ਕਰਫ਼ਿਊ ਸਬੰਧੀ ਅਗਲਾ ਫ਼ੈਸਲਾ ਮਾਹਰ ਸਮੂਹ ਦੀ ਰਾਏ ਅਨੁਸਾਰ ਸਮੁੱਚੀ ਕੈਬਨਿਟ ਕਰੇਗੀ: ਮਨਪ੍ਰੀਤ ਬਾਦਲ
Published : Apr 27, 2020, 1:32 pm IST
Updated : Apr 27, 2020, 1:32 pm IST
SHARE ARTICLE
File Photo
File Photo

ਵਿੱਤ ਮੰਤਰੀ ਨੇ ਲੋੜਵੰਦ ਲੋਕਾਂ ਲਈ ਚਲਾਏ ਜਾ ਰਹੇ ਲੰਗਰਾਂ ਵਿਖੇ ਪੁੱਜ ਕੇ ਕੀਤੀ ਹੌਸਲਾ-ਅਫ਼ਜ਼ਾਈ

ਬਠਿੰਡਾ, 26 ਅਪ੍ਰੈਲ (ਸੁਖਜਿੰਦਰ ਮਾਨ): ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਹੈ ਕਿ ਸੂਬੇ ਵਿਚ ਕਰਫ਼ਿਊ ਵਿਚੋਂ ਢਿੱਲ ਦੇਣ ਸਬੰਧੀ ਅੰਤਮ ਨਿਰਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਮੂਚੀ ਕੈਬਨਿਟ ਵਲੋਂ ਮਾਹਰ ਸਮੂਹ ਦੀ ਰਾਏ ਅਨੁਸਾਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਕਾਰੋਬਾਰ ਜ਼ਰੂਰੀ ਹੈ ਪਰ ਮਨੁੱਖੀ ਜਾਨਾਂ ਦੀ ਕੀਮਤ ਵਪਾਰ ਅਤੇ ਕਾਰੋਬਾਰ ਨਾਲ ਕਿਤੇ ਜ਼ਿਆਦਾ ਹੈ।

File photoFile photo

ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਵੀ ਰਾਜ ਦੇ ਹਿੱਤ ਵਿਚ ਦੂਜਿਆਂ ਤੋਂ ਪਹਿਲਾਂ ਯੋਗ ਫ਼ੈਸਲੇ ਲਏ ਹਨ ਅਤੇ ਹੁਣ ਵੀ ਸਹੀ ਸਮੇਂ ਤੇ ਸਹੀ ਨਿਰਣਾ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਲਿਆ ਜਾਵੇਗਾ। ਉਹ ਅੱਜ ਇੱਥੇ ਵਾਲਮਿਕੀ ਨਗਰ, ਬਸੰਤ ਵਿਹਾਰ ਅਤੇ ਅਗਰਵਾਲ ਕਲੋਨੀ ਵਿਚ ਸ਼ਹਿਰ ਦੇ ਸਮਾਜ ਸੇਵੀਆਂ ਵਲੋਂ ਚਲਾਏ ਜਾ ਰਹੇ ਲੰਗਰ ਅਤੇ ਹੋਰ ਰਾਹਤ ਕਾਰਜਾਂ ਦੀ ਹੌਸਲਾ-ਅਫ਼ਜ਼ਾਈ ਲਈ ਪੁੱਜੇ ਸਨ।ਇੱਥੇ ਗ੍ਰੋਥ ਸੈਂਟਰ ਵਲੋਂ 600 ਰਾਸ਼ਨ ਕਿੱਟਾਂ ਵੀ ਸਮਾਜ ਦੇ ਲੋੜਵੰਦ ਲੋਕਾਂ ਨੂੰ ਵੰਡਨ ਹਿੱਤ ਭੇਜੀਆਂ। ਇੱਥੇ ਇਕ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ ਸੀ।

ਇਸ ਮੌਕੇ ਸ: ਬਾਦਲ ਨੇ ਬਠਿੰਡਾ ਵਿਚ ਚੱਲ ਰਹੇ ਰਾਹਤ ਕਾਰਜਾਂ ਦੀ ਗੱਲ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਪਿਛਲੇ ਤਿੰਨ ਦਿਨਾਂ ਵਿਚ ਹੀ 2593 ਰਾਸ਼ਨ ਦੀਆਂ ਕਿੱਟਾਂ ਵਾਰਡ ਨੰਬਰ 17 ਤੋਂ 21, ਗੋਪਾਲ ਨਗਰ, ਸੰਜੈ ਨਗਰ, ਨਰੂਆਣਾ ਰੋਡ, ਜੋਗੀ ਨਗਰ, ਖੱਦਰ ਭੰਡਾਰ ਗਲੀ, ਨਵੀਂ ਬਸਤੀ, ਪਾਰਸਰਾਮ ਨਗਰ, ਬੇਅੰਤ ਨਗਰ, ਬਸਤੀ ਅਮਰਪੁਰਾ ਆਦਿ ਵਿਚ  ਵੰਡੀਆਂ ਗਈਆਂ ਹਨ।ਇਸ ਮੌਕੇ ਜੈਜੀਤ ਸਿੰਘ ਜੋਹਲ, ਸ੍ਰੀ ਕੇਕੇ ਅਗਰਵਾਲ, ਸ੍ਰੀ ਪਵਨ ਮਾਨੀ, ਸ੍ਰੀ ਅਰੁਣ ਵਧਾਵਨ, ਸ੍ਰੀ ਅਸ਼ੋਕ ਪ੍ਰਧਾਨ, ਸ੍ਰੀ ਰਾਜਨ ਗਰਗ, ਸ੍ਰੀ ਬਲਜਿੰਦਰ ਠੇਕੇਦਾਰ, ਮਾਸਟਰ ਹਰਮੰਦਰ ਸਿੰਘ, ਰਾਮ ਪ੍ਰਕਾਸ਼ ਰਾਮਾ, ਅਨਿਲ ਭੋਲਾ, ਨੱਥੂ ਰਾਮ, ਪ੍ਰਕਾਸ਼ ਚੰਦ ਆਦਿ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement