
ਗ੍ਰਾਮ ਪੰਚਾਇਤ ਅਸਰਪੁਰ ਅਤੇ ਸਵ: ਰਿਖੀਦੇਵ ਮੈਮੋਰੀਅਲ ਗ੍ਰਾਮ ਸਭਾ ਹਾਲ ਅਸਰਪੁਰ ਦੇ ਕਮੇਟੀ ਮੈਂਬਰਾਂ ੱਲੋਂ ਮੰਨਜੂਰੀ ਮਿਲਣ ਉਪਰੰਤ ਸਰਕਾਰੀ ਐਲੀਮੈਂਟਰੀ ਸਕੂਲ
ਪਟਿਆਲਾ, 26 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਗ੍ਰਾਮ ਪੰਚਾਇਤ ਅਸਰਪੁਰ ਅਤੇ ਸਵ: ਰਿਖੀਦੇਵ ਮੈਮੋਰੀਅਲ ਗ੍ਰਾਮ ਸਭਾ ਹਾਲ ਅਸਰਪੁਰ ਦੇ ਕਮੇਟੀ ਮੈਂਬਰਾਂ ੱਲੋਂ ਮੰਨਜੂਰੀ ਮਿਲਣ ਉਪਰੰਤ ਸਰਕਾਰੀ ਐਲੀਮੈਂਟਰੀ ਸਕੂਲ ਅਸਰਪੁਰ ਦੀ ਬਿਲਡਿੰਗ ਦੀ ਹਾਲਤ ਮਾੜੀ ਹੋਣ ਕਾਰਨ ਅਤੇ ਬੱਚਿਆ ਦੇ ਭਵਿੱਖ ਨੂੰ ਧਿਆਨ ਹਿੱਤ ਰੱਖਦੇ ਹੋਏ ਸਕੂਲ ਨੂੰ ਸਵ: ਰਿਖੀਦੇਵ ਮੈਮੋਰੀਅਲ ਗ੍ਰਾਮ ਸਭਾ ਹਾਲ ਅਸਰਪੁਰ ਵਿਖੇ ਸ਼ਿਫਟ ਕੀਤਾ ਗਿਆ ਸੀ। ਇਹ ਮੈਮੋਰੀਅਲ ਗ੍ਰਾਮ ਸਭਾ ਹਾਲ ਸਵ: ਰਿਖੀਦੇਵ ਜੀ ਵੱਲੋਂ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਸਾਲ 2006 ਵਿੱਚ ਬਣਾਇਆ ਗਿਆ ਸੀ।
ਸਕੂਲ ਸ਼ਿਫਟ ਕਰਨ ਸਮੇਂ ਮੈਮੋਰੀਅਲ ਗ੍ਰਾਮ ਸਭਾ ਹਾਲ ਦੀ ਹਾਲਤ ਠੀਕ ਨਾ ਹੋਣ ਕਾਰਨ ਸਕੂਲ ਦੀ ਇਮਾਰਤ ਦੀ ਅਪਗਰੇਡੇਸ਼ਨ, ਪੇਂਟ, ਸਬਮਰਸੀਬਲ ਪੰਪ, ਪੱਥਰ ਦਾ ਕੰਮ, ਗੇਟ, ਉਸਾਰੀ ਆਦਿ ਦੇ ਕੰਮ ਵਿੱਚ ਸਵ: ਰਿਖੀਦੇਵ ਜੀ ਦੇ ਸਪੁੱਤਰ ਸ੍ਰੀ ਅਜਨੀਸ਼ ਕੁਮਾਰ ਅਤੇ ਸ੍ਰੀ ਨਰੇਸ਼ ਕੁਮਾਰ ਵੱਲੋਂ ਆਰਥਿਕ ਤੌਰ ਤੇ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਸ੍ਰੀ ਜ਼ਸਪਾਲ ਸਿੰਘ ਪ੍ਰਧਾਨ ਸਵ: ਰਿਖੀ ਦੇਵ ਮੈਮੋਰੀਅਲ ਹਾਲ, ਸ੍ਰੀ ਪ੍ਰੇਮ ਸਿੰਘ ਸਰਪੰਚ, ਸ੍ਰੀ ਸੁਰਜੀਤ ਸਿੰਘ ਪੰਚ, ਸ੍ਰੀ ਪੁਸ਼ਪਿੰਦਰ ਸਿੰਘ ਪੰਚ,
ਸ੍ਰੀ ਨਿਸ਼ਾਨ ਸਿੰਘ ਪੰਚ, ਸ੍ਰੀ ਸ਼ਾਮ ਰੂਪ ਪੰਚ, ਸ੍ਰੀ ਗੋਲੂ ਪੰਚ, ਸ੍ਰੀ ਨਵਿੰਦਰ ਸਿੰਘ ਨਵੀ ਬਲਾਕ ਮੈਂਬਰ ਸੰਮਤੀ ਸਨੌਰ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਗਿਆ ਹੈ। ਇਸ ਸਕੂਲ ਨੂੰ ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਵਲੋਂ ਚਾਈਲਡ ਫਰੈਂਡਖੀ ਗ੍ਰਾਮ ਪੰਚਾਇਤ ਨੈਸ਼ਨਲ ਐਵਾਰਡ 2020 ਲਈ ਚੁਣਿਆ ਗਿਆ ਹੈ। ਇਸ ਅਵਾਰਡ ਲਈ ਚੁਣਿਆ ਜਾਣਾ ਬਲਾਕ ਸਨੌਰ ਜਿਲ੍ਹਾ ਪਟਿਆਲਾ ਅਤੇ ਸਾਰੇ ਪੰਜਾਬ ਦੇ ਨਿਵਾਸੀਆਂ ਲਈ ਬੜੇ ਹੀ ਮਾਣ ਦੀ ਗੱਲ ਹੈ।