ਵਿਦੇਸ਼ੀ ਮੀਡੀਆ ਨੇ ਕੋਰੋਨਾ ਫੈਲਣ ਲਈ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਨੂੰ  ਜ਼ਿੰਮੇਵਾਰ ਦਸਿਆ
Published : Apr 27, 2021, 6:47 am IST
Updated : Apr 27, 2021, 6:47 am IST
SHARE ARTICLE
image
image

ਵਿਦੇਸ਼ੀ ਮੀਡੀਆ ਨੇ ਕੋਰੋਨਾ ਫੈਲਣ ਲਈ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਨੂੰ  ਜ਼ਿੰਮੇਵਾਰ ਦਸਿਆ


ਕਿਹਾ, ਮੋਦੀ ਦੇ ਅਤਿ ਆਤਮ ਵਿਸ਼ਵਾਸ ਨੇ ਲੋਕਾਂ ਨੂੰ  ਮਰਵਾ ਕੇ ਰੱਖ ਦਿਤੈ

ਨਵੀਂ ਦਿੱਲੀ, 26 ਅਪ੍ਰੈਲ : ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਨਾਲ ਹਾਲਾਤ ਵਿਗੜਦੇ ਜਾ ਰਹੇ ਹਨ | ਕੋਰੋਨਾ ਲਈ ਵਿਸ਼ੇਸ਼ ਮੈਡੀਕਲ ਸੇਵਾਵਾਂ ਦੀ ਗੱਲ ਤਾਂ ਛੱਡੋ, ਲੋਕਾਂ ਨੂੰ  ਹਸਪਤਾਲਾਂ 'ਚ ਬੈੱਡ, ਆਕਸੀਜਨ ਅਤੇ ਜ਼ਰੂਰੀ ਦਵਾਈਆਂ ਵੀ ਨਹੀਂ ਮਿਲ ਰਹੀਆਂ | ਭਾਰਤ ਦੀ ਇਸ ਸਥਿਤੀ ਲਈ ਵਿਦੇਸ਼ੀ ਮੀਡੀਆ ਨੇ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਨੂੰ  ਜ਼ਿੰਮੇਵਾਰ ਠਹਿਰਾਇਆ ਹੈ |
ਆਸਟਰੇਲੀਅਨ ਫ਼ਾਈਨਾਸ਼ੀਅਲ ਰਿਵਿਊ ਵਿਚ ਕਾਰਟੂਨਿਸਟ ਡੇਵਿਡ ਰੋਵ ਦਾ ਪ੍ਰਕਾਸ਼ਤ ਕਰ ਕੇ ਭਾਰਤ ਦੀ ਸਥਿਤੀ ਦੀ ਤੁਲਨਾ ਹਾਥੀ ਨਾਲ ਕੀਤੀ ਹੈ ਜਿਹੜਾ ਧਰਤੀ 'ਤੇ ਬੇਹਾਲ ਹੋ ਕੇ ਡਿੱਗਿਆ ਪਿਆ ਹੈ ਤੇ ਉਪਰ ਮੋਦੀ ਰਾਜਾ ਬਣ ਕੇ ਬੈਠਾ ਹੈ | 

ਅਮਰੀਕੀ ਅਖ਼ਬਾਰ 'ਦਿ ਵਾਸ਼ਿੰਗਟਨ ਪੋਸਟ' ਨੇ ਲਿਖਿਆ ਕਿ ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਦੀ ਸੱਭ ਤੋਂ ਵੱਡੀ ਵਜ੍ਹਾ ਪਾਬੰਦੀਆਂ ਵਿਚ ਛੇਤੀ ਰਾਹਤ ਮਿਲਣਾ ਹੈ |  ਇਸ ਤੋਂ ਲੋਕਾਂ ਨੇ ਮਹਾਮਾਰੀ ਨੂੰ  ਹਲਕੇ ਵਿਚ ਲਿਆ | ਕੁੰਭ ਮੇਲਾ, ਕਿ੍ਕਟ ਸਟੇਡੀਅਮਾਂ ਵਿਚ ਭਾਰੀ ਭੀੜ ਇਸ ਦੀਆਂ ਉਦਹਾਰਣਾਂ ਹਨ | 
 ਬਿਟ੍ਰੇਨ ਦੇ ਅਖ਼ਬਾਰ 'ਦਿ ਗਾਰਜੀਅਨ' ਨੇ ਭਾਰਤ ਵਿਚ ਕੋਰੋਨਾ ਬਣੇ ਭਿਆਨਕ ਹਾਲਾਤ ਨੂੰ  ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ  ਘੇਰਿਆ ਹੈ |  ਅਖ਼ਬਾਰ ਨੇ ਲਿਖਿਆ ਕਿ ਭਾਰਤੀ ਪ੍ਰਧਾਨ ਮੰਤਰੀ  ਦੇ ਅਤਿ ਆਤਮਵਿਸ਼ਵਾਸ  ਨੇ ਦੇਸ਼ ਦੇ ਲੋਕਾਂ ਨੂੰ  ਮਰਵਾ ਕੇ ਰੱਖ ਦਿਤਾ ਹੈ |
ਅਮਰੀਕੀ ਅਖ਼ਬਾਰ 'ਦਿ ਨਿਊਯਾਰਕ ਟਾਈਮਜ਼' ਨੇ ਲਿਖਿਆ ਕਿ ਸਾਲ ਭਰ ਪਹਿਲਾਂ ਦੁਨੀਆਂ ਦੀ ਸੱਭ ਤੋਂ ਸਖ਼ਤ ਤਾਲਾਬੰਦੀ ਲਗਾ ਕੇ ਕੋਰੋਨਾ ਉੱਤੇ ਕਾਫ਼ੀ ਹੱਦ ਤਕ ਕਾਬੂ ਪਾਇਆ ਲੇਕਿਨ ਫਿਰ ਮਾਹਰਾਂ ਦੀ ਚਿਤਾਵਨੀ ਅਣਦੇਖੀ ਕੀਤੀ ਗਈ | ਇਸੇ ਕਰ ਕੇ ਅੱਜ ਕੋਰੋਨਾ ਦੇ ਮਾਮਲੇ ਬੇਕਾਬੂ ਹੋ ਗਏ ਹਨ |  (ਏਜੰਸੀ)

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement