
ਪੰਚਕੂਲਾ ਜ਼ਿਲ੍ਹੇ ਦੇ ਬਰਵਾਲਾ ਬਲਾਕ ਦੇ ਪਿੰਡ ਬਿੱਲਾ ਵਿਚ ਮੋਹਾਲੀ ਅਤੇ ਪੰਚਕੂਲਾ ਪੁਲਿਸ ਨੇ ਸਾਝਾਂ ਅਪਰੇਸ਼ਨ ਕਰ ਕੇ ਹਤਿਆ ਦੇ ਮਾਮਲੇ ਵਿਚ 4 ਮੁਲਜ਼ਮਾਂ ਨੂੰ
ਪੰਚਕੂਲਾ, ਮੋਹਾਲੀ 26 ਅਪ੍ਰੈਲ (ਪੀ. ਪੀ. ਵਰਮਾ, ਸੁਖਦੀਪ ਸੋਈ): ਪੰਚਕੂਲਾ ਜ਼ਿਲ੍ਹੇ ਦੇ ਬਰਵਾਲਾ ਬਲਾਕ ਦੇ ਪਿੰਡ ਬਿੱਲਾ ਵਿਚ ਮੋਹਾਲੀ ਅਤੇ ਪੰਚਕੂਲਾ ਪੁਲਿਸ ਨੇ ਸਾਝਾਂ ਅਪਰੇਸ਼ਨ ਕਰ ਕੇ ਹਤਿਆ ਦੇ ਮਾਮਲੇ ਵਿਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਚਾਰੇ ਨੌਜਵਾਨ ਬਿੱਲਾ ਪਿੰਡ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵੇਲੇ ਜਦੋਂ ਮੋਹਾਲੀ ਪੁਲਿਸ ਇਨ੍ਹਾਂ ਦੇ ਨੇੜੇ ਪਹੁੰਚੀ ਤਾਂ ਇਨ੍ਹਾਂ ਵਿਚੋਂ ਇਕ ਮੁਲਜ਼ਮ ਨੇ ਗੋਲੀ ਚਲਾ ਦਿਤੀ। ਸਿੱਟੇ ਵਜੋਂ ਗੋਲੀ ਹੈੱਡਕਾਸਟੇਬਲ ਦੇ ਪੈਰ ਦੇ ਆਰ-ਪਾਰ ਲੰਗ ਗਈ ਪਰ ਇਹ ਹੈੱਡਕਾਸਟੇਬਲ ਨੇ ਬਹਾਦਰੀ ਵਿਖਾਉਂਦੇ ਹੋਏ ਮੁਲਜ਼ਮ ਨੂੰ ਨਹੀਂ ਛੱਡਿਆ।
File photo
ਇਨ੍ਹਾਂ ਫੜ੍ਹੇ ਗਏ ਮੁਲਾਜ਼ਮਾਂ ਦੇ ਵਿਰੁਧ ਮੋਹਾਲੀ ਫ਼ੇਜ਼-8 ਦੇ ਪੁਲਿਸ ਸਟੇਸ਼ਨ ਵਿਚ ਹਤਿਆ ਸਬੰਧੀ ਮਾਮਲਾ ਦਰਜ ਸੀ। ਇਨ੍ਹਾਂ ਨੂੰ ਫੜ੍ਹਨ ਲਈ ਫ਼ੇਜ਼-8 ਮੋਹਾਲੀ ਪੁਲਿਸ ਸਟੇਸ਼ਨ ਦੇ ਐਸ.ਐਚ.ਓ. ਸਮੇਤ ਪੂਰੀ ਟੀਮ ਪਹੁੰਚੀ ਹੋਈ ਸੀ। ਜ਼ਖ਼ਮੀ ਹੋਏ ਹੈੱਡਕਾਸਟੇਬਲ ਨੂੰ ਪਹਿਲਾ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿਚ ਲਿਆਉਂਦਾ ਗਿਆ ਅਤੇ ਫੇਰ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਰੈਫ਼ਰ ਕਰ ਦਿਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਮੌਕੇ ਉੱਤੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਪੁਲਿਸ ਮੋਹਿਤ ਹਾਂਡਾ, ਕ੍ਰਾਇਮ ਬ੍ਰਾਂਚ ਪੰਚਕੂਲਾ ਦੀ ਟੀਮ, ਬਰਵਾਲਾ ਪੁਲਿਸ ਚੌਂਕੀ ਦੀ ਟੀਮ ਅਤੇ ਰਾਮਗੜ੍ਹ ਪੁਲਿਸ ਚੌਂਕੀ ਦੀ ਟੀਮ ਪਹੁੰਚੀ ਹੋਈ ਸੀ।
ਮੋਹਾਲੀ ਪੁਲਿਸ ਦੀ ਟੀਮ ਜਿਹੜੀ ਮੁਲਜ਼ਮਾਂ ਨੂੰ ਫੜ੍ਹਨ ਆਈ ਹੋਈ ਸੀ। ਉਸ ਨੇ ਪੰਚਕੂਲਾ ਪੁਲਿਸ ਨੂੰ ਪਹਿਲਾ ਹੀ ਸੂਚਿਤ ਕਰ ਦਿਤਾ ਸੀ। ਪੰਚਕੂਲਾ ਅਤੇ ਮੋਹਾਲੀ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਵਲੋਂ ਵਰਤੇ ਗਏ ਹਥਿਆਰ ਵੀ ਮੌਕੇ ਤੋਂ ਬਰਾਮਦ ਕੀਤੇ ਹਨ। ਇਨ੍ਹਾਂ ਦੇ ਵਿਰੁਧ ਪੰਚਕੂਲਾ ਪੁਲਿਸ ਨੇ ਵੀ ਮਾਮਲਾ ਦਰਜ ਕੀਤਾ ਹੈ। ਪੁਲਿਸ ਉਸ ਮਕਾਨ ਮਾਲਕ ਤੋਂ ਵੀ ਪੁਛ-ਗਿੱਛ ਕਰ ਰਹੀ ਹੈ ਜਿਸ ਦੇ ਮਕਾਨ ਵਿਚ ਇਹ ਕਿਰਾਏ ਉਤੇ ਰਹਿੰਦੇ ਸਨ।