
ਸਾਰੀਆਂ ਇੰਮੀਗ੍ਰੇਸ਼ਨ ਕੰਪਨੀਆਂ ਦੇ ਮਾਲਕਾਂ ਖਿਲਾਫ਼ ਡੀਸੀ ਦੇ ਆਦੇਸ਼ਾਂ ਦਾ ਉਲੰਘਣ ਕਰਨ 'ਤੇ ਆਈਪੀਸੀ ਦੀ ਧਾਰਾ 188 ਦੇ ਤਹਿਤ ਕੇਸ ਦਰਜ ਕੀਤਾ ਗਿਆ
ਚੰਡੀਗੜ੍ਹ : ਸ਼ਹਿਰ ਵਿਚ ਬਿਨ੍ਹਾਂ ਮਨਜ਼ੂਰੀ ਚੱਲਣ ਵਾਲੀ 13 ਇੰਮੀਗ੍ਰੇਸ਼ਨ ਕੰਪਨੀਆਂ ਦੇ ਮਾਲਕਾ ਖਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ। ਸਾਰੀਆਂ ਇੰਮੀਗ੍ਰੇਸ਼ਨ ਕੰਪਨੀਆਂ ਦੇ ਮਾਲਕਾਂ ਖਿਲਾਫ਼ ਡੀਸੀ ਦੇ ਆਦੇਸ਼ਾਂ ਦਾ ਉਲੰਘਣ ਕਰਨ 'ਤੇ ਆਈਪੀਸੀ ਦੀ ਧਾਰਾ 188 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। 6 ਕੰਪਨੀ ਮਾਲਕਾਂ ਦੀ ਗ੍ਰਿਫ਼ਤਾਰੀ ਕਰਨ ਵਾਲੀ ਪੁਲਿਸ ਹੋਰ ਆਰੋਪੀਆਂ ਦੀ ਭਾਲ ’ਚ ਲੱਗੀ ਹੋਈ ਹੈ।
ਸੈਕਟਰ 22ਬੀ ਸਥਿਤ ਸ਼ਿਕਾਗੋ ਇੰਮੀਗ੍ਰੇਸ਼ਨ ਦੇ ਮੰਗਲ ਸਿੰਘ, ਰੈਡ ਸਟਾਰ ਇੰਮੀਗ੍ਰੇਸ਼ਨ ਦੇ ਜ਼ੀਰਕਪੁਰ ਨਿਵਾਸੀ ਦੀਪਕ ਚੌਹਾਨ ਅਤੇ ਮੱਧ ਗਲੋਬਲ ਐਵੈਨਿਊ ਇੰਮੀਗ੍ਰੇਸ਼ਨ ਕੰਪਨੀ ਚਲਾਉਣ ਵਾਲੇ ਹੁਕਮ ਚੰਦ ਗਰਗ ਦੇ ਖ਼ਿਲਾਫ਼ ਸੈਕਟਰ 17 ਥਾਣਾ ਪੁਲਿਸ ਨੇ ਕੇਸ ਦਰਜ ਕੀਤਾ ਹੈ। ਸੈਕਟਰ 12ਏ ਦੇ ਜੀ.ਐਸ. ਓਕਰਿਜ ਵੀਜ਼ਾ ਕੰਪਨੀ ਦੇ ਵਰਚੂ ਓਵਰਸੀਜ਼ ਐਜੂਕੇਸ਼ਨਲ ਕੰਸਲਟੈਂਟਸ, ਵ੍ਹਾਈਟਹਿੱਲ ਓਵਰਸੀਜ਼ ਇਮੀਗ੍ਰੇਸ਼ਨ ਸਹਿਤ ਤਿੰਨ ਕੰਪਨੀਆਂ ਦੇ ਮਾਲਕਾ 'ਤੇ ਕੇਸ ਦਰਜ ਹੋਇਆ ਹੈ।