ਪੰਜਾਬ ਸਰਕਾਰ ਕੇਂਦਰ ਕੋਲੋਂ ਐਕਸਾਈਜ਼ ਡਿਊਟੀ 'ਚੋਂ 50 ਫ਼ੀ ਸਦੀ ਹਿੱਸਾ ਮੰਗੇ: ਅਰੋੜਾ
Published : Apr 27, 2020, 1:10 pm IST
Updated : Apr 27, 2020, 1:10 pm IST
SHARE ARTICLE
File Photo
File Photo

ਮੁੱਖ ਮੰੰਤਰੀ ਦੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਤੋਂ ਪਹਿਲਾ ਨੂੰ ਦਿਤਾ ਸੁਝਾਅ

ਚੰਡੀਗੜ੍ਹ, 26 ਅਪ੍ਰੈਲ (ਗੁਰਉਪਦੇਸ਼ ਭੁੱਲਰ): ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਨੂੰ ਸੁਝਾਅ ਦਿੱਤਾ ਹੈ ਕਿ ਉਹ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਮੌਕੇ ਸੈਂਟਰਲ ਅਕਸਾਇਜ ਡਿਊਟੀ 'ਚੋਂ ਪੰਜਾਬ ਦੇ ਅਨੁਪਾਤ ਮੁਤਾਬਿਕ 50 ਫ਼ੀਸਦੀ ਹਿੱਸਾ ਮੰਗਣ ਤਾਂ ਕਿ ਪਹਿਲਾ ਹੀ 2.5 ਲੱਖ ਕਰੋੜ ਰੁਪਏ ਦੇ ਕਰਜ਼ਾਈ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਨੂੰ ਲੌਕਡਾਊਨ (ਕਰਫ਼ਿਊ) ਕਰਕੇ ਹੋ ਰਹੇ ਭਾਰੀ ਵਿੱਤੀ ਨੁਕਸਾਨ ਦੀ ਥੋੜ੍ਹੀ ਬਹੁਤ ਭਰਪਾਈ ਹੋ ਸਕੇ। ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ  ਲਿਖ ਕੇ ਕਈ ਸੁਝਾਅ ਦਿੱਤੇ ਤਾਂ ਕਿ ਉਹ (ਮੁੱਖ ਮੰਤਰੀ) ਸੋਮਵਾਰ ਨੂੰ ਪ੍ਰਧਾਨ ਮੰਤਰੀ  ਨਾਲ ਹੋਣ ਜਾ ਰਹੀ ਬੈਠਕ ਦੌਰਾਨ ਉਠਾ ਸਕਣ।

Aman AroraAman Arora

'ਆਪ' ਹੈੱਡਕੁਆਟਰ ਰਾਹੀਂ ਮੁੱਖ ਮੰਤਰੀ ਨੂੰ ਲਿਖਿਆ ਪੱਤਰ ਜਾਰੀ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਕੋਰੋਨਾ ਕਾਰਨ ਵਿਸ਼ਵ ਵਿਆਪੀ ਲੌਕਡਾਊਨ ਕਾਰਨ ਅੱਜ ਕੱਲ੍ਹ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਇਤਿਹਾਸਿਕ ਗਿਰਾਵਟ 'ਤੇ ਹਨ। ਅਮਨ ਅਰੋੜਾ ਨੇ ਕਿਹਾ, ''ਚੂੰਕਿ ਪੈਟਰੋਲੀਅਮ ਪਦਾਰਥਾਂ ਨੂੰ ਭਾਰਤ ਸਰਕਾਰ ਨੇ ਜੀਐਸਟੀ ਪ੍ਰਣਾਲੀ ਤੋਂ ਬਾਹਰ ਰੱਖਿਆ ਹੋਇਆ ਹੈ ਅਤੇ ਪੈਟਰੋਲੀਅਮ ਪਦਾਰਥਾਂ ਦੀ ਵਿੱਕਰੀ ਤੋਂ ਜੋ ਵੈਟ ਇਕੱਠਾ ਹੁੰਦਾ ਹੈ, ਉਸ ਵਿਚੋਂ ਪੰਜਾਬ ਨੂੰ ਸਾਲਾਨਾ ਤਕਰੀਬਨ 4500 ਕਰੋੜ ਦਾ ਹਿੱਸਾ ਮਿਲਦਾ ਹੈ,

ਪਰੰਤੂ ਕੋਰੋਨਾ ਕਾਰਨ ਡੀਜ਼ਲ-ਪੈਟਰੋਲ ਦੀ 60 ਪ੍ਰਤੀਸ਼ਤ ਵਰਤੋਂ ਘੱਟ ਹੋਣ ਕਾਰਨ ਇਸ ਵੈਟ ਰਾਸ਼ੀ 'ਚੋਂ ਪੰਜਾਬ ਨੂੰ 2000 ਕਰੋੜ ਰੁਪਏ ਦਾ ਘਾਟਾ ਹੋਵੇਗਾ। ਅਮਨ ਅਰੋੜਾ ਨੇ ਇਸ ਘਾਟੇ ਦੀ ਪੂਰਤੀ ਲਈ ਕੇਂਦਰ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ ਉੱਤੇ 'ਸੈਂਟਰਲ ਅਕਸਾਇਜ਼ ਡਿਊਟੀ' ਦੇ ਰੂਪ 'ਚ ਜੋ ਪ੍ਰਤੀ ਲੀਟਰ 23 ਰੁਪਏ ਪੈਟਰੋਲ ਅਤੇ 19 ਰੁਪਏ ਪ੍ਰਤੀ ਲੀਟਰ ਡੀਜ਼ਲ ਵਸੂਲੀ ਕੀਤੀ ਜਾਂਦੀ ਹੈ, ਜੋ ਸਲਾਨਾ 2 ਲੱਖ ਕਰੋੜ ਰੁਪਏ ਦੇ ਕਰੀਬ ਬਣਦਾ ਹੈ, ਇਸ ਵਿਚੋਂ ਆਪਣੇ ਅਨੁਪਾਤ ਮੁਤਾਬਿਕ ਪੰਜਾਬ ਉਸ 'ਚੋਂ ਆਈ.ਜੀ.ਐਸ.ਟੀ ਦੀ ਤਰਜ਼ 'ਤੇ 50 ਫ਼ੀਸਦੀ ਹਿੱਸਾ ਮੰਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement