ਆਸਟਰੇਲੀਆ ਵਿਚ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਵਾਲਾ ਪਹਿਲਾ ਸਿੱਖ ਨੌਜਵਾਨ ਬਣਿਆ ਜੁਗਨਦੀਪ ਸਿੰਘ ਜਵਾਹਰਵਾਲਾ
Published : Apr 27, 2022, 12:38 am IST
Updated : Apr 27, 2022, 12:38 am IST
SHARE ARTICLE
image
image

ਆਸਟਰੇਲੀਆ ਵਿਚ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਵਾਲਾ ਪਹਿਲਾ ਸਿੱਖ ਨੌਜਵਾਨ ਬਣਿਆ ਜੁਗਨਦੀਪ ਸਿੰਘ ਜਵਾਹਰਵਾਲਾ

 

ਲਹਿਰਾਗਾਗਾ, 26 ਅਪ੍ਰੈਲ (ਗੁਰਮੇਲ ਸਿੰਘ ਸੰਗਤਪੁਰਾ): ਵਿਦੇਸ਼ਾਂ ਦੀ ਧਰਤੀ ਤੇ ਵਸਦੇ ਪੰਜਾਬੀਆਂ ਨੇ ਜਿਥੇ ਅਪਣੀ ਮਿਹਨਤ ਅਤੇ ਹਿੰਮਤ ਸਦਕਾ ਅਪਣੇ ਵਧੀਆ ਕਾਰੋਬਾਰ ਸਥਾਪਤ ਕਰ ਕੇ ਅਪਣਾ ਨਾਮ ਵਿਦੇਸ਼ੀ ਧਰਤੀ  'ਤੇ ਰੋਸ਼ਨ ਕੀਤਾ ਹੈ, ਉਥੇ ਹੀ ਉਨ੍ਹਾਂ ਦੇਸ਼ਾਂ ਦੀ ਸਰਗਰਮ ਰਾਜਨੀਤੀ ਵਿਚ ਹਿੱਸਾ ਲੈ ਕੇ ਵੀ ਜਿੱਤ ਦੇ ਝੰਡੇ ਗੱਡੇ ਹਨ | ਜੁਗਨਦੀਪ ਸਿੰਘ ਜਵਾਹਰਵਾਲਾ ਜੋ ਕਿ ਆਸਟ੍ਰੇਲੀਆ ਵਿਚ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਵਾਲਾ ਪਹਿਲਾ ਪੰਜਾਬੀ ਸਿੱਖ ਨੌਜਵਾਨ ਬਣ ਗਿਆ ਹੈ |
ਜੁਗਨਦੀਪ ਸਿੰਘ ਨੇ ਆਸਟਰੇਲੀਆ ਦੀ ਰਾਜਨੀਤੀ ਵਿਚ ਅਪਣਾ ਸਥਾਨ ਸਥਾਪਤ ਕਰ ਕੇ ਪੰਜਾਬੀਆਂ ਦੇ ਆਤਮ ਵਿਸ਼ਵਾਸ ਨੂੰ  ਹੋਰ ਬਲ ਦਿਤਾ ਹੈ |  ਦਸਣਾ ਬਣਦਾ ਹੈ ਕਿ ਜੁਗਨਦੀਪ ਸਿੰਘ ਨੇ ਪਿੰਡ ਜਵਾਹਰਵਾਲਾ ਵਿਖੇ ਪਿਤਾ ਐਡਵੋਕੇਟ ਕਰਨੈਲ ਸਿੰਘ ਦੇ ਘਰ, ਮਾਤਾ ਸ਼ਮਿੰਦਰ ਕੌਰ ਦੀ ਕੁੱਖੋਂ ਜਨਮ ਲਿਆ ਜਿਸ ਨੇ ਅਪਣੀ ਸਖ਼ਤ ਮਿਹਨਤ ਅਤੇ ਆਤਮ ਵਿਸ਼ਵਾਸ ਦੇ ਚਲਦੇ ਆਸਟ੍ਰੇਲੀਆ ਦੀ ਧਰਤੀ ਤੇ ਜਾ ਕੇ ਸਫ਼ਲਤਾ ਦੇ ਅਜਿਹੇ ਝੰਡੇ ਗੱਡੇ ਕਿ ਉਹ 'ਨੌਜਵਾਨਾਂ ਦੇ ਰੋਲ ਮਾਡਲ' ਵਜੋਂ ਉੱਭਰ ਕੇ ਸਾਹਮਣੇ ਆਇਆ ਹੈ, ਬੇਸ਼ੱਕ ਬਚਪਨ ਵਿਚ ਹੀ ਜੁਗਨਦੀਪ ਅਤੇ ਉਸ ਦੀ ਛੋਟੀ ਭੈਣ ਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਉੱਠ ਗਿਆ ਸੀ, ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਉੱਚ ਸਿਖਿਆ ਪ੍ਰਾਪਤ ਕਰ ਕੇ ਅੱਜ ਤੋਂ ਕਰੀਬ ਦਸ ਸਾਲ ਪਹਿਲਾਂ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਜਾ ਕੇ ਸਿਖਿਆ ਦੇ ਖੇਤਰ ਨਾਲ ਜੁੜ ਗਿਆ | ਉਥੇ ਰਹਿੰਦਿਆਂ ਉਨ੍ਹਾਂ ਵਲੋਂ ਆਸਟਰੇਲੀਆ ਵਸਦੇ ਪ੍ਰਵਾਸੀ ਭਾਰਤੀਆਂ ਦੇ ਮਾਪਿਆਂ ਦੇ ਵੀਜ਼ੇ ਸਬੰਧੀ, ਆਈਲੈਟਸ ਦੀ ਮਿਆਦ ਵਧਾਉਣ ਸਬੰਧੀ ਪਾਈਆਂ ਪਟੀਸ਼ਨਾਂ ਨੂੰ  ਲੈ ਕੇ ਉਹ ਸੁਰਖੀਆਂ ਵਿਚ ਆ ਗਿਆ | ਜੁਗਨਦੀਪ ਸਿੰਘ ਦੀ ਲੋਕਪਿ੍ਅਤਾ ਨੂੰ  ਦੇਖਦੇ ਹੋਏ ਆਸਟਰੇਲੀਆ ਦੀ ਲਿਬਰਲ ਪਾਰਟੀ ਵਲੋਂ ਉਸ ਨੂੰ  ਅਪਣੀ ਪਾਰਟੀ ਵਿਚ ਸ਼ਾਮਲ ਕਰ ਕੇ ਅੱਗੇ ਵਧਣ ਦਾ ਮੌਕਾ ਦਿਤਾ ਗਿਆ |
ਅਪਣੇ ਮਿੱਠ ਬੋਲੜੇ ਤੇ ਨਿਮਰ ਸੁਭਾਅ ਦੇ ਚਲਦਿਆਂ ਜੁਗਨਦੀਪ ਜਵਾਹਰਵਾਲਾ ਨੇ ਲਿਬਰਲ ਪਾਰਟੀ ਵਿਚ ਕੰਮ ਕਰਦਿਆਂ ਬਹੁਤ ਥੋੜ੍ਹੇ ਸਮੇਂ ਵਿਚ ਅਪਣੀ ਨੇੜਤਾ ਪਾਰਟੀ ਦੇ ਉੱਚ ਆਗੂਆਂ ਨਾਲ ਬਹੁਤ ਵਧਾ ਲਈ | ਪਿਛਲੇ ਸਮੇਂ ਦੌਰਾਨ ਉਨ੍ਹਾਂ ਵਲੋਂ ਪਾਰਟੀ ਲਈ ਕੀਤੇ ਕੰਮਾਂ ਅਤੇ ਉਸ ਦੀ ਲੋਕਪਿ੍ਅਤਾ ਨੂੰ  ਦੇਖਦਿਆਂ 21 ਮਈ ਨੂੰ  ਹੋਣ ਜਾ ਰਹੀਆਂ 151 ਮੈਂਬਰੀ ਆਸਟ੍ਰੇਲੀਆ ਪਾਰਲੀਮੈਂਟ ਦੀਆਂ ਚੋਣਾਂ ਵਿਚ ਮੌਜੂਦਾ ਪ੍ਰਧਾਨ ਮੰਤਰੀ ਤੇ ਲਿਬਰਲ ਪਾਰਟੀ ਦੇ ਆਗੂ ਸਕੌਟ ਮੌਰੀਸਨ ਦੁਆਰਾ ਭਾਰਤੀਆਂ ਦੀ ਸੰਘਣੀ ਵਸੋਂ ਵਾਲੀ ਚਿਫਲੀ ਸੀਟ ਤੋਂ ਚੋਣ ਮੈਦਾਨ ਵਿਚ ਉਤਾਰ ਦਿਤਾ ਗਿਆ  ਹੈ ਜਿਸ ਦੇ ਚਲਦੇ ਜੁਗਨਦੀਪ ਸਿੰਘ ਆਸਟ੍ਰੇਲੀਆ ਵਿਚ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਵਾਲਾ ਪਹਿਲਾ ਪੰਜਾਬੀ ਸਿੱਖ ਨੌਜਵਾਨ ਬਣ ਗਿਆ | ਜੁਗਨਦੀਪ ਸਿੰਘ ਨੇ ਕਿਹਾ ਕਿ ਉਹ ਚਿਫਲੀ ਹਲਕੇ ਵਿਚ ਰਹਿੰਦੇ ਸਮੂਹ ਭਾਰਤੀਆਂ ਤੇ ਆਸਟ੍ਰੇਲੀਆਈ ਨਾਗਰਿਕਾਂ ਦੇ ਸਹਿਯੋਗ ਨਾਲ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ ਅਤੇ ਆਉਣ ਵਾਲੇ ਸਮੇਂ ਵਿਚ ਵੀ ਪਹਿਲਾਂ ਦੀ ਤਰ੍ਹਾਂ ਪ੍ਰਵਾਸੀ ਭਾਰਤੀਆਂ ਦੇ ਮੁੱਦਿਆਂ ਤੇ ਅਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ ਅਤੇ ਹਰ ਮਸਲੇ ਦੇ ਸੰਭਾਵੀ ਹੱਲ ਲਈ ਸਿਰਤੋੜ ਯਤਨ ਕਰਦੇ ਰਹਿਣਗੇ |
ਫੋਟੋ 26-23

 

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement