
ਹਜ਼ਾਰ ਕਿਲੋਮੀਟਰ ਸਫ਼ਰ ਕਰਨ ਦੇ ਬਾਵਜੂਦ ਰਾਸਤੇ 'ਚ ਨਹੀਂ ਹੋਈ ਚੈਕਿੰਗ
ਬਠਿੰਡਾ, 26 ਅਪ੍ਰੈਲ (ਸੁਖਜਿੰਦਰ ਮਾਨ): ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਕੰਮ ਕਰਦੇ ਪੰਜਾਬੀ ਕੰਬਾਇਨ ਡਰਾਈਵਰਾਂ ਤੇ ਹੋਰਨਾਂ ਮਜ਼ਦੂਰਾਂ ਨੂੰ ਦੋ ਨੰਬਰ ਰਾਹੀਂ ਟਰੱਕ 'ਚ ਭਰ ਕੇ ਲਿਆਉਂਦੇ ਹੋਏ ਟਰੱਕ ਨੂੰ ਅੱਜ ਬਠਿੰਡਾ ਪੁਲਿਸ ਨੇ ਲੋਕਾਂ ਦੇ ਸਹਿਯੋਗ ਨਾਲ ਕਾਬੂ ਕਰ ਲਿਆ। ਬਠਿੰਡਾ ਸ਼ਹਿਰ 'ਚ ਹੋਮਲੈਂਡ ਇੰਨਕਲੈਵ ਦੇ ਨਜ਼ਦੀਕ ਟਰੱਕ 'ਚ ਭਰੇ ਹੋਏ 6 ਦਰਜਨ ਦੇ ਕਰੀਬ ਪੰਜਾਬੀਆਂ ਵਿਚੋਂ ਦੋ ਦਰਜਨ ਨੂੰ ਧੱਕੇ ਨਾਲ ਉਤਾਰ ਕੇ ਭੱਜਦੇ ਹੋਏ ਇਸ ਟਰੱਕ ਚਾਲਕ ਦੀ ਉਕਤ ਮਜ਼ਦੂਰਾਂ ਨਾਲ ਝੜਪ ਹੋ ਗਈ।
ਇਸ ਘਟਨਾ ਦਾ ਪਤਾ ਲੱਗਦੇ ਹੀ ਸਥਾਨਕ ਹੋਮਲੈਂਡ ਕਾਲੋਨੀ ਦੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਪੁਲਿਸ ਨੂੰ ਸੂਚਿਤ ਕਰ ਦਿਤਾ। ਮੌਕੇ 'ਤੇ ਹੀ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਤੇ ਥਾਣਾ ਥਰਮਲ ਦੇ ਮੁਖੀ ਸਹਿਤ ਹੋਰ ਪੁਲਿਸ ਤੇ ਸਿਵਲ ਅਧਿਕਾਰੀ ਪੁੱਜੇ। ਇਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਬੱਸਾਂ ਰਾਹੀਂ ਉਨ੍ਹਾਂ ਦੇ ਘਰਾਂ ਵਲ ਤੋਰਿਆ ਗਿਆ।
ਮੁਢਲੀ ਪੜਤਾਲ ਮੁਤਾਬਕ ਗਵਾਲੀਅਰ ਦੇ ਇਰਦ-ਗਿਰਦ ਫ਼ਸੇ ਇੰਨ੍ਹਾਂ ਪੰਜਾਬੀਆਂ ਦੀ ਮਜਬੂਰੀ ਦਾ ਫ਼ਾਈਦਾ ਉਠਾਉਂਦੇ ਹੋਏ ਟਰੱਕ ਮਾਲਕ ਨੇ ਪ੍ਰਤੀ ਵਿਅਕਤੀ ਤੋਂ 2500 ਰੁਪਏ ਹਿਸਾਬ ਨਾਲ ਕਿਰਾਇਆ ਲੈ ਕੇ ਉਨ੍ਹਾਂ ਨੂੰ ਪੰਜਾਬ 'ਚ ਛੱਡਣ ਦਾ ਭਰੋਸਾ ਦਿਤਾ ਗਿਆ ਸੀ। ਪੜਤਾਲ ਦੌਰਾਨ ਇਹ ਵੀ ਵੱਡੀ ਗੱਲ ਸਾਹਮਣੇ ਆਈ ਕਿ ਗਵਾਲੀਅਰ ਤੋਂ ਪੰਜਾਬ ਦੇ ਬਠਿੰਡਾ ਤਕ ਕਰੀਬ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਆਏ ਇਸ ਟਰੱਕ ਦੀ ਕਿਤੇ ਵੀ ਤਲਾਸ਼ੀ ਨਹੀਂ ਲਈ ਗਈ। ਜਦੋਂਕਿ ਟਰੱਕ ਡਰਾਈਵਰ ਕੋਲ ਕੋਈ ਦਸਤਾਵੇਜ਼ ਨਹੀਂ ਸਨ।
ਥਾਣਾ ਥਰਮਲ ਦੇ ਇੰਸਪੈਕਟਰ ਬਲਵਿੰਦਰ ਸਿੰਘ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮੌਕੇ ਤੋਂ ਕਾਬੂ ਕੀਤੇ ਗਏ ਟਰੱਕ ਦੇ ਡਰਾਈਵਰ ਜਗਦੀਸ਼ ਸਿੰਘ ਤੋਂ ਇਲਾਵਾ ਟਰੱਕ ਦੇ ਮਾਲਕ ਜੈਮਲ ਸਿੰਘ ਦੋਨੇਂ ਵਾਸੀ ਗਵਾਲੀਅਰ ਵਿਰੁਧ ਧਾਰਾ 188, 269 ਅਤੇ 270 ਆਦਿ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਟਰੱਕ ਵਿਚ 70 ਬੰਦਿਆਂ ਦੀ ਸ਼ਨਖ਼ਾਤ ਕੀਤੀ ਗਈ ਹੈ ਜੋ ਪਟਿਆਲਾ, ਲੁਧਿਆਣਾ, ਅ੍ਰੰਮਿਤਸਰ, ਗੁਰਦਾਸਪੁਰ , ਮੋਗਾ, ਬਰਨਾਲਾ ਜ਼ਿਲ੍ਹਿਆਂ ਨਾਲ ਸਬੰਧਤ ਹਨ ਅਤੇ ਬਠਿੰਡਾ ਜ਼ਿਲ੍ਹਾ ਦਾ ਕੋਈ ਵਿਅਕਤੀ ਨਹੀਂ