨ ਤੇ ਨਾ ਹੀ ਉਹ ਕੋਈ ਸਰਕਾਰੀ ਨੌਕਰੀ ਕਰਦੇ ਹਨ ਤੇ ਨਾ ਹੀ ਆਮਦਨ ਕਰ ਦਾਤਾ ਹਨ। ਕਿਸਾਨਾਂ ਤੋਂ ਸਵੈ-ਘੋਸ਼ਣਾ ਪੱਤਰ ਭਰਾਉਣ ਤੇ ਕਰਜ਼ਾ ਮਾਫ਼ੀ ਸਮਾਗਮ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਸਹਿਕਾਰਤਾ ਵਿਭਾਗ ਨੇ 2 ਮਈ ਨੂੰ ਹੋਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਲਈ ਸਬੰਧਤ ਜ਼ਿਲ੍ਹਿਆਂ 'ਚ ਅਪਣੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿਤੀਆਂ ਹਨ। ਸੂਤਰਾਂ ਅਨੁਸਾਰ ਪਿਛਲੀ ਵਾਰ ਦੀ ਤਰ੍ਹਾਂ ਲਾਭਪਾਤਰੀ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਦੁਆਰਾ ਸਮਾਗਮ ਵਾਲੇ ਸਥਾਨ ਤਕ ਲਿਆਂਦਾ ਜਾਵੇਗਾ। ਗੌਰਤਲਬ ਹੈ ਕਿ ਪਹਿਲੇ ਪੜਾਅ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੰਘੀ 7 ਜਨਵਰੀ ਨੂੰ ਮਾਨਸਾ ਤੋਂ ਸੂਬਾ ਪਧਰੀ ਸਮਾਗਮ ਸ਼ੁਰੂ ਕਰ ਕੇ ਪੰਜ ਜ਼ਿਲ੍ਹਿਆਂ ਦੇ 46,556 ਕਿਸਾਨਾਂ ਦੇ 167 ਕਰੋੜ ਰੁਪਏ ਮਾਫ਼ ਕੀਤੇ ਸਨ। ਇਸ ਤੋਂ ਬਾਅਦ ਦੂਜੇ ਸਮਾਗਮ ਵਿਚ 14 ਮਾਰਚ ਨੂੰ ਜਲੰਧਰ ਵਿਖੇ ਸਮਾਗਮ ਕਰ ਕੇ ਪੰਜ ਜ਼ਿਲ੍ਹਿਆਂ ਦੇ ਕਰੀਬ 30 ਹਜ਼ਾਰ ਕਿਸਾਨਾਂ ਦੇ 162 ਕਰੋੜ ਰੁਪਏ ਦੇ ਕਰਜ਼ੇ ਮਾਫ਼ ਕਰਨ ਦਾ ਐਲਾਨ ਕੀਤਾ ਸੀ। ਇਸੇ ਤਰ੍ਹਾਂ 5 ਅਪ੍ਰੈਲ ਨੂੰ ਗੁਰਦਾਸਪੁਰ 'ਚ ਹੋਏ ਸਮਾਗਮ ਦੌਰਾਨ 5 ਹਜ਼ਾਰ ਕਿਸਾਨਾਂ ਦੇ 200 ਕਰੋੜ ਅਤੇ ਸੂਬਾ ਪਧਰੀ ਸਮਾਗਮ ਦੀ ਆਖ਼ਰੀ ਲੜੀ ਤਹਿਤ 12 ਅਪ੍ਰੈਲ ਨੂੰ ਸੰਗਰੂਰ ਵਿਖੇ 6 ਜ਼ਿਲ੍ਹਿਆਂ ਦੇ 73,748 ਕਿਸਾਨਾਂ ਦੇ 485 ਕਰੋੜ ਰੁਪਏ ਕਰਜ਼ਾ ਮਾਫ਼ੀ ਦੇ ਸਰਟੀਫ਼ੀਕੇਟ ਵੰਡੇ ਸਨ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement