
ਪੀ.ਜੀ.ਆਈ. ਵਿਚ ਐਤਵਾਰ ਕੋਰੋਨਾ ਦੇ ਤਿੰਨ ਸ਼ੱਕੀ ਲੋਕਾਂ ਦੀ ਮੌਤ ਹੋ ਗਈ। ਇਥੋਂ ਦੇ ਐਡਵਾਂਸ ਪੀਡੀਆਟਰਿਕ ਸੈਂਟਰ ਵਿਚ ਦਾਖ਼ਲ ਚਾਰ ਮਹੀਨੇ ਦੇ ਇਕ ਬੱਚੇ,
ਚੰਡੀਗੜ੍ਹ, 26 ਅਪ੍ਰੈਲ (ਤਰੁਣ ਭਜਨੀ): ਪੀ.ਜੀ.ਆਈ. ਵਿਚ ਐਤਵਾਰ ਕੋਰੋਨਾ ਦੇ ਤਿੰਨ ਸ਼ੱਕੀ ਲੋਕਾਂ ਦੀ ਮੌਤ ਹੋ ਗਈ। ਇਥੋਂ ਦੇ ਐਡਵਾਂਸ ਪੀਡੀਆਟਰਿਕ ਸੈਂਟਰ ਵਿਚ ਦਾਖ਼ਲ ਚਾਰ ਮਹੀਨੇ ਦੇ ਇਕ ਬੱਚੇ, ਪੰਜਾਬ ਦੇ ਕੁਰਾਲੀ ਦੇ 52 ਸਾਲਾ ਇਕ ਵਿਅਕਤੀ ਅਤੇ ਹਰਿਆਣਾ ਦੀ ਰਹਿਣ ਵਾਲੀ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਤਿੰਨੇ ਮ੍ਰਿਤਕਾਂ ਦੇ ਨਮੂਨੇ ਲੈ ਲਏ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਇਸ ਤੋਂ ਪਹਿਲਾਂ ਪੀ.ਜੀ.ਆਈ. ਦੇ ਐਡਵਾਂਸ ਪੀਡੀਆਟਰਿਕ ਸੈਂਟਰ ਵਿਚ ਪੰਜਾਬ ਦੇ ਫਗਵਾੜਾ ਦੀ ਛੇ ਮਹੀਨੇ ਦੀ ਬੱਚੀ ਰਿਤੀਕਾ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ। ਪੀ.ਜੀ.ਆਈ. ਵਿਚ ਐਤਵਾਰ ਚਾਰ ਮਹੀਨੇ ਦੇ ਬੱਚੇ ਸਮੇਤ ਜਿਨ੍ਹਾਂ ਤਿੰਨ ਲੋਕਾਂ ਦੀ ਮੌਤ ਹੋਈ ਹੈ,
File photo
ਉਨ੍ਹਾਂ ਨੂੰ ਪੀ.ਜੀ.ਆਈ. ਦੇ ਸੀਡੀ ਵਾਰਡ ਵਿਚ ਦਾਖ਼ਲ ਕੀਤਾ ਗਿਆ ਸੀ। ਇਨ੍ਹਾਂ ਤਿੰਨਾਂ 'ਤੇ ਡਾਕਟਰਾਂ ਨੂੰ ਕੋਰੋਨਾ ਵਾਇਰਸ ਹੋਣ ਦਾ ਸ਼ੱਕ ਸੀ, ਪਰ ਟੈਸਟ ਹੋਣ ਤੋਂ ਪਹਿਲਾਂ ਹੀ ਤਿੰਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਡੇਰਾਬੱਸੀ ਦੀ ਗੁਰੂ ਨਾਨਕ ਕਾਲੋਨੀ ਵਾਸੀ ਚਾਰ ਮਹੀਨੇ ਦੇ ਬੱਚੇ ਅਕਾਂਸ਼, ਕੁਰਾਲੀ ਦੇ ਰਹਿਣ ਵਾਲੇ 52 ਸਾਲਾ ਹਰਿੰਦਰ ਸਿੰਘ ਅਤੇ ਹਰਿਆਣਾ ਦੇ ਪਿੰਡ ਤੋਤੀਸਰ ਵਾਸੀ 49 ਸਾਲਾ ਔਰਤ ਰਾਣੀ ਵਜੋਂ ਹੋਈ ਹੈ। ਸਾਰਿਆਂ ਨੂੰ ਕੋਰੋਨਾ ਦੇ ਸ਼ੱਕ ਕਾਰਨ ਪੀ.ਜੀ.ਆਈ. ਦੇ ਸੀਡੀ ਵਾਰਡ ਵਿਚ ਦਾਖ਼ਲ ਕੀਤਾ ਗਿਆ ਸੀ ਅਤੇ ਨਮੂਨੇ ਲੈਣ ਤੋਂ ਪਹਿਲਾਂ ਹੀ ਤਿੰਨਾਂ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਪੀ.ਜੀ.ਆਈ. ਪ੍ਰਸ਼ਾਸਨ ਨੇ ਤਿੰਨਾਂ ਦੀ ਲਾਸ਼ ਨੂੰ ਮੁਰਦਾ ਘਰ ਵਿਚ ਰਖਵਾ ਦਿਤਾ ਹੈ।